ਬਗਦਾਦ:ਈਰਾਨ ਸਮਰਥਿਤ ਅੱਤਵਾਦੀਆਂ ਨੇ ਸ਼ਨੀਵਾਰ (ਸਥਾਨਕ ਸਮੇਂ) ਨੂੰ ਪੱਛਮੀ ਇਰਾਕ 'ਚ ਵਾਸ਼ਿੰਗਟਨ ਦੇ ਅਲ-ਅਸਦ ਏਅਰਬੇਸ 'ਤੇ ਕਈ ਰਾਕੇਟ ਅਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਸ ਹਮਲੇ 'ਚ ਉੱਥੇ ਕੰਮ ਕਰਨ ਵਾਲੇ ਕਈ ਅਮਰੀਕੀ ਜ਼ਖਮੀ ਹੋ ਗਏ। ਯੂਐਸ ਸੈਂਟਰਲ ਕਮਾਂਡ ਨੇ ਇਹ ਜਾਣਕਾਰੀ ਦਿੱਤੀ। ਸੈਂਟਰਲ ਕਮਾਂਡ ਮੁਤਾਬਕ ਇਰਾਨ ਦੇ ਹਮਲੇ 'ਚ ਬੇਸ 'ਤੇ ਕੰਮ ਕਰ ਰਹੇ ਕਈ ਅਮਰੀਕੀ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਰਿਪੋਰਟਾਂ ਮੁਤਾਬਕ ਹਮਲੇ 'ਚ ਘੱਟੋ-ਘੱਟ ਇਕ ਇਰਾਕੀ ਸੇਵਾਦਾਰ ਜ਼ਖਮੀ ਹੋ ਗਿਆ। (Militants Launch Ballistic Missiles)
ਬੈਲਿਸਟਿਕ ਮਿਜ਼ਾਈਲਾਂ ਅਤੇ ਰਾਕੇਟ ਲਾਂਚਰਾਂ ਦੀ ਵਰਤੋਂ: ਯੂਐਸ ਸੈਂਟਰਲ ਕਮਾਂਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ 20 ਜਨਵਰੀ ਨੂੰ ਸ਼ਾਮ ਕਰੀਬ 6:30 ਵਜੇ (ਬਗਦਾਦ ਦੇ ਸਮੇਂ ਅਨੁਸਾਰ) ਕੀਤਾ ਗਿਆ। ਪੱਛਮੀ ਇਰਾਕ 'ਚ ਈਰਾਨ ਸਮਰਥਿਤ ਅੱਤਵਾਦੀਆਂ ਨੇ ਅਲ-ਅਸਦ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ ਲਈ ਬੈਲਿਸਟਿਕ ਮਿਜ਼ਾਈਲਾਂ ਅਤੇ ਰਾਕੇਟ ਲਾਂਚਰਾਂ ਦੀ ਵਰਤੋਂ ਕੀਤੀ ਗਈ।