ਯੇਰੂਸ਼ਲਮ: ਇਜ਼ਰਾਈਲ ਦੀ ਫੌਜ ਅਤੇ ਸੁਰੱਖਿਆ ਏਜੰਸੀ ਨੇ ਕਿਹਾ ਹੈ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਵਾਈ ਹਮਲੇ ਵਿੱਚ ਹਮਾਸ ਦੀ ਹਵਾਈ ਯੂਨਿਟ ਦਾ ਮੁਖੀ ਮਾਰਿਆ ਗਿਆ। ਇਜ਼ਰਾਈਲ ਦੀ ਫੌਜ ਅਤੇ ਘਰੇਲੂ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਸਾਂਝੇ ਬਿਆਨ 'ਚ ਇਹ ਜਾਣਕਾਰੀ ਦਿੱਤੀ।
ਅਬੂ ਰਕਾਬਾ ਦੇ ਮਾਰੇ ਜਾਣ ਤੋਂ ਬਾਅਦ ਡੱਕਾ ਨੂੰ ਜ਼ਿੰਮੇਵਾਰੀ ਸੌਂਪੀ
ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਹਮਾਸ ਦੇ ਹਵਾਈ ਆਪਰੇਸ਼ਨ ਦੇ ਮੁਖੀ ਸਮਰ ਅਬੂ ਡੱਕਾ ਸਤੰਬਰ 'ਚ ਲੜਾਕੂ ਜਹਾਜ਼ਾਂ ਦੇ ਹਮਲੇ 'ਚ ਮਾਰਿਆ ਗਿਆ ਸੀ। ਬਿਆਨ ਮੁਤਾਬਕ ਅਬੂ ਦੱਕਾ ਕਈ ਡਰੋਨ ਹਮਲਿਆਂ 'ਚ ਸ਼ਾਮਲ ਸੀ ਅਤੇ ਉਸ ਨੇ ਹਮਾਸ ਦੇ ਹਵਾਈ ਅਭਿਆਨ 'ਚ ਕੇਂਦਰੀ ਭੂਮਿਕਾ ਨਿਭਾਈ ਸੀ। ਪਿਛਲੇ ਸਾਲ ਹਵਾਈ ਯੂਨਿਟ ਦੇ ਮੁਖੀ ਅਸੀਮ ਅਬੂ ਰਕਾਬਾ ਦੇ ਮਾਰੇ ਜਾਣ ਤੋਂ ਬਾਅਦ ਡੱਕਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ।
ਗਾਜ਼ਾ 'ਤੇ ਇਜ਼ਰਾਇਲੀ ਹਮਲਿਆਂ 'ਚ ਹੁਣ ਤੱਕ 42,289 ਫਲਸਤੀਨੀ ਮਾਰੇ
ਇਜ਼ਰਾਈਲ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅਬੂ ਡੱਕਾ 7 ਅਕਤੂਬਰ 2023 ਨੂੰ ਇਜ਼ਰਾਈਲ 'ਤੇ ਹੋਏ ਹਮਲੇ 'ਚ ਵੀ ਸ਼ਾਮਲ ਸੀ। ਉਸ ਨੇ ਕਥਿਤ ਤੌਰ 'ਤੇ ਦੱਖਣੀ ਇਜ਼ਰਾਈਲ ਵਿੱਚ ਹਮਾਸ ਦੇ ਪੈਰਾਗਲਾਈਡਰ ਅਤੇ ਡਰੋਨ ਹਮਲੇ ਯੂਨਿਟ ਦੀ ਟੀਮ ਦੀ ਅਗਵਾਈ ਕੀਤੀ। ਉਸ ਅਚਾਨਕ ਹਮਲੇ ਵਿੱਚ 1,200 ਮੌਤਾਂ ਹੋਈਆਂ ਸਨ। ਜਿਸ ਤੋਂ ਬਾਅਦ ਗਾਜ਼ਾ ਵਿੱਚ ਜੰਗ ਦੀ ਸਥਿਤੀ ਪੈਦਾ ਹੋ ਗਈ। ਗਾਜ਼ਾ ਸਥਿਤ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਇੱਕ ਬਿਆਨ 'ਚ ਦੱਸਿਆ ਕਿ ਗਾਜ਼ਾ 'ਤੇ ਇਜ਼ਰਾਇਲੀ ਹਮਲਿਆਂ 'ਚ ਹੁਣ ਤੱਕ 42,289 ਫਲਸਤੀਨੀ ਮਾਰੇ ਗਏ ਹਨ।