ਹੈਦਰਾਬਾਦ: ਅੱਜ ਵਿਸ਼ਵ ਸਾਈਕਲ ਦਿਵਸ ਮਨਾਇਆ ਜਾ ਰਿਹਾ ਹੈ। ਸਾਈਕਲ ਚਲਾਉਣ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਦੁਨੀਆਭਰ 'ਚ ਸਾਈਕਲਿੰਗ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਰੋਜ਼ਾਨਾ ਸਾਈਕਲ ਚਲਾਉਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇਸ ਨਾਲ ਦਿਲ, ਬਲੱਡ ਸੈੱਲ ਅਤੇ ਫੇਫੜਿਆਂ ਨੂੰ ਲਾਭ ਪਹੁੰਚ ਸਕਦਾ ਹੈ। ਜਦੋ ਤੁਸੀਂ ਸਾਈਕਲ ਚਲਾਉਦੇ ਸਮੇਂ ਗਹਿਰਾ ਸਾਹ ਲਓਗੇ, ਪਸੀਨਾ ਆਵੇਗਾ ਅਤੇ ਸਰੀਰ ਦੇ ਤਾਪਮਾਨ 'ਚ ਵਾਧੇ ਦਾ ਅਨੁਭਵ ਹੋਵੇਗਾ। ਅਜਿਹੇ 'ਚ ਫਿੱਟਨੈੱਸ ਬਣਾਈ ਰੱਖਣ 'ਚ ਮਦਦ ਮਿਲੇਗੀ।
ਵਿਸ਼ਵ ਸਾਈਕਲ ਦਿਵਸ ਦੀ ਸ਼ੁਰੂਆਤ:ਵਿਸ਼ਵ ਸਾਈਕਲ ਦਿਵਸ ਦੀ ਸ਼ੁਰੂਆਤ 3 ਜੂਨ 2018 ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਕੀਤੀ ਗਈ ਸੀ। ਇਸ ਆਯੋਜਨ 'ਚ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ, ਐਥਲੀਟਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਸੀ। ਇਸ ਮੌਕੇ ਸਾਈਕਲਿੰਗ ਦੀ ਮਹੱਤਤਾ ਅਤੇ ਇਸ ਦੇ ਸਿਹਤ ਲਾਭ ਬਾਰੇ ਵੀ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਇਹ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਾ।