ਹੈਦਰਾਬਾਦ: ਸਰੀਰ ਨੂੰ ਸਿਹਤਮੰਦ ਰੱਖਣ ਲਈ ਡਾਕਟਰ ਕਈ ਤਰ੍ਹਾਂ ਦੇ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਇਸ ਮੌਸਮ 'ਚ ਅੰਜੀਰ ਖਾਣ ਦੇ ਵੀ ਕਈ ਫਾਇਦੇ ਹਨ। ਇਸ ਨੂੰ ਸੁਪਰ ਫੂਡ ਵਜੋਂ ਜਾਣਿਆ ਜਾਂਦਾ ਹੈ। ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਅੰਜੀਰ ਨਾਲ ਕਰ ਸਕਦੇ ਹੋ। ਸੁੱਕੀਆਂ ਅੰਜੀਰਾਂ ਨੂੰ ਇੱਕ ਕੱਪ ਪਾਣੀ 'ਚ ਰਾਤ ਭਰ ਭਿਓ ਕੇ ਅਗਲੇ ਦਿਨ ਖਾ ਲਓ। ਤੁਸੀਂ ਚਾਹੋ ਤਾਂ ਇਸ ਨੂੰ ਸੁੱਕੇ ਮੇਵਿਆਂ ਦੇ ਨਾਲ ਵੀ ਖਾ ਸਕਦੇ ਹੋ। ਅੰਜੀਰ ਵਿੱਚ ਵਿਟਾਮਿਨ ਏ, ਪੋਟਾਸ਼ੀਅਮ, ਫਾਈਬਰ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ।
ਅੰਜੀਰ ਦੇ ਫਾਇਦੇ:
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ: ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਪੋਟਾਸ਼ੀਅਮ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ, ਤਾਂ ਅੰਜੀਰ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ। ਇਹ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਦਾ ਹੈ।
ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ: ਕਬਜ਼ ਤੋਂ ਪੀੜਤ ਲੋਕਾਂ ਲਈ ਅੰਜੀਰ ਇੱਕ ਕਾਰਗਰ ਭੋਜਨ ਹੈ। ਇਸ 'ਚ ਜ਼ਿਆਦਾ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਅੰਤੜੀਆਂ ਦੀ ਗਤੀ 'ਚ ਮਦਦ ਕਰਦਾ ਹੈ। ਇਹ ਕਬਜ਼ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਅੰਜੀਰ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।
ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ: ਸ਼ੂਗਰ ਦੇ ਮਰੀਜ਼ਾਂ ਦੀ ਖੁਰਾਕ ਵਿੱਚ ਅੰਜੀਰ ਨੂੰ ਸ਼ਾਮਲ ਕਰਨਾ ਚੰਗਾ ਹੁੰਦਾ ਹੈ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਐਬਸਿਸਿਕ ਐਸਿਡ, ਮਲਿਕ ਐਸਿਡ ਅਤੇ ਕਲੋਰੋਜੇਨਿਕ ਐਸਿਡ ਵਰਗੇ ਮਿਸ਼ਰਣ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ।