ਪੰਜਾਬ

punjab

ETV Bharat / health

ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਸਿਰ ਦੀ ਸੱਟ ਜਾਗਰੂਕਤਾ ਦਿਵਸ, ਸਿਰ 'ਤੇ ਲੱਗੀਆਂ ਸੱਟਾਂ ਨੂੰ ਨਾ ਕਰੋ ਨਜ਼ਰਅੰਦਾਜ਼ - Why is a head injury dangerous

World Head Injury Awareness Day 2024: 'ਵਿਸ਼ਵ ਸਿਰ ਦੀ ਸੱਟ ਜਾਗਰੂਕਤਾ ਦਿਵਸ' ਹਰ ਸਾਲ 20 ਮਾਰਚ ਨੂੰ ਦੁਨੀਆ ਭਰ ਦੇ ਆਮ ਲੋਕਾਂ ਨੂੰ ਸਿਰ ਦੀ ਸੱਟ ਦੀ ਗੰਭੀਰਤਾ, ਇਸ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਬਾਰੇ ਜਾਗਰੂਕ ਕਰਨ ਅਤੇ ਇਸ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।

World Head Injury Awareness Day 2024
World Head Injury Awareness Day 2024

By ETV Bharat Health Team

Published : Mar 20, 2024, 5:28 AM IST

ਹੈਦਰਾਬਾਦ: ਹਰ ਸਾਲ 20 ਮਾਰਚ ਨੂੰ 'ਵਿਸ਼ਵ ਸਿਰ ਦੀ ਸੱਟ ਜਾਗਰੂਕਤਾ ਦਿਵਸ' ਮਨਾਇਆ ਜਾਂਦਾ ਹੈ। ਸਿਰ ਦੀ ਕੋਈ ਵੀ ਹਲਕੀ ਜਾਂ ਗੰਭੀਰ ਸੱਟ ਕੇਂਦਰੀ ਨਸ ਪ੍ਰਣਾਲੀ ਅਤੇ ਦਿਮਾਗ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਕਈ ਵਾਰ ਇਹ ਸੱਟਾਂ ਅਸਥਾਈ ਜਾਂ ਸਥਾਈ ਅਪੰਗਤਾ ਅਤੇ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਿਰ 'ਤੇ ਲੱਗੀ ਕਿਸੇ ਵੀ ਤਰ੍ਹਾਂ ਦੀ ਸੱਟ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਜੇਕਰ ਸੱਟ ਲੱਗਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰ ਤੋਂ ਸਹੀ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ।

ਵਿਸ਼ਵ ਸਿਰ ਦੀ ਸੱਟ ਜਾਗਰੂਕਤਾ ਦਿਵਸ ਦਾ ਉਦੇਸ਼: ਹਰ ਸਾਲ 20 ਮਾਰਚ ਨੂੰ ਦੁਨੀਆ ਭਰ ਵਿੱਚ ਵਿਸ਼ਵ ਸਿਰ ਦੀ ਸੱਟ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਨੂੰ ਸਿਰ ਜਾਂ ਦਿਮਾਗੀ ਸੱਟਾਂ ਦੇ ਗੰਭੀਰ ਖ਼ਤਰਿਆਂ, ਪੀੜਤ ਦੀ ਜ਼ਿੰਦਗੀ 'ਤੇ ਹੋਣ ਵਾਲੇ ਪ੍ਰਭਾਵਾਂ ਅਤੇ ਸਿਰ ਦੀਆਂ ਸੱਟਾਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।

ਸਿਰ ਦੀ ਸੱਟ ਖ਼ਤਰਨਾਕ ਕਿਉਂ ਹੈ?:ਇਹ ਧਿਆਨ ਦੇਣ ਯੋਗ ਹੈ ਕਿ ਸਿਰ ਦੀ ਸੱਟ ਨੂੰ ਬਾਲਗਾਂ ਵਿੱਚ ਅਪਾਹਜਤਾ ਅਤੇ ਮੌਤ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਵੱਡੇ ਹਾਦਸਿਆਂ ਵਿੱਚ ਸਿਰਫ਼ ਸਿਰ ਦੀ ਸੱਟ ਹੀ ਮੌਤ ਦਾ ਕਾਰਨ ਬਣ ਸਕਦੀ ਹੈ। ਅਸਲ ਵਿੱਚ, ਕਈ ਵਾਰ ਖੇਡਦੇ ਸਮੇਂ ਜਾਂ ਕਿਸੇ ਹੋਰ ਕਾਰਨ ਲੱਗੀ ਹੋਈ ਸਿਰ ਦੀ ਮਾਮੂਲੀ ਸੱਟ ਵੀ ਗੰਭੀਰ ਸਮੱਸਿਆਵਾਂ, ਅਪੰਗਤਾ ਜਾਂ ਮੌਤ ਦਾ ਕਾਰਨ ਬਣ ਸਕਦੀ ਹੈ। ਉੱਤਰਾਖੰਡ ਦੇ ਆਰਥੋਪੀਡਿਕ ਮਾਹਿਰ ਡਾ: ਹੇਮ ਜੋਸ਼ੀ ਅਨੁਸਾਰ, ਜੇਕਰ ਕਿਸੇ ਕਾਰਨ ਸਿਰ 'ਤੇ ਲੱਗੀ ਸੱਟ ਤੋਂ ਬਾਅਦ ਬੋਲਣ, ਦੇਖਣ ਅਤੇ ਧੁੰਦਲਾਪਣ ਦੀ ਸਮੱਸਿਆ ਨਜ਼ਰ ਆ ਰਹੀ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ। ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਸਹੀ ਸਮੇਂ 'ਤੇ ਇਲਾਜ ਨਾ ਕਰਵਾਉਣ ਨਾਲ ਕਈ ਗੰਭੀਰ ਨਤੀਜੇ ਨਿਕਲ ਸਕਦੇ ਹਨ।

ਵਿਸ਼ਵ ਸਿਰ ਦੀ ਸੱਟ ਜਾਗਰੂਕਤਾ ਦਿਵਸ ਦੀ ਮਹੱਤਤਾ: ਅੰਕੜਿਆਂ ਮੁਤਾਬਕ, ਦੁਨੀਆ ਭਰ 'ਚ ਹਰ 4 ਮਿੰਟ ਦੌਰਾਨ ਕਿਸੇ ਨਾ ਕਿਸੇ ਕਾਰਨ ਸਿਰ 'ਤੇ ਸੱਟ ਲੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਰਹੀ ਹੈ। ਦੁਨੀਆ ਭਰ ਦੇ 5% ਤੋਂ ਵੱਧ ਲੋਕ ਦੁਖਦਾਈ ਹਾਦਸਿਆਂ ਕਾਰਨ ਦਿਮਾਗੀ ਨੁਕਸਾਨ ਝੱਲਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ, ਸਾਲ 2022 ਦੌਰਾਨ ਭਾਰਤ ਵਿੱਚ ਕੁੱਲ 4 ਲੱਖ 61 ਹਜ਼ਾਰ ਤੋਂ ਵੱਧ ਸੜਕ ਹਾਦਸੇ ਹੋਏ, ਜਿਸ ਵਿੱਚ 1 ਲੱਖ 68 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਐਲਾਨੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਸੜਕ ਹਾਦਸੇ ਦੌਰਾਨ ਤਕਰੀਬਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਹਾਲਾਂਕਿ, ਮੋਟਰ ਅਤੇ ਟ੍ਰੈਫ਼ਿਕ ਹਾਦਸਿਆਂ ਨੂੰ ਸਿਰ ਦੀ ਸੱਟ ਜਾਂ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਿਰ ਦੀ ਸੱਟ ਕਈ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦੀ ਹੈ, ਜਿਵੇਂ ਕਿ ਖੇਡਾਂ ਦੌਰਾਨ ਤਿਲਕਣ ਜਾਂ ਡਿੱਗਣ, ਬਾਹਰੀ ਜਾਂ ਦੁਖਦਾਈ ਸਿਰ ਦੀਆਂ ਸੱਟਾਂ ਅਤੇ ਲੜਾਈ ਦੌਰਾਨ ਆਦਿ।

ਇਸ ਦਿਨ ਆਮ ਲੋਕਾਂ ਨੂੰ ਸਿਰ ਦੀਆਂ ਸੱਟਾਂ ਦੇ ਗੰਭੀਰ ਨਤੀਜਿਆਂ ਬਾਰੇ ਜਾਗਰੂਕ ਕਰਨ, ਸਿਰ ਦੀ ਸੱਟ ਨਾਲ ਸਬੰਧਤ ਗਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਮੁੱਢਲੀ ਸਹਾਇਤਾ ਅਤੇ ਇਸ ਨਾਲ ਸਬੰਧਤ ਹੋਰ ਤੱਥਾਂ ਬਾਰੇ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ। ਇਸਦੇ ਨਾਲ ਹੀ, ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਸਿਰ ਦੀ ਸੱਟ ਨੂੰ ਹਲਕੇ 'ਚ ਨਾ ਲੈਣ ਅਤੇ ਤੁਰੰਤ ਡਾਕਟਰ ਦੀ ਸਲਾਹ ਲੈਣ, ਤਾਂ ਜੋ ਇਸ ਸਮੱਸਿਆ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ। ਇਸ ਮੌਕੇ 'ਤੇ ਬ੍ਰੇਨ ਇੰਜਰੀ ਐਸੋਸੀਏਸ਼ਨ ਆਫ ਅਮਰੀਕਾ ਤੋਂ ਇਲਾਵਾ ਦੁਨੀਆ ਭਰ ਦੇ ਨਿਊਰੋਲੋਜਿਸਟ, ਨਿਊਰੋਸਰਜਨ, ਨਿਊਰੋਸਾਈਕਾਇਟਰਿਸਟ, ਮਨੋਵਿਗਿਆਨੀ, ਯਾਦਦਾਸ਼ਤ ਮਾਹਿਰ ਅਤੇ ਰੀਹੈਬਲੀਟੇਸ਼ਨ ਫਿਜ਼ੀਸ਼ੀਅਨਾਂ ਵੱਲੋਂ ਕਈ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।

ABOUT THE AUTHOR

...view details