ਪੰਜਾਬ

punjab

ETV Bharat / health

ਨੀਂਦ ਦੀ ਕਮੀਂ ਤੋਂ ਲੈ ਕੇ ਥਾਇਰਾਇਡ ਤੱਕ, ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣਗੇ ਤੁਹਾਨੂੰ ਇਹ 8 ਸੁਪਰ ਫੂਡਜ਼, ਕਰ ਲਓ ਆਪਣੀ ਖੁਰਾਕ 'ਚ ਸ਼ਾਮਲ - THYROID SYMPTOMS

ਬਦਲਦੇ ਮੌਸਮ ਕਾਰਨ ਕਈ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਕੁਝ ਬਦਲਾਅ ਕਰਨਾ ਚਾਹੀਦਾ ਹੈ।

THYROID SYMPTOMS
THYROID SYMPTOMS (Getty Images)

By ETV Bharat Health Team

Published : Dec 25, 2024, 10:21 AM IST

ਬਦਲਦੇ ਮੌਸਮ ਅਤੇ ਖੁਰਾਕ 'ਚ ਬਦਲਾਅ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ 'ਚ ਅਨੀਮੀਆ, PCOS, ਥਾਇਰਾਇਡ, ਨੀਂਦ ਦੀਆਂ ਸਮੱਸਿਆਵਾਂ, ਖਰਾਬ ਪਾਚਨ ਅਤੇ ਹੋਰ ਵੀ ਕਈ ਸਮੱਸਿਆਵਾਂ ਸ਼ਾਮਲ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੀ ਖੁਰਾਕ 'ਚ ਬਦਲਾਅ ਕਰਨ ਦੀ ਲੋੜ ਹੈ।

ਡਾਕਟਰ Dixa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਖੁਰਾਕ 'ਚ ਕੀ ਸ਼ਾਮਲ ਕਰਨਾ ਚਾਹੀਦਾ ਹੈ।

ਸਿਹਤਮੰਦ ਖੁਰਾਕ

  1. ਆਂਵਲਾ:ਆਂਵਲੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਕਿ ਊਰਜਾ ਦੇ ਪੱਧਰ ਨੂੰ ਸੁਧਾਰਦਾ ਹੈ। ਇਸਦੇ ਨਾਲ ਹੀ, ਆਂਵਲਾ ਵਾਲਾਂ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਵੀ ਰੋਕਦਾ ਹੈ। ਇਹ ਆਇਰਨ ਨੂੰ ਜਜ਼ਬ ਕਰਨ ਵਿੱਚ ਵੀ ਮਦਦ ਕਰਦਾ ਹੈ ਜੋ ਹਾਰਮੋਨਲ ਸੰਤੁਲਨ ਲਈ ਲਾਜ਼ਮੀ ਹੈ। ਆਂਵਲੇ ਨੂੰ ਫਲ, ਪਾਊਡਰ, ਜੂਸ, ਕੈਂਡੀ ਆਦਿ ਦੇ ਰੂਪ ਵਿੱਚ ਤੁਸੀਂ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
  2. ਅਨਾਰ: ਅਨਾਰ ਨੂੰ ਵੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਅਨਾਰ ਦਿਲ, ਉਪਜਾਊ ਸ਼ਕਤੀ ਅਤੇ ਅੰਤੜੀਆਂ ਲਈ ਬਹੁਤ ਵਧੀਆ ਹੈ। ਹਰ ਹਫ਼ਤੇ ਇੱਕ/ਦੋ ਵਾਰ ਇਸਦਾ ਸੇਵਨ ਕਰਨ ਨਾਲ ਕਈ ਲਾਭ ਮਿਲ ਸਕਦੇ ਹਨ।
  3. ਪਪੀਤਾ: ਪਪੀਤੇ ਵਿੱਚ ਮੌਜੂਦ ਲਾਈਕੋਪੀਨ ਸਰਵਾਈਕਲ ਅਤੇ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਤੁਸੀਂ ਹਫ਼ਤੇ ਵਿੱਚ ਇੱਕ ਵਾਰ/ਦੋ ਵਾਰ ਪਪੀਤੇ ਦਾ ਸੇਵਨ ਕਰ ਸਕਦੇ ਹੋ।
  4. ਕੱਦੂ ਦੇ ਬੀਜ: ਕੱਦੂ ਦੇ ਬੀਜ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਹ ਪੀਰੀਅਡਸ ਦੇ ਕੜਵੱਲ ਅਤੇ ਪੀਐਮਐਸ ਦੇ ਲੱਛਣਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।
  5. ਤਿਲ: ਤਿਲ ਨੂੰ ਵਾਲਾਂ ਅਤੇ ਹੱਡੀਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਤਿਲ ਵਾਲਾਂ ਅਤੇ ਹੱਡੀਆਂ ਦੋਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਕੱਦੂ, ਤਿਲ, ਸੂਰਜਮੁਖੀ ਦੇ ਬੀਜਾਂ ਦਾ ਹਰ ਰੋਜ਼ 1 ਚਮਚ ਖਾ ਸਕਦੇ ਹੋ।
  6. ਸੌਂਗੀ: ਸੌਂਗੀ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਡੀ ਹੁੰਦਾ ਹੈ। ਇਸ ਨਾਲ ਹੱਡੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਤੁਸੀਂ ਹਰ ਰੋਜ਼ ਸਵੇਰੇ ਸੌਗੀ ਨੂੰ ਭਿਓ ਕੇ ਖਾ ਸਕਦੇ ਹੋ।
  7. ਰਾਗੀ: ਰਾਗੀ ਆਇਰਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ। ਰੋਜ਼ਾਨਾ ਮੁੱਠੀ ਭਰ ਰਾਗੀ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।
  8. ਖਜੂਰ: ਖਜੂਰ ਵੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਪਰ ਇਸਨੂੰ ਸੀਮਿਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ। ਤੁਸੀਂ ਰੋਜ਼ਾਨਾ 2-3 ਖਜੂਰਾਂ ਖਾ ਸਕਦੇ ਹੋ।

ਇਹ ਵੀ ਪੜ੍ਹੋ:-

ABOUT THE AUTHOR

...view details