ਪੰਜਾਬ

punjab

ETV Bharat / health

ਸਾਵਧਾਨ! ਸਫੈਦ ਵਾਲਾਂ ਨੂੰ ਹੱਥਾਂ ਨਾਲ ਤੋੜਨ ਦੀ ਗਲਤੀ ਤਾਂ ਨਹੀਂ ਕਰ ਰਹੇ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Reasons behind graying of hair

Hair Care Tips: ਅੱਜ ਦੇ ਸਮੇਂ 'ਚ ਲੋਕ ਸਫੈਦ ਵਾਲਾਂ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਵਾਲਾਂ ਨੂੰ ਹੱਥਾਂ ਨਾਲ ਤੋੜ ਦਿੰਦੇ ਹੋ, ਤਾਂ ਤੁਹਾਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Hair Care Tips
Hair Care Tips

By ETV Bharat Health Team

Published : Feb 7, 2024, 12:22 PM IST

ਹੈਦਰਾਬਾਦ: ਵਧਦੀ ਉਮਰ 'ਚ ਵਾਲਾਂ ਦਾ ਸਫੈਦ ਹੋਣਾ ਆਮ ਗੱਲ ਹੁੰਦੀ ਹੈ। ਅਜਿਹੇ ਵਾਲਾਂ ਨੂੰ ਲੁਕਾਉਣ ਲਈ ਲੋਕ ਵਾਲਾਂ ਦੇ ਕਲਰਾਂ ਦੀ ਵਰਤੋ ਕਰਦੇ ਹਨ ਅਤੇ ਕੁਝ ਲੋਕ ਵਾਲਾਂ ਨੂੰ ਤੋੜਨ ਲੱਗਦੇ ਹਨ। ਵਾਲਾਂ ਨੂੰ ਤੋੜਨ ਦੀ ਗਲਤੀ ਨਾ ਕਰੋ, ਕਿਉਕਿ ਅਜਿਹਾ ਕਰਨ ਨਾਲ ਤੁਹਾਨੂੰ ਹੋਰ ਵੀ ਕਈ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਾਲਾਂ ਦੇ ਸਫੈਦ ਹੋਣ ਪਿੱਛੇ ਕਾਰਨ: ਵਧਦੀ ਉਮਰ ਦੇ ਨਾਲ-ਨਾਲ ਮੇਲੇਨਿਨ ਅਤੇ ਵਾਲਾਂ ਦੇ ਕਲਰ ਨੂੰ ਬਣਾਏ ਰੱਖਣ ਵਾਲੇ ਪਿਗਮੈਂਟ ਘਟ ਹੋ ਜਾਂਦੇ ਹਨ। ਹਰ ਇੱਕ ਵਾਲ Follicle 'ਚ ਪਿਗਮੈਂਟ ਬਣਾਉਣ ਵਾਲੇ ਸੈੱਲ ਹੁੰਦੇ ਹਨ, ਜਿਨ੍ਹਾਂ ਨੂੰ ਮੇਲੇਨੋਸਾਈਟਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਧਦੀ ਉਮਰ ਦੇ ਨਾਲ ਇਨ੍ਹਾਂ ਸੈੱਲਾਂ ਦੀ ਐਕਟਿਵੀਟੀ ਘਟ ਹੁੰਦੀ ਰਹਿੰਦੀ ਹੈ, ਜਿਸ ਕਰਕੇ ਵਾਲ ਸਫੈਦ ਹੋਣ ਲੱਗਦੇ ਹਨ।

ਸਫੈਦ ਵਾਲਾਂ ਨੂੰ ਤੋੜਨ ਦੇ ਨੁਕਸਾਨ:

ਸਿਰ 'ਚ ਖੁਜਲੀ ਅਤੇ ਜਲਨ: ਵਾਲਾਂ ਨੂੰ ਖਿੱਚ ਕੇ ਤੋੜਨ ਨਾਲ ਖੋਪੜੀ 'ਚ ਖੁਜਲੀ, ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ 'ਚ ਇਹ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ। ਇਸ ਲਈ ਸਫੈਦ ਵਾਲਾਂ ਨੂੰ ਤੋੜਨ ਦੀ ਗਲਤੀ ਨਾ ਕਰੋ।

ਇੰਨਫੈਕਸ਼ਨ ਦਾ ਖਤਰਾ: ਵਾਲਾਂ ਨੂੰ ਖਿੱਚ ਕੇ ਤੋੜਨ ਤੋਂ ਬਾਅਦ ਸਿਰ 'ਚ ਖੁਜਲੀ ਹੋਣ ਲੱਗ ਜਾਂਦੀ ਹੈ ਅਤੇ ਅਸੀ ਵਾਰ-ਵਾਰ ਸਿਰ 'ਚ ਖੁਜਲੀ ਕਰਦੇ ਰਹਿੰਦੇ ਹਾਂ, ਜਿਸ ਕਾਰਨ ਇੰਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਜੇਕਰ ਸਮੇਂ ਰਹਿੰਦੇ ਇਸ ਸਮੱਸਿਆ ਦਾ ਇਲਾਜ ਨਾ ਕਰਵਾਇਆ ਜਾਵੇ, ਤਾਂ ਇਹ ਇੰਨਫੈਕਸ਼ਨ ਤੁਹਾਡੀ ਖੋਪੜੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਵਾਲਾਂ ਦੀ ਗ੍ਰੋਥ:ਸਫੈਦ ਵਾਲਾਂ ਨੂੰ ਖਿੱਚ ਕੇ ਤੋੜਨ ਨਾਲ ਵਾਲ ਕੰਮਜ਼ੋਰ ਹੋ ਜਾਂਦੇ ਹਨ ਅਤੇ ਛੇਤੀ ਝੜਨ ਲੱਗਦੇ ਹਨ, ਜਿਸ ਕਰਕੇ ਵਾਲਾਂ ਦੀ ਗ੍ਰੋਥ ਨਹੀਂ ਹੋ ਪਾਉਦੀ। ਇਸ ਲਈ ਸਫੈਦ ਨੂੰ ਤੋੜਨ ਦੀ ਗਲਤੀ ਨਾ ਕਰੋ।

ਹਾਈਪਰਪੀਗਮੈਂਟੇਸ਼ਨ ਦਾ ਖਤਰਾ: ਜੇਕਰ ਤੁਸੀਂ ਸਫੈਦ ਵਾਲਾਂ ਨੂੰ ਹੱਥਾਂ ਨਾਲ ਤੋੜ ਦਿੰਦੇ ਹੋ, ਤਾਂ ਉਨ੍ਹਾਂ ਵਾਲਾਂ ਦੀ ਜਗ੍ਹਾਂ 'ਤੇ ਨਵੇਂ ਵਾਲ ਨਹੀਂ ਆਉਦੇ ਅਤੇ ਕਾਲੇ ਧੱਬੇ ਬਣਨ ਲੱਗਦੇ ਹਨ, ਜੋ ਕਿ ਦੇਖਣ 'ਚ ਗੰਦਾ ਲੱਗਦਾ ਹੈ। ਇਸ ਲਈ ਆਪਣੇ ਸਫੈਦ ਵਾਲਾਂ ਨੂੰ ਹੱਥਾਂ ਨਾਲ ਤੋੜਨ ਦੀ ਗਲਤੀ ਨਾ ਕਰੋ।

ABOUT THE AUTHOR

...view details