ਮੋਗਾ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਸਰਕਾਰ ਦਾ ਉਪਰਾਲਾ (ETV Bharat) ਮੋਗਾ:ਪੰਜਾਬ ਸਰਕਾਰ ਅਤੇ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਕੁਝ ਟੈਬਲੇਟਸ ਬੈਨ ਕਰ ਦਿੱਤੀਆਂ ਗਈਆ ਹਨ। ਇਸ ਬਾਰੇ ਡਾਕਟਰ ਸੰਜੀਵ ਮਿੱਤਲ ਨੇ ਗੱਲ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਚਿੱਟਾ ਵੀ ਬੈਨ ਹੈ ਪਰ ਫਿਰ ਵੀ ਵੇਚਿਆ ਜਾ ਰਿਹਾ ਹੈ। ਭਾਵੇ ਪੇਨ ਕਿਲਰ ਟੈਬਲੇਟਸ ਬੰਦ ਕਰ ਦਿੱਤੀਆ ਗਈਆਂ ਹਨ, ਫਿਰ ਵੀ ਇਹ ਬਲੈਕ ਦੇ ਵਿੱਚ ਵਿਕਣਗੀਆਂ।
ਨਸ਼ੇ ਨੂੰ ਖਤਮ ਕਰਨ ਲਈ ਸਰਕਾਰ ਦੀ ਕੋਸ਼ਿਸ਼:ਅੱਜ ਤੋਂ ਕੁਝ ਦਿਨ ਪਹਿਲਾ ਸਰਕਾਰ ਨੇ ਟਰਮਾ ਡੋਲ 'ਤੇ ਬੈਨ ਲਗਾਇਆ ਸੀ। ਹੁਣ 150 ਮਿਲੀਗ੍ਰਾਮ ਜਾਂ 300 ਮਿਲੀਗ੍ਰਾਮ ਦਵਾਈਆਂ 'ਤੇ ਵੀ ਬੈਨ ਲਗਾ ਦਿੱਤਾ ਗਿਆ ਹੈ। ਇਹ ਦਵਾਈਆਂ ਡਾਕਟਰ ਦੀ ਪਰਚੀ ਤੋਂ ਬਿਨ੍ਹਾਂ ਨਹੀਂ ਮਿਲ ਸਕਦੀਆਂ। ਡਾਕਟਰ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦੇ ਕਈ ਫਾਇਦੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਮਰੀਜ਼ਾਂ ਨੂੰ ਮੁਸ਼ਕਿਲ ਹੋਵੇਗੀ। ਬਹੁਤ ਸਾਰੀਆਂ ਦਵਾਈਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਨੀਂਦ ਆਉਣ ਲੱਗਦੀ ਹੈ, ਤਾਂ ਅਜਿਹੀਆਂ ਦਵਾਈਆਂ ਨੂੰ ਨਸ਼ਾ ਨਹੀਂ ਮੰਨਿਆ ਜਾ ਸਕਦਾ। ਅਜਿਹੀਆਂ ਦਵਾਈਆਂ ਦਾ ਕੁਝ ਮੈਡੀਕਲ ਇਸਤੇਮਾਲ ਹੁੰਦਾ ਹੈ। ਇਨ੍ਹਾਂ ਦਵਾਈਆਂ ਦੀ ਹੈਰੋਈਨ ਜਾਂ ਚਿੱਟੇ ਨਾਲ ਤੁਲਨਾ ਕਰਨਾ ਗਲਤ ਹੈ।
ਪੁਰਾਣੇ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ: ਡਾਕਟਰ ਦਾ ਕਹਿਣਾ ਹੈ ਕਿ ਪੁਰਾਣੇ ਦਰਦ ਤੋਂ ਰਾਹਤ ਪਾਉਣ ਲਈ ਦੋ ਕਿਸਮ ਦੀਆਂ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਦਵਾਈਆਂ 'ਚ ਪੇਨ ਕਿਲਰ ਅਤੇ ਟਰਮਾਡੋਲ ਸ਼ਾਮਲ ਹੈ। ਜੇਕਰ ਇਸ ਦਵਾਈ ਦਾ ਠੀਕ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ, ਤਾਂ ਇਹ ਵਧੀਆ ਪੇਨ ਕਿਲਰ ਹੈ ਅਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਜੇਕਰ ਇਹ ਦਵਾਈ ਬੈਨ ਹੋ ਜਾਂਦੀ ਹੈ, ਤਾਂ ਸਾਡੇ ਕੋਲ੍ਹ ਬਲੱਡ ਪ੍ਰੈਸ਼ਰ, ਗੁਰਦੇ ਦੀ ਸਮੱਸਿਆ, ਪੇਟ ਦੀ ਸਮੱਸਿਆ, ਦਿਲ ਦੀ ਬਿਮਾਰੀ ਤੋਂ ਰਾਹਤ ਪਾਉਣ ਵਾਲੀਆਂ ਦਵਾਈਆ ਹੀ ਬਚਣਗੀਆਂ।
ਜੇਕਰ ਇਨ੍ਹਾਂ ਦਵਾਈਆਂ ਦੀ ਟਰਮਾਡੋਲ ਨਾਲ ਤੁਲਨਾ ਕੀਤੀ ਜਾਵੇ, ਤਾਂ ਇਹ ਇੱਕ ਬਹੁਤ ਵਧੀਆ ਸਮੂਥ ਦਵਾਈ ਹੈ। ਜੇਕਰ ਅਸੀਂ ਲੰਬੇ ਸਮੇਂ ਤੱਕ ਦਰਦ ਨੂੰ ਰੋਕਣ ਲਈ ਕਿਸੇ ਮਰੀਜ਼ ਨੂੰ ਛੇ ਮਹੀਨੇ ਜਾਂ ਸਾਲ ਵੀ ਇਹ ਦਵਾਈ ਦਿੰਦੇ ਹਾਂ, ਤਾਂ ਕੋਈ ਖਤਰਾ ਨਹੀਂ ਹੋਵੇਗਾ। ਡਾਕਟਰ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਅਸੀ ਕਿਸੇ ਚੀਜ਼ ਨੂੰ ਬੈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਸਦੀ ਇੱਕ ਬਲੈਕ ਮਾਰਕੀਟ ਕ੍ਰੀਏਟ ਹੋ ਜਾਂਦੀ ਹੈ, ਜਿਸਦੇ ਨਤੀਜੇ ਵਜੋ ਕੁਆਲੀਫਾਈਡ ਡਾਕਟਰਾਂ ਨੂੰ ਦਵਾਈ ਦੀ ਅਵੇਲੇਬਿਲਿਟੀ ਘੱਟ ਜਾਂਦੀ ਹੈ।
ਇਹ ਵੀ ਪੜ੍ਹੋ:-