ਹੈਦਰਾਬਾਦ: ਅੱਜ ਕੱਲ੍ਹ ਦੀ ਵਿਅਸਤ ਜੀਵਨਸ਼ੈਲੀ ਕਾਰਨ ਜ਼ਿਆਦਾਤਰ ਲੋਕ ਤਣਾਅ ਦਾ ਸ਼ਿਕਾਰ ਰਹਿੰਦੇ ਹਨ, ਜਿਸਦਾ ਅਸਰ ਦਿਮਾਗ 'ਤੇ ਪੈਂਦਾ ਹੈ। ਤਣਾਅ ਨਾਲ ਤੁਸੀਂ ਹੋਰ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਨਾਲ ਦਿਮਾਗ 'ਚ ਚਿੰਤਾ ਵਾਲੇ ਵਿਚਾਰ ਆਉਦੇ ਰਹਿੰਦੇ ਹਨ, ਜਿਸਦਾ ਮਾਨਸਿਕ ਸਿਹਤ 'ਤੇ ਅਸਰ ਪੈਂਦਾ ਹੈ। ਇਸ ਲਈ ਤੁਸੀਂ ਕੁਝ ਟਿਪਸ ਅਜ਼ਮਾ ਕੇ ਖੁਦ ਨੂੰ ਚਿੰਤਾ ਫ੍ਰੀ ਬਣਾ ਸਕਦੇ ਹੋ।
ਚਿੰਤਾ ਤੋਂ ਛੁਟਕਾਰਾ ਪਾਉਣ ਦੇ ਟਿਪਸ:
ਭਵਿੱਖ ਦੀ ਚਿੰਤਾ ਨਾ ਕਰੋ:ਛੋਟੇ ਬੱਚੇ ਘੱਟ ਉਮਰ 'ਚ ਹੀ ਆਪਣੇ ਭਵਿੱਖ ਬਾਰੇ ਸੋਚਣ ਲੱਗਦੇ ਹਨ। ਜ਼ਿਆਦਾ ਸੋਚਣ ਕਾਰਨ ਤੁਸੀਂ ਤਣਾਅ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਖੁਦ ਨੂੰ ਹਮੇਸ਼ਾ ਵਰਤਮਾਨ ਸਮੇਂ 'ਚ ਰੱਖੋ ਅਤੇ ਕੱਲ੍ਹ ਦੀ ਚਿੰਤਾ ਨਾ ਕਰੋ।
ਪਰਿਵਾਰ ਅਤੇ ਦੋਸਤਾਂ ਨਾਲ ਸਮੇਂ ਬਿਤਾਓ: ਖੁਦ ਨੂੰ ਇਕੱਲੇ ਨਾ ਰੱਖੋ। ਅਜਿਹਾ ਕਰਨ ਨਾਲ ਤੁਸੀਂ ਤਣਾਅ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜ਼ਿਆਦਾ ਸਮੇਂ ਬਿਤਾਓ। ਇਸ ਤਰ੍ਹਾਂ ਤੁਹਾਡਾ ਧਿਆਨ ਹੋਰ ਪਾਸੇ ਰਹੇਗਾ ਅਤੇ ਤੁਸੀਂ ਤਣਾਅ ਦਾ ਸ਼ਿਕਾਰ ਨਹੀਂ ਹੋਵੋਗੇ।
ਖੁਦ ਨੂੰ ਸ਼ਾਤ ਰੱਖੋ: ਤਣਾਅ ਤੋਂ ਛੁਟਕਾਰਾ ਪਾਉਣ ਲਈ ਖੁਦ ਨੂੰ ਸ਼ਾਂਤ ਰੱਖਣਾ ਸਿੱਖੋ। ਆਪਣਾ ਧਿਆਨ ਉਨ੍ਹਾਂ ਚੀਜ਼ਾਂ ਵੱਲ ਲਗਾਓ, ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹੋਣ।
ਆਪਣਾ ਧਿਆਨ ਹੋਰ ਪਾਸੇ ਲਗਾਓ: ਜੇਕਰ ਤੁਹਾਨੂੰ ਕਿਸੇ ਗੱਲ ਨੂੰ ਲੈ ਕੇ ਚਿੰਤਾ ਹੋ ਰਹੀ ਹੈ, ਤਾਂ ਆਪਣਾ ਧਿਆਨ ਹੋਰ ਪਾਸੇ ਲਗਾਉਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਸੀਂ ਖੁਦ ਨੂੰ ਕਈ ਪਰੇਸ਼ਾਨੀਆਂ ਤੋਂ ਦੂਰ ਰੱਖ ਸਕੋਗੇ।
ਹਮੇਸ਼ਾ ਸੁਚੇਤ ਰਹੋ: ਹਰ ਇੱਕ ਕੰਮ ਨੂੰ ਲੈ ਕੇ ਸੁਚੇਤ ਰਹੋ। ਜੇਕਰ ਤੁਸੀਂ ਅੱਜ ਦੇ ਸਮੇਂ 'ਚ ਜਿਊਦੇ ਹੋ, ਤਾਂ ਗਲਤ ਵਿਚਾਰ ਤੁਹਾਡੇ ਮਨ 'ਚ ਨਹੀਂ ਆਉਣਗੇ। ਇਸ ਤਰ੍ਹਾਂ ਤੁਸੀਂ ਖੁਦ ਨੂੰ ਤਣਾਅ ਫ੍ਰੀ ਰੱਖ ਸਕੋਗੇ।
ਗਹਿਰਾ ਸਾਹ ਲਓ: ਜੇਕਰ ਤੁਹਾਨੂੰ ਕਿਸੇ ਗੱਲ ਨੂੰ ਲੈ ਕੇ ਚਿੰਤਾ ਹੋ ਰਹੀ ਹੈ, ਤਾਂ ਗਹਿਰਾ ਸਾਹ ਲਓ। ਅਜਿਹਾ ਕਰਨ ਨਾਲ ਮਾਨਸਿਕ ਤੌਰ 'ਤੇ ਤੁਸੀਂ ਵਧੀਆਂ ਮਹਿਸੂਸ ਕਰੋਗੇ ਅਤੇ ਚਿੰਤਾ ਵਾਲੇ ਵਿਚਾਰਾਂ ਤੋਂ ਛੁਟਕਾਰਾ ਮਿਲੇਗਾ।
ਕੁਝ ਲਿਖਣ ਦੀ ਆਦਤ ਬਣਾਓ: ਹਰ ਦਿਨ ਡਾਇਰੀ ਲਿਖਣ ਦੀ ਆਦਤ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾਓ। ਇਸ ਤਰ੍ਹਾਂ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਅਤੇ ਦਿਮਾਗ 'ਚ ਗਲਤ ਵਿਚਾਰ ਨਹੀਂ ਆਉਣਗੇ। ਇਸਦੇ ਨਾਲ ਹੀ ਤੁਹਾਨੂੰ ਮਾਨਸਿਕ ਸ਼ਾਂਤੀ ਮਹਿਸੂਸ ਹੋਵੇਗੀ।
ਯੋਗਾ ਕਰੋ: ਤੁਸੀਂ ਹਰ ਦਿਨ ਯੋਗਾ ਕਰ ਸਕਦੇ ਹੋ। ਯੋਗਾ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਿਰਫ਼ ਤਣਾਅ ਹੀ ਨਹੀਂ, ਸਗੋ ਸਿਹਤ ਨੂੰ ਵੀ ਕਈ ਲਾਭ ਮਿਲ ਸਕਦੇ ਹਨ। ਯੋਗਾ ਕਰਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਚਿੰਤਾ ਵਾਲੇ ਵਿਚਾਰ ਦਿਮਾਗ 'ਚ ਨਹੀਂ ਆਉਦੇ। ਇਸਦੇ ਨਾਲ ਹੀ, ਤੁਸੀਂ ਖੁਦ ਨੂੰ ਫਿੱਟ ਰੱਖ ਸਕੋਗੇ।