ਹੈਦਰਾਬਾਦ:ਕੜਾਹੀ ਵਿੱਚ ਬਚੇ ਹੋਏ ਭੋਜਨ ਪਕਾਉਣ ਵਾਲੇ ਤੇਲ ਦੀ ਮੁੜ ਵਰਤੋਂ ਆਮ ਤੌਰ 'ਤੇ ਹਰ ਘਰ ਵਿੱਚ ਕੀਤੀ ਜਾਂਦੀ ਹੈ। ਬਾਜ਼ਾਰਾਂ ਵਿੱਚ ਲੋਕ ਪਕੌੜੇ, ਸਮੋਸੇ ਜਾਂ ਹੋਰ ਚੀਜ਼ਾਂ ਨੂੰ ਤਲਣ ਲਈ ਉਸੇ ਤੇਲ ਦੀ ਵਰਤੋਂ ਕਰਦੇ ਹਨ ਅਤੇ ਬਾਕੀ ਬਚੇ ਤੇਲ ਵਿੱਚ ਨਵਾਂ ਤੇਲ ਪਾ ਲੈਂਦੇ ਹਨ। ਘਰ ਵਿੱਚ ਵੀ ਕੋਈ ਚੀਜ਼ ਨੂੰ ਤਲਣ ਜਾਂ ਸਬਜ਼ੀ ਬਣਾਉਣ ਲਈ ਬਚੇ ਹੋਏ ਤੇਲ ਨੂੰ ਦੁਬਾਰਾ ਵਰਤ ਲਿਆ ਜਾਂਦਾ ਹੈ। ਇਸ ਬਚੇ ਹੋਏ ਤੇਲ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਪਰ ਭੋਜਨ ਵਿੱਚ ਇਸ ਦੀ ਦੁਬਾਰਾ ਵਰਤੋਂ ਕਰਨ ਨਾਲ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਅਤੇ ਤੁਹਾਡੀ ਸਿਹਤ 'ਤੇ ਅਸਰ ਪੈ ਸਕਦਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਤਲਣ ਤੋਂ ਬਾਅਦ ਬਚੇ ਹੋਏ ਤੇਲ ਨੂੰ ਸੁੱਟ ਦੇਣਾ ਬਿਹਤਰ ਹੈ ਪਰ ਰਸੋਈ ਤੋਂ ਇਲਾਵਾ ਇਸ ਤੇਲ ਦਾ ਕਈ ਤਰ੍ਹਾਂ ਨਾਲ ਉਪਯੋਗ ਕੀਤਾ ਜਾ ਸਕਦਾ ਹੈ।
ਬਚਿਆ ਹੋਇਆ ਰਸੋਈ ਦਾ ਤੇਲ ਕਿੰਨਾ ਲਾਭਦਾਇਕ ਹੈ?: ਹਰ ਕਿਸੇ ਨੂੰ ਤਲੀਆਂ ਚੀਜ਼ਾਂ ਖਾਣਾ ਪਸੰਦ ਹੁੰਦੀਆਂ ਹਨ। ਪੁਰੀ, ਸਮੋਸੇ, ਕਚੋਰੀ ਵਰਗੀਆਂ ਚੀਜ਼ਾਂ ਨੂੰ ਤਲਣ ਲਈ ਕੜਾਹੀ ਵਿੱਚ ਜ਼ਿਆਦਾ ਤੇਲ ਵਰਤਣਾ ਪੈਂਦਾ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਬਣਾਉਣ ਤੋਂ ਬਾਅਦ ਤੇਲ ਬਚ ਵੀ ਜਾਂਦਾ ਹੈ, ਜਿਸਦੇ ਚਲਦਿਆਂ ਲੋਕ ਇਸ ਬਚੇ ਹੋਏ ਤੇਲ ਦੀ ਮੁੜ ਵਰਤੋਂ ਕਰ ਲੈਂਦੇ ਹਨ। ਬਚੇ ਹੋਏ ਤੇਲ ਨੂੰ ਵਾਰ-ਵਾਰ ਵਰਤਣਾ ਠੀਕ ਨਹੀਂ ਹੈ।
ਬਚੇ ਹੋਏ ਤੇਲ ਦੀ ਵਰਤੋ ਕਰਨਾ ਸਿਹਤ 'ਤੇ ਕਿੰਨਾ ਭਾਰਾ ਹੈ?: ਬਚੇ ਹੋਏ ਰਸੋਈ ਦੇ ਤੇਲ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੇਲ ਕਾਰਨ ਹਾਰਟ ਅਟੈਕ, ਬ੍ਰੇਨ ਸਟ੍ਰੋਕ, ਕੈਂਸਰ, ਸ਼ੂਗਰ, ਜਿਗਰ ਦੀਆਂ ਸਮੱਸਿਆਵਾਂ ਸਮੇਤ ਕਈ ਬਿਮਾਰੀਆਂ ਪੈਂਦਾ ਹੋ ਜਾਂਦੀਆਂ ਹਨ। ਖਾਣਾ ਪਕਾਉਣ ਵਾਲੇ ਤੇਲ ਦੀ ਵਾਰ-ਵਾਰ ਵਰਤੋਂ ਕਰਨ ਅਤੇ ਇਸਨੂੰ ਦੁਬਾਰਾ ਗਰਮ ਕਰਨ ਨਾਲ ਇਸ ਤੇਲ ਵਿੱਚ ਜ਼ਹਿਰੀਲੇ ਪਦਾਰਥ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਸਰੀਰ ਵਿੱਚ ਫ੍ਰੀ ਰੈਡੀਕਲਸ ਨੂੰ ਵਧਾਉਂਦੇ ਹਨ। ਇਸ ਦੀ ਵਰਤੋਂ ਨਾਲ ਸਰੀਰ 'ਚ ਸੋਜ ਅਤੇ ਮੋਟਾਪਾ ਵੀ ਵਧਦਾ ਹੈ। ਇਸ ਤੋਂ ਇਲਾਵਾ, ਸਰੀਰ ਵਿੱਚ ਟ੍ਰਾਂਸ ਫੈਟ ਤੇਜ਼ੀ ਨਾਲ ਵਧਦਾ ਹੈ, ਜੋ ਕਿ ਗੈਰ-ਸਿਹਤਮੰਦ ਹੈ ਅਤੇ ਸਰੀਰ ਵਿੱਚ ਅਲਸਰ, ਐਸੀਡਿਟੀ ਅਤੇ ਪੇਟ ਵਿੱਚ ਜਲਨ ਵਰਗੀਆਂ ਕਈ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।