ਪੰਜਾਬ

punjab

ETV Bharat / health

ਸਿਹਤ ਲਈ ਖਤਰਨਾਕ ਹੋ ਸਕਦਾ ਹੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ - Particulate Matter Pollution - PARTICULATE MATTER POLLUTION

Particulate Matter Pollution: ਅੱਜ ਦੇ ਸਮੇਂ 'ਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵੇਰ ਦੀ ਸੈਰ ਦੌਰਾਨ ਤੁਸੀਂ ਜਿਹੜੀ ਤਾਜ਼ੀ ਹਵਾ ਲੈ ਰਹੇ ਹੋ, ਉਸ ਵਿੱਚ ਖ਼ਤਰਾ ਹੈ। ਹਵਾ ਵਿੱਚ ਮੌਜ਼ੂਦ ਸੂਖਮ ਕਣ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਬਣ ਸਕਦੇ ਹਨ।

Particulate Matter Pollution
Particulate Matter Pollution (Getty Images)

By ETV Bharat Punjabi Team

Published : Aug 19, 2024, 7:24 PM IST

ਹੈਦਰਾਬਾਦ: ਕਿਹਾ ਜਾਂਦਾ ਹੈ ਕਿ ਸਵੇਰ ਦੀ ਤਾਜ਼ੀ ਹਵਾ ਸਰੀਰ ਨੂੰ ਦਿਨ ਭਰ ਤਰੋ-ਤਾਜ਼ਾ ਰੱਖਦੀ ਹੈ। ਇਸ ਲਈ ਸਵੇਰ ਦਾ ਸਮਾਂ ਦਿਨ ਦੀ ਸ਼ੁਰੂਆਤ ਤੋਂ ਪਹਿਲਾਂ ਤਾਜ਼ੀ ਹਵਾ ਲੈਣ ਲਈ ਵਧੀਆਂ ਮੰਨਿਆਂ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਕੀ ਸਵੇਰ ਦੀ ਹਵਾ ਸਾਫ਼ ਹੁੰਦੀ ਹੈ? ਜਾਂ ਇਹ ਸਿਰਫ਼ ਇੱਕ ਵਿਚਾਰ ਹੈ। ਇਸ ਬਾਰੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਖੜਗਪੁਰ ਤੋਂ ਪੀ.ਐਚ.ਡੀ, ਵਰਤਮਾਨ 'ਚ ਨਵੀਂ ਦਿੱਲੀ ਸਥਿਤ ਸਸਟੇਨੇਬਲ ਫਿਊਚਰਜ਼ ਵਿੱਚ ਇੱਕ ਸੀਨੀਅਰ ਖੋਜ ਸਹਿਯੋਗੀ ਵਜੋਂ ਕੰਮ ਕਰ ਰਹੇ ਨਾਜ਼ਨੀਨ ਐਨ ਨੇ ਰਿਸਰਚ ਕੀਤੀ ਹੈ। ਇਸ ਰਿਪੋਰਟ 'ਚ ਡਾਟਾ ਸਾਹਮਣੇ ਆਇਆ ਹੈ, ਜੋ ਹੈਰਾਨ ਕਰ ਦੇਣ ਵਾਲਾ ਹੈ।

ਅਧਿਐਨ ਅਨੁਸਾਰ, ਲੋਕ ਜਿੰਨਾ ਜ਼ਿਆਦਾ ਮਸ਼ੀਨਾਂ 'ਤੇ ਨਿਰਭਰ ਹੁੰਦੇ ਹਨ, ਓਨਾ ਹੀ ਵਾਤਾਵਰਣ ਪ੍ਰਦੂਸ਼ਣ ਵਧਦਾ ਜਾਂਦਾ ਹੈ। ਇਸ ਪ੍ਰਦੂਸ਼ਣ ਕਾਰਨ ਹਵਾ ਵਿੱਚ ਵੱਖ-ਵੱਖ ਤਰ੍ਹਾਂ ਦੇ ਕਣ ਮਿਲ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਕਣ ਦਾ ਆਕਾਰ 2.5 ਮਾਈਕ੍ਰੋਮੀਟਰ ਤੋਂ ਘੱਟ ਹੈ। ਉਦਾਹਰਨ ਲਈ, ਮਨੁੱਖੀ ਵਾਲਾਂ ਦਾ ਇੱਕ ਕਣ 70 ਮਾਈਕ੍ਰੋਮੀਟਰ ਹੈ। ਇਹ ਹਵਾ ਵਾਲੇ ਕਣ ਵਾਲਾਂ ਦੇ ਕਣਾਂ ਨਾਲੋਂ 28 ਗੁਣਾ ਛੋਟੇ ਹੁੰਦੇ ਹਨ, ਜੋ ਸਾਹ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ ਅਤੇ ਫੇਫੜਿਆਂ, ਖੂਨ ਵਿੱਚ ਮਿਲ ਕੇ ਮੌਤ ਦੇ ਖਤਰੇ ਨੂੰ ਵਧਾਉਦੇ ਹਨ।

ਇਹ ਕਣ ਹਵਾ ਵਿੱਚ ਕਿਵੇਂ ਮਿਲਦੇ ਹਨ?: ਅਧਿਐਨ ਅਨੁਸਾਰ, ਹਵਾ ਵਿੱਚ ਬਰੀਕ ਕਣ ਕਿਸੇ ਵੀ ਤਰ੍ਹਾਂ ਦੇ ਮਕੈਨੀਕਲ ਨਿਕਾਸ, ਉਦਯੋਗਿਕ ਪ੍ਰਦੂਸ਼ਣ ਅਤੇ ਕੁਝ ਮਾਮਲਿਆਂ ਵਿੱਚ ਕੁਦਰਤ ਤੋਂ ਆਉਂਦੇ ਹਨ। ਕਣਾਂ ਦਾ ਆਕਾਰ ਬਹੁਤ ਛੋਟਾ ਹੋਣ ਕਾਰਨ ਇਹ ਮਨੁੱਖੀ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਆਸਾਨੀ ਨਾਲ ਫੇਫੜਿਆਂ ਅਤੇ ਖੂਨ ਵਿੱਚ ਚਲੇ ਜਾਂਦੇ ਹਨ। ਇਸ ਕਾਰਨ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਬਿਮਾਰੀਆਂ ਦਾ ਖਤਰਾ:

ਸਾਹ ਦੀਆਂ ਸਮੱਸਿਆਵਾਂ:2.5 ਆਕਾਰ ਦੇ ਕਣ ਸਰੀਰ ਵਿੱਚ ਦਾਖਲ ਹੁੰਦੇ ਹਨ ਅਤੇ ਬ੍ਰੌਨਕਾਈਟਿਸ, ਦਮਾ, ਸੀਓਪੀਡੀ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ।

ਦਿਲ ਦੀਆਂ ਸਮੱਸਿਆਵਾਂ:ਹਵਾ ਵਿੱਚ ਮੌਜੂਦ ਕਣ ਹਾਰਟ ਅਟੈਕ, ਸਟ੍ਰੋਕ ਅਤੇ ਦਿਲ ਦੀਆਂ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।

ਅਚਨਚੇਤੀ ਮੌਤ:2.5 ਆਕਾਰ ਦੇ ਕਣ ਮਨੁੱਖੀ ਸਿਹਤ ਲਈ ਖਤਰਨਾਕ ਹਨ। ਹਵਾ ਦੇ ਕਣਾਂ 'ਚ ਥੋੜ੍ਹੇ ਸਮੇਂ ਜਾਂ ਲੰਬੇ ਸਮੇਂ ਤੱਕ ਰਹਿਣ ਨਾਲ ਮੌਤ ਦਾ ਖਤਰਾ ਵੱਧ ਸਕਦਾ ਹੈ। ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਜੋ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਤੋਂ ਪੀੜਤ ਹਨ।

ਗਰਭਵਤੀ ਔਰਤਾਂ ਲਈ ਨੁਕਸਾਨਦੇਹ:ਇਹ ਕਣ ਅੱਖਾਂ, ਕੰਨ, ਗਲੇ ਅਤੇ ਨਸਾਂ ਦੇ ਰੋਗਾਂ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਜੇਕਰ ਇਹ ਕਣ ਗਰਭਵਤੀ ਔਰਤਾਂ ਦੇ ਸਰੀਰ ਵਿੱਚ ਦਾਖਲ ਹੋ ਜਾਣ, ਤਾਂ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਸਕਦਾ ਹੈ। ਇਹ ਕਣ ਘੱਟ ਭਾਰ ਵਾਲੇ ਬੱਚਿਆਂ ਦੇ ਜਨਮ ਦਾ ਇੱਕ ਕਾਰਨ ਵੀ ਹੋ ਸਕਦੇ ਹਨ।

ਵਾਤਾਵਰਣ ਵਿੱਚ ਇਹ ਕਣ ਕਿਵੇਂ ਬਣਦੇ ਹਨ?: ਇਹ ਕਣ ਵਾਹਨ ਪ੍ਰਦੂਸ਼ਣ ਤੋਂ ਹਵਾ ਵਿੱਚ ਦਾਖਲ ਹੁੰਦੇ ਹਨ। ਕਾਰ ਇੰਜਣ ਦੇ ਨਿਕਾਸ ਵਿੱਚ ਨਾਈਟ੍ਰੋਜਨ ਆਕਸਾਈਡ, ਸਲਫਰ ਡਾਈਆਕਸਾਈਡ ਗੈਸ ਅਤੇ ਪਾਰਟੀਕੁਲੇਟ ਮੈਟਰ (PM) ਜਾਂ ਛੋਟੇ ਕਣ ਹੁੰਦੇ ਹਨ। ਇਹ ਪ੍ਰਦੂਸ਼ਿਤ ਗੈਸਾਂ ਅਤੇ ਕਣ ਹਵਾ ਵਿੱਚ ਰਲ ਜਾਂਦੇ ਹਨ ਅਤੇ ਰਸਾਇਣਕ ਕਿਰਿਆਵਾਂ ਦੁਆਰਾ ਛੋਟੇ ਕਣਾਂ ਵਿੱਚ ਟੁੱਟ ਜਾਂਦੇ ਹਨ| ਨਵੇਂ ਬਣੇ ਕਣਾਂ ਦਾ ਆਕਾਰ 2.5 ਮਾਈਕ੍ਰੋਮੀਟਰ ਤੋਂ ਘੱਟ ਹੈ। ਇਹ ਆਸਾਨੀ ਨਾਲ ਮਨੁੱਖੀ ਸਰੀਰ ਵਿਚ ਦਾਖਲ ਹੋ ਸਕਦੇ ਹਨ। ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਇੱਕ ਜਾਂਚ ਵਿਚ ਪਾਇਆ ਗਿਆ ਕਿ ਡੀਜ਼ਲ 'ਤੇ ਚੱਲਣ ਵਾਲੀਆਂ ਸਾਰੀਆਂ ਕਾਰਾਂ ਆਪਣੇ ਨਿਕਾਸ ਵਿੱਚ ਜ਼ਿਆਦਾ ਕਣ ਜਾਂ 2.5 ਮਾਈਕ੍ਰੋਮੀਟਰ ਦੇ ਕਣ ਪੈਦਾ ਕਰਦੀਆਂ ਹਨ। ਗੈਸੋਲੀਨ ਨਾਲ ਚੱਲਣ ਵਾਲੇ ਵਾਹਨ ਦੇ ਧੂੰਏਂ ਦੇ ਮਾਮਲੇ ਵਿੱਚ ਇਹ ਸੰਭਾਵਨਾ ਬਹੁਤ ਘੱਟ ਹੈ ਜਿਵੇਂ ਕਿ ਪੈਟਰੋਲ ਇੰਜਣ ਨਾਲ ਚੱਲਣ ਵਾਲੀਆਂ ਕਾਰਾਂ ਦਾ ਇੰਜਣ ਆਧੁਨਿਕ ਤਕਨੀਕ ਨਾਲ ਲੈਸ ਹੁੰਦਾ ਹੈ ਅਤੇ ਘੱਟ ਨੁਕਸਾਨਦੇਹ ਕਣ ਪਦਾਰਥ (PM) ਪੈਦਾ ਕਰਦਾ ਹੈ।

ਇਨ੍ਹਾਂ ਕਣਾਂ ਨੂੰ ਕਾਰ ਦੇ ਧੂੰਏਂ ਤੋਂ ਇਲਾਵਾ ਹੋਰ ਕਿਵੇਂ ਬਣਾਇਆ ਜਾ ਸਕਦਾ ਹੈ?: ਇਹ ਨਿੱਕੇ-ਨਿੱਕੇ ਕਣ ਕਾਰਖਾਨੇ ਦੇ ਧੂੰਏਂ, ਖੇਤੀਬਾੜੀ ਦੇ ਕੰਮ, ਉਸਾਰੀ ਦੌਰਾਨ ਧੂੜ ਅਤੇ ਘਰਾਂ ਨੂੰ ਢਾਹੁਣ, ਖਾਣਾ ਬਣਾਉਣ ਦੇ ਧੂੰਏਂ ਤੋਂ ਵੀ ਪੈਦਾ ਹੁੰਦੇ ਹਨ।

ਕੰਟਰੋਲ ਕਿਵੇਂ ਕਰੀਏ?:ਸਭ ਤੋਂ ਪਹਿਲਾਂ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਪ੍ਰਾਈਵੇਟ ਕਾਰਾਂ ਦੀ ਵਰਤੋਂ ਘਟਾਈ ਜਾਵੇ। ਬੱਸਾਂ ਅਤੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕੀਤੀ ਜਾਵੇ। ਹਵਾ ਵਿਚਲੇ ਕਣਾਂ ਦੀ ਵੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਜੇਕਰ ਸੰਭਵ ਹੋ ਸਕੇ, ਤਾਂ ਘੱਟ ਦੂਰੀ ਵਾਲੀਆਂ ਜਗ੍ਹਾਂ 'ਤੇ ਪੈਦਲ ਯਾਤਰਾ ਕਰੋ। ਇਸਦੇ ਨਾਲ ਹੀ ਵਾਤਾਵਰਣ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ।

ABOUT THE AUTHOR

...view details