ਹੈਦਰਾਬਾਦ:ਆਲੂ ਦੇ ਛਿਲਕਿਆਂ ਨੂੰ ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ, ਜਦਕਿ ਇਸਦੇ ਸੇਵਨ ਨਾਲ ਸਰੀਰ 'ਚ ਕਈ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਆਲੂ ਦੇ ਛਿਲਕਿਆਂ 'ਚ ਵਿਟਾਮਿਨ-ਸੀ, ਬੀ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਲਾਭ ਪਹੁੰਚਾ ਸਕਦੇ ਹਨ। ਇਨ੍ਹਾਂ ਛਿਲਕਿਆਂ ਦੀ ਮਦਦ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਆਲੂ ਦੇ ਛਿਲਕਿਆਂ ਨੂੰ ਸੁੱਟਣ ਦੀ ਗਲਤੀ ਨਾ ਕਰੋ।
ਆਲੂ ਦੇ ਛਿਲਕਿਆਂ ਦੇ ਫਾਇਦੇ:
ਹੱਡੀਆਂ ਮਜ਼ਬੂਤ:ਆਲੂ ਦੇ ਛਿਲਕਿਆਂ ਦਾ ਸੇਵਨ ਕਰਨ ਨਾਲ ਹੱਡੀਆਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਆਲੂ ਦੇ ਛਿਲਕਿਆਂ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਆਈਰਨ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਹੱਡੀਆਂ ਲਈ ਫਾਇਦੇਮੰਦ ਹੁੰਦੇ ਹਨ।