ਗਲਤ ਖੁਰਾਕ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ 'ਚੋ ਇੱਕ ਹੈ ਪੇਟ ਦੀ ਸਮੱਸਿਆ। ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਪੇਟ ਖਰਾਬ ਹੋਣ ਪਿੱਛੇ ਤੁਹਾਡੀਆਂ ਖਾਣ-ਪੀਣ ਦੀਆਂ ਆਦਤਾਂ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਪੇਟ ਖਰਾਬ ਕਰਨ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪੇਟ ਖਰਾਬ ਹੋਣ ਪਿੱਛੇ ਜ਼ਿੰਮੇਵਾਰ ਭੋਜਨ
ਅਲਟਰਾ ਪ੍ਰੋਸੈਸਡ ਫੂਡ: ਕੁਝ ਲੋਕ ਬਹੁਤ ਜ਼ਿਆਦਾ ਚਿਪਸ, ਠੰਢੇ ਪੀਣ ਵਾਲੇ ਪਦਾਰਥ, ਚਾਕਲੇਟ, ਬਿਸਕੁਟ, ਪੀਜ਼ਾ, ਕੇਕ ਆਦਿ ਖਾਂਦੇ ਹਨ। ਇਹ ਸਭ ਅਲਟਰਾ ਪ੍ਰੋਸੈਸਡ ਫੂਡ ਹਨ। ਇਨ੍ਹਾਂ ਭੋਜਨਾਂ ਵਿੱਚ ਲੂਣ, ਖੰਡ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਨ੍ਹਾਂ ਨੂੰ ਬਹੁਤ ਜ਼ਿਆਦਾ ਖਾਣ ਨਾਲ ਪੇਟ 'ਚ ਬੈਕਟੀਰੀਆ ਪੈਂਦਾ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਮਾਹਿਰਾਂ ਦੇ ਇੱਕ ਸਮੂਹ ਨੇ ਖੁਲਾਸਾ ਕੀਤਾ ਹੈ ਕਿ ਅਲਟਰਾ ਪ੍ਰੋਸੈਸਡ ਭੋਜਨ ਪੇਟ ਵਿੱਚ ਬੈਕਟੀਰੀਆ ਨੂੰ ਪ੍ਰਭਾਵਿਤ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਲੰਬੇ ਸਮੇਂ ਵਿੱਚ ਇਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।
ਮਿਠਾਈਆਂ: ਪੇਟ ਦੇ ਬੈਕਟੀਰੀਆ ਸਾਡੀ ਸਿਹਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖਾਧਾ ਭੋਜਨ ਪਾਚਨ ਤੋਂ ਲੈ ਕੇ ਇਮਿਊਨ ਸਿਸਟਮ ਨੂੰ ਵਧਾਉਣ ਤੱਕ ਬਹੁਤ ਮਦਦ ਕਰਦਾ ਹੈ। ਹਾਲਾਂਕਿ, ਸਾਡੇ ਪੇਟ ਵਿੱਚ ਚੰਗੇ ਬੈਕਟੀਰੀਆ ਦੇ ਨਾਲ-ਨਾਲ ਮਾੜੇ ਬੈਕਟੀਰੀਆ ਵੀ ਹੁੰਦੇ ਹਨ। ਚੰਗੇ ਬੈਕਟੀਰੀਆ ਭੋਜਨ ਦੇ ਪਾਚਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪਰ ਖਰਾਬ ਬੈਕਟੀਰੀਆ ਅਲਸਰ ਅਤੇ ਗੈਸ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਖੰਡ ਦੀ ਮਾਤਰਾ ਜ਼ਿਆਦਾ ਹੋਣ ਵਾਲੇ ਭੋਜਨ ਦਾ ਸੇਵਨ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਮਾੜੇ ਬੈਕਟੀਰੀਆ ਨੂੰ ਵਧਾ ਸਕਦਾ ਹੈ। ਇਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਰਿਫਾਇੰਡ ਸ਼ੂਗਰ ਅਤੇ ਮਿੱਠੇ ਵਾਲੇ ਭੋਜਨ ਤੋਂ ਦੂਰ ਰਹਿਣਾ ਬਿਹਤਰ ਹੈ ਜੋ ਪੇਟ ਵਿੱਚ ਬੈਕਟੀਰੀਆ ਦੇ ਸੰਤੁਲਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ।