ਹੈਦਰਾਬਾਦ: ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆਂ ਦਿਵਸ ਮਨਾਇਆ ਜਾਂਦਾ ਹੈ। ਮੱਛਰਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੈ ਰਿਹਾ ਹੈ, ਜਿਸ ਕਰਕੇ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਮਲੇਰੀਆਂ ਇਨ੍ਹਾਂ ਬਿਮਾਰੀਆਂ 'ਚੋ ਇੱਕ ਹੈ। ਇਹ ਬਿਮਾਰੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਮਲੇਰੀਆਂ ਤੋਂ ਇਲਾਵਾ, ਮੱਛਰ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਲਈ ਵੀ ਜ਼ਿੰਮੇਵਾਰ ਹੋ ਸਕਦੇ ਹਨ।
ਵਿਸ਼ਵ ਮਲੇਰੀਆਂ ਦਿਵਸ ਦਾ ਉਦੇਸ਼: ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆਂ ਦਿਵਸ ਮਨਾਇਆ ਜਾਂਦਾ ਹੈ।
ਕੀ ਹੈ ਮਲੇਰੀਆ ਦੀ ਬਿਮਾਰੀ?:WHO ਅਨੁਸਾਰ, ਮਲੇਰੀਆ ਕੁਝ ਪ੍ਰਕਾਰ ਦੇ ਮੱਛਰਾਂ ਤੋਂ ਲੋਕਾਂ 'ਚ ਫੈਲਣ ਵਾਲੀ ਇੱਕ ਜਾਨਲੇਵਾ ਬਿਮਾਰੀ ਹੈ। ਇਸ ਬਿਮਾਰੀ ਨੂੰ ਇਲਾਜ਼ ਦੀ ਮਦਦ ਨਾਲ ਰੋਕਿਆ ਜਾ ਸਕਦਾ ਹੈ। ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲ ਸਕਦੀ।
ਮਲੇਰੀਆ ਦੇ ਲੱਛਣ: ਮਲੇਰੀਆ ਦੇ ਲੱਛਣਾਂ 'ਚ ਬੁਖਾਰ, ਸਿਰਦਰਦ ਅਤੇ ਠੰਡ ਲੱਗਣਾ ਸ਼ਾਮਲ ਹੈ। ਇਹ ਲੱਛਣ ਮੱਛਰ ਦੇ ਕੱਟਣ ਤੋਂ 10-15 ਦਿਨ ਦੇ ਅੰਦਰ ਨਜ਼ਰ ਆਉਣੇ ਸ਼ੁਰੂ ਹੁੰਦੇ ਹਨ। ਇਸਦੇ ਹੋਰ ਲੱਛਣਾਂ 'ਚ ਥਕਾਵਟ, ਬੇਹੋਸ਼ ਹੋਣਾ, ਸਾਹ ਲੈਣ ਦੀ ਸਮੱਸਿਆ, ਪੀਲੀਆ ਆਦਿ ਸ਼ਾਮਲ ਹੈ।
ਮਲੇਰੀਆ ਨੂੰ ਰੋਕਣ ਦੇ ਉਪਾਅ:
- ਮਲੇਰੀਆ ਤੋਂ ਬਚਣ ਲਈ ਲੰਬੀਆਂ ਬਾਹਾਂ ਵਾਲੇ ਕੱਪੜੇ ਅਤੇ ਪੈਂਟ ਪਾ ਕੇ ਰੱਖੋ।
- ਸ਼ਾਮ ਦੇ ਸਮੇਂ ਘਰ ਦੇ ਦਰਵਾਜ਼ੇ ਬੰਦ ਕਰਕੇ ਰੱਖੋ।
- ਰੋਜ਼ਾਨਾ ਸਨਸਕ੍ਰੀਨ ਦੀ ਵਰਤੋ ਕਰੋ।
- ਰੋਜ਼ਾਨਾ ਨਹਾਉਣਾ ਵੀ ਜ਼ਰੂਰੀ ਹੈ।
- ਬਾਲਗਾਂ ਨੂੰ ਆਪਣੇ ਹੱਥਾਂ 'ਤੇ ਕੀੜੇ-ਮਕੌੜਿਆਂ ਤੋਂ ਬਚਣ ਵਾਲੀ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ। ਸੁਰੱਖਿਅਤ ਰਹਿਣ ਲਈ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।
- ਆਪਣੇ ਘਰਾਂ ਅਤੇ ਦਫਤਰਾਂ ਦੇ ਕਮਰਿਆਂ 'ਚ ਏਅਰ ਕੰਡੀਸ਼ਨਡ ਲਗਾ ਕੇ ਰੱਖੋ।
- ਜੇਕਰ ਤੁਸੀਂ ਬਾਹਰ ਸੌ ਰਹੇ ਹੋ, ਤਾਂ ਮੱਛਰਦਾਨੀ ਦਾ ਇਸਤੇਮਾਲ ਕਰੋ।
- ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।