ਹੈਦਰਾਬਾਦ: ਮਾਂ ਦਿਵਸ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਾਂ ਦੇ ਪਿਆਰ, ਤਿਆਗ ਅਤੇ ਸਹਿਯੋਗ ਲਈ ਉਨ੍ਹਾਂ ਨੂੰ ਧੰਨਵਾਦ ਕਹਿਣ ਦਾ ਦਿਨ ਹੈ। ਮਾਂ ਦਿਵਸ ਮਨਾਉਣ ਦੀ ਸ਼ੁਰੂਆਤ ਅਮਰੀਕਾ ਦੀ ਅੰਨਾ ਐਮ ਜੋਵਿਸ ਨੇ ਕੀਤੀ ਸੀ। ਦੁਨੀਆਂ ਦੇ ਅਲੱਗ-ਅਲੱਗ ਦੇਸ਼ਾਂ 'ਚ ਇਸ ਦਿਨ ਨੂੰ ਅਲੱਗ ਦਿਨ ਮਨਾਇਆ ਜਾਂਦਾ ਹੈ ਅਤੇ ਕਈ ਦੇਸ਼ਾਂ 'ਚ ਇਸ ਦਿਨ ਦੀ ਛੁੱਟੀ ਵੀ ਹੁੰਦੀ ਹੈ। ਮਾਂ ਦਿਵਸ ਮੌਕੇ ਬੱਚੇ ਆਪਣੀਆਂ ਮਾਵਾਂ ਨੂੰ ਤੌਹਫ਼ੇ, ਚਾਕਲੇਟ ਅਤੇ ਫੁੱਲ ਦੇ ਕੇ ਆਪਣਾ ਪਿਆਰ ਦਿਖਾਉਦੇ ਹਨ, ਪਰ ਤੁਸੀਂ ਕੁਝ ਹੋਰ ਤਰੀਕੇ ਨਾਲ ਵੀ ਆਪਣੇ ਪਿਆਰ ਨੂੰ ਦਿਖਾ ਸਕਦੇ ਹੋ।
ਮਾਂ ਦਿਵਸ ਮੌਕੇ ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੀ ਮਾਂ ਨੂੰ ਖੁਸ਼:
ਬਾਹਰ ਜਾਣ ਦਾ ਪਲੈਨ ਬਣਾਓ: ਮਾਂ ਦਿਵਸ ਮੌਕੇ ਤੁਸੀਂ ਆਪਣੀ ਮਾਂ ਨੂੰ ਬਾਹਰ ਲੈ ਕੇ ਜਾ ਸਕਦੇ ਹੋ। ਇਸ ਵਾਰ ਮਾਂ ਦਿਵਸ ਐਤਵਾਰ ਨੂੰ ਆ ਰਿਹਾ ਹੈ। ਇਸ ਲਈ ਤੁਹਾਡੀ ਛੁੱਟੀ ਵੀ ਹੋਵੇਗੀ ਅਤੇ ਤੁਸੀਂ ਕਿਸੇ ਵਧੀਆਂ ਜਗ੍ਹਾਂ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ।