ਹੈਦਰਾਬਾਦ: ਗਰਮੀਆ ਦੇ ਮੌਸਮ ਸ਼ੁਰੂ ਹੋਣ ਵਾਲੇ ਹਨ। ਇਸ ਮੌਸਮ 'ਚ ਲੋਕ ਪਸੀਨੇ ਵਰਗੀਆ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਤੁਸੀਂ ਖੁਦ ਨੂੰ ਸਿਹਤਮੰਦ ਰੱਖਣ ਲਈ ਆਪਣੀ ਜੀਵਨਸ਼ੈਲੀ 'ਚ ਕੁਝ ਬਦਲਾਅ ਕਰ ਸਕਦੇ ਹੋ। ਕਈ ਲੋਕ ਗਰਮੀਆ ਦੇ ਮੌਸਮ 'ਚ ਠੰਡਕ ਪਾਉਣ ਲਈ ਕੋਲਡ ਡਰਿੰਕਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ, ਪਰ ਇਹ ਡਰਿੰਕਸ ਸਿਹਤ ਲਈ ਨੁਕਸਾਨਦੇਹ ਹੋ ਸਕਦੀਆ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਲੱਸੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲਣਗੇ।
ਲੱਸੀ ਪੀਣ ਦੇ ਫਾਇਦੇ:
ਹਾਈਡ੍ਰੇਟ: ਦਹੀ, ਲੂਣ ਅਤੇ ਪਾਣੀ ਤੋਂ ਤਿਆਰ ਕੀਤੀ ਲੱਸੀ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਇਸ ਲਈ ਲੱਸੀ ਨੂੰ ਗਰਮੀਆ ਦੇ ਮੌਸਮ 'ਚ ਪੀਣ ਨਾਲ ਤੁਸੀਂ ਖੁਦ ਨੂੰ ਹਾਈਡ੍ਰੇਟ ਰੱਖ ਸਕਦੇ ਹੋ।
ਸਰੀਰ ਨੂੰ ਠੰਡਾ ਰੱਖਦਾ: ਲੱਸੀ ਕਈ ਪੌਸ਼ਟਿਕ ਤੱਤਾ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਨੂੰ ਅੰਦਰੋ ਠੰਡਕ ਪਹੁੰਚਾਉਣ ਦਾ ਕੰਮ ਕਰਦੀ ਹੈ। ਲੱਸੀ 'ਚ ਮੌਜ਼ੂਦ ਕੂਲਿੰਗ ਪ੍ਰਭਾਵ ਸਰੀਰ ਦੇ ਤਾਪਮਾਨ ਨੂੰ ਘੱਟ ਕਰ ਸਕਦੇ ਹਨ। ਇਸ ਲਈ ਲੱਸੀ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਕਬਜ਼ ਤੋਂ ਰਾਹਤ:ਜੇਕਰ ਤੁਸੀਂ ਪਾਚਨ ਨਾਲ ਜੁੜੀਆ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਰੋਜ਼ ਸਵੇਰੇ ਖਾਲੀ ਪੇਟ ਲੱਸੀ ਪੀਓ। ਅਜਿਹਾ ਕਰਨ ਨਾਲ ਤੁਸੀਂ ਪੇਟ ਨਾਲ ਜੁੜੀਆ ਸਮੱਸਿਆਵਾਂ ਜਿਵੇਂ ਕਿ ਕਬਜ਼ ਆਦਿ ਤੋਂ ਰਾਹਤ ਪਾ ਸਕਦੇ ਹੋ।
ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ: ਲੱਸੀ 'ਚ ਪ੍ਰੋਬਾਇਓਟਿਕ ਗੁਣ ਪਾਏ ਜਾਂਦੇ ਹਨ, ਜੋ ਪਾਚਨ ਤੰਤਰ 'ਚ ਵਧੀਆ ਬੈਕਟੀਰੀਆ ਦੇ ਪ੍ਰੋਡਕਸ਼ਨ ਨੂੰ ਵਧਾਉਣ 'ਚ ਮਦਦ ਕਰਦੇ ਹਨ। ਇਸ ਨਾਲ ਅੰਤੜੀਆਂ ਦੀ ਸਿਹਤ ਨੂੰ ਬਣਾਏ ਰੱਖਣ 'ਚ ਮਦਦ ਮਿਲਦੀ ਹੈ।
ਭਾਰ ਘਟਾਉਣ 'ਚ ਮਦਦਗਾਰ: ਅੱਜ ਦੇ ਸਮੇਂ 'ਚ ਲੋਕ ਭਾਰ ਵੱਧਣ ਵਰਗੀਆ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਲੱਸੀ ਨੂੰ ਖੁਰਾਕ 'ਚ ਸ਼ਾਮਲ ਕਰ ਲਓ। ਲੱਸੀ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇੱਕ ਗਲਾਸ ਲੱਸੀ ਪੀਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ।