ਪੰਜਾਬ

punjab

ਜਾਣੋ, ਕੀ ਹੈ ਸਰਵਾਈਕਲ ਕੈਂਸਰ ਅਤੇ ਇਸਦੇ ਲੱਛਣ, ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਬਚਾਅ

By ETV Bharat Health Team

Published : Feb 2, 2024, 4:48 PM IST

What is Cervical Cancer?: ਛਾਤੀ ਦੇ ਕੈਂਸਰ ਤੋਂ ਬਾਅਦ ਸਰਵਾਈਕਲ ਦਾ ਕੈਂਸਰ ਦੂਜਾ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਹੈ। ਸ਼ੁਰੂਆਤ 'ਚ ਸਰਵਾਈਕਲ ਕੈਂਸਰ ਦੇ ਲੱਛਣਾਂ ਦੀ ਪਹਿਚਾਣ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਲਈ ਤੁਹਾਨੂੰ ਇਸਦੇ ਲੱਛਣਾਂ ਬਾਰੇ ਜਾਣ ਲੈਣਾ ਚਾਹੀਦਾ ਹੈ।

What is Cervical Cancer
What is Cervical Cancer

ਹੈਦਰਾਬਾਦ:ਸਰਵਾਈਕਲ ਕੈਂਸਰ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਹੈ। ਇਸ ਕੈਂਸਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਅਦਾਕਾਰਾ ਪੂਨਮ ਪਾਂਡੇ ਦਾ ਵੀ ਸਰਵਾਈਕਲ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਇਸ ਕੈਂਸਰ ਦੇ ਲੱਛਣਾਂ ਦੀ ਸ਼ੁਰੂਆਤ 'ਚ ਪਹਿਚਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਰਕੇ ਸਹੀ ਸਮੇਂ 'ਤੇ ਇਲਾਜ਼ ਕਰਵਾਉਣਾ ਸੰਭਵ ਨਹੀਂ ਹੋ ਪਾਉਦਾ ਅਤੇ ਲੋਕ ਇਸ ਕੈਂਸਰ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ। ਇਸ ਲਈ ਤੁਹਾਨੂੰ ਸਰਵਾਈਕਲ ਕੈਂਸਰ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੇਂ 'ਤੇ ਇਸ ਬਿਮਾਰੀ ਦਾ ਇਲਾਜ਼ ਕਰਵਾ ਕੇ ਖੁਦ ਨੂੰ ਬਚਾਇਆ ਜਾ ਸਕੇ।

ਕੀ ਹੈ ਸਰਵਾਈਕਲ ਕੈਂਸਰ?: ਛਾਤੀ ਦੇ ਕੈਂਸਰ ਤੋਂ ਬਾਅਦ ਸਰਵਾਈਕਲ ਦਾ ਕੈਂਸਰ ਦੂਜਾ ਸਭ ਤੋਂ ਵਧ ਖਤਰਨਾਕ ਕੈਂਸਰ ਅਤੇ ਜ਼ਿਆਦਾ ਹੋਣ ਵਾਲਾ ਕੈਂਸਰ ਹੁੰਦਾ ਹੈ। ਇਹ ਇੱਕ ਜਾਨਲੇਵਾ ਬਿਮਾਰੀ ਹੈ, ਪਰ ਜੇਕਰ ਇਸ ਬਿਮਾਰੀ ਦਾ ਸਹੀ ਸਮੇਂ 'ਤੇ ਇਲਾਜ਼ ਕਰਵਾ ਲਿਆ ਜਾਵੇ, ਤਾਂ ਖੁਦ ਦਾ ਬਚਾਅ ਵੀ ਕੀਤਾ ਜਾ ਸਕਦਾ ਹੈ।

ਔਰਤਾਂ ਨੂੰ ਜ਼ਿਆਦਾ ਹੁੰਦਾ ਹੈ ਸਰਵਾਈਕਲ ਕੈਂਸਰ: ਡਾਕਟਰਾਂ ਅਨੁਸਾਰ, ਔਰਤਾਂ 'ਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਸਰਵਾਈਕਲ ਹੁੰਦਾ ਹੈ। ਜੇਕਰ ਸਮੇਂ ਰਹਿੰਦੇ ਇਸ ਬਿਮਾਰੀ ਬਾਰੇ ਪਤਾ ਲੱਗ ਜਾਵੇ, ਤਾਂ ਖੁਦ ਦੀ ਜਾਨ ਬਚਾਈ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਸਾਲ 2019 ਤੋਂ ਹੀ ਭਾਰਤ 'ਚ ਕਰੀਬ 45 ਹਜ਼ਾਰ ਔਰਤਾਂ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਸੀ।

ਸਰਵਾਈਕਲ ਕੈਂਸਰ ਦੇ ਲੱਛਣ:ਸ਼ੁਰੂਆਤ 'ਚ ਸਰਵਾਈਕਲ ਕੈਂਸਰ ਦੇ ਲੱਛਣਾਂ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸਮੇਂ-ਸਮੇਂ ਨਾਲ ਜਦੋ ਬਿਮਾਰੀ ਵਧਦੀ ਰਹਿੰਦੀ ਹੈ, ਤਾਂ ਸਰੀਰ 'ਚ ਕੁਝ ਬਦਲਾਅ ਨਜ਼ਰ ਆਉਣ ਲੱਗ ਜਾਂਦੇ ਹਨ। ਇਸ ਲਈ ਤੁਹਾਨੂੰ ਸਰਵਾਈਕਲ ਕੈਂਸਰ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਸਰਵਾਈਕਲ ਕੈਂਸਰ ਦੇ ਲੱਛਣ ਹੇਠ ਲਿਖੇ ਅਨੁਸਾਰ ਹਨ:-

  1. ਪਿਸ਼ਾਬ 'ਚੋ ਖੂਨ ਆਉਣਾ
  2. ਵਾਰ-ਵਾਰ ਪਿਸ਼ਾਬ ਆਉਣਾ
  3. ਅਸਧਾਰਨ ਖੂਨ ਵਹਿਣਾ
  4. ਸੈਕਸ ਦੇ ਦੌਰਾਨ ਤੇਜ਼ ਦਰਦ
  5. ਪਿੱਠ 'ਚ ਦਰਦ
  6. ਪੇਟ 'ਚ ਦਰਦ
  7. ਪੀਰੀਅਡਸ ਦੌਰਾਨ ਜ਼ਿਆਦਾ ਦਰਦ ਹੋਣਾ

ਸਰਵਾਈਕਲ ਕੈਂਸਰ ਤੋਂ ਬਚਾਅ:ਸਰਵਾਈਕਲ ਕੈਂਸਰ ਤੋਂ ਬਚਣ ਲਈ ਰੋਜ਼ਾਨਾ ਸਕਰੀਨਿੰਗ ਅਤੇ ਟੀਕਾਕਰਨ ਕਰਵਾਇਆ ਜਾਣਾ ਚਾਹੀਦਾ ਹੈ। HPV ਟੀਕਾਕਰਨ ਸਰਵਾਈਕਲ ਕੈਂਸਰ ਤੋਂ ਬਚਾਉਣ 'ਚ ਮਦਦਗਾਰ ਹੋ ਸਕਦਾ ਹੈ। ਇਸ ਕੈਂਸਰ ਤੋਂ ਬਚਣ ਲਈ ਇੱਕ ਹੀ ਪਾਰਟਨਰ ਨਾਲ ਜਿਨਸੀ ਸਬੰਧ ਰੱਖੋ। ਇਸ ਤੋਂ ਇਲਾਵਾ, ਸੁਰੱਖਿਅਤ ਸੈਕਸ ਜ਼ਰੂਰੀ ਹੈ। ਜੇਕਰ ਤੁਹਾਨੂੰ ਉੱਪਰ ਦੱਸੇ ਗਏ ਲੱਛਣਾਂ 'ਚੋ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ, ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋ।

ABOUT THE AUTHOR

...view details