ਪੰਜਾਬ

punjab

ETV Bharat / health

ਇਸ ਤਰ੍ਹਾਂ ਬਣਾਓਗੇ ਲੱਸੀ ਤਾਂ ਨਹੀਂ ਹੋਣਗੀਆਂ ਕਦੇ ਵੀ ਇਹ ਸਮੱਸਿਆਵਾਂ, ਜਾਣ ਲਓ ਪੀਣ ਦਾ ਸਹੀਂ ਸਮੇਂ - LASSI BENEFITS

ਜੇਕਰ ਤੁਸੀਂ ਘਰ 'ਚ ਸਹੀਂ ਤਰੀਕੇ ਨਾਲ ਲੱਸੀ ਨੂੰ ਤਿਆਰ ਕਰੋਗੇ ਤਾਂ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ।

LASSI BENEFITS
LASSI BENEFITS (Getty Image)

By ETV Bharat Health Team

Published : Feb 13, 2025, 10:20 AM IST

ਲੱਸੀ ਪੰਜਾਬ 'ਚ ਸਭ ਤੋਂ ਮਸ਼ਹੂਰ ਪੀਣ ਵਾਲਾ ਪਦਾਰਥ ਹੈ। ਹਰ ਪੰਜਾਬੀ ਲੱਸੀ ਪੀਣਾ ਪਸੰਦ ਕਰਦਾ ਹੈ। ਲੱਸੀ ਪੀਣ 'ਚ ਸਵਾਦ ਹੀ ਨਹੀਂ ਸਗੋਂ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਲੱਸੀ ਦੇ ਫਾਇਦੇ ਪਾਉਣ ਲਈ ਤੁਹਾਨੂੰ ਇਸਨੂੰ ਸਹੀਂ ਤਰੀਕੇ ਨਾਲ ਤਿਆਰ ਕਰਨਾ ਅਤੇ ਸਹੀਂ ਸਮੇਂ 'ਤੇ ਪੀਣਾ ਵੀ ਜ਼ਰੂਰੀ ਹੈ। ਦੱਸ ਦੇਈਏ ਕਿ ਰੋਜ਼ਾਨਾ ਲੱਸੀ ਪੀਣ ਨਾਲ ਤੁਸੀਂ ਖੁਦ ਨੂੰ ਕਈ ਸਮੱਸਿਆਵਾਂ ਤੋਂ ਬਚਾ ਸਕੋਗੇ। ਇਸਦੇ ਨਾਲ ਹੀ, ਲੱਸੀ ਪੀਣ ਨਾਲ ਠੀਕ ਹੋਈਆਂ ਬਿਮਾਰੀਆਂ ਦੇ ਦੁਬਾਰਾ ਹੋਣ ਦੇ ਮੌਕੇ ਵੀ ਘੱਟ ਜਾਂਦੇ ਹਨ। ਆਯੁਰਵੇਦ ਵਿੱਚ ਸਿਹਤ ਬਣਾਈ ਰੱਖਣ ਅਤੇ ਬਿਮਾਰੀਆਂ ਦੇ ਇਲਾਜ ਲਈ ਲੱਸੀ ਦੀ ਵਰਤੋ ਕੀਤੀ ਜਾਂਦੀ ਹੈ।

ਡਾਕਟਰ Dixa ਦਾ ਕਹਿਣਾ ਹੈ ਕਿ ਲੱਸੀ ਪਚਣ ਵਿੱਚ ਆਸਾਨ ਹੁੰਦੀ ਹੈ। ਇਸਦਾ ਸੁਆਦ ਤੇਜ਼ ਅਤੇ ਖੱਟਾ ਹੁੰਦਾ ਹੈ ਅਤੇ ਇਹ ਸੁਭਾਅ ਵਿੱਚ ਗਰਮ ਹੁੰਦੀ ਹੈ। ਲੱਸੀ ਪਾਚਨ ਨੂੰ ਬਿਹਤਰ ਬਣਾਉਂਦੀ ਹੈ, ਕਫ ਅਤੇ ਵਾਤ ਨੂੰ ਵੀ ਘੱਟ ਕਰਦੀ ਹੈ। ਆਯੁਰਵੈਦਿਕ ਇਲਾਜ ਵਿੱਚ ਲੱਸੀ ਸੋਜ, ਪਾਚਨ ਵਿਕਾਰ, ਗੈਸਟਰੋ ਅੰਤੜੀਆਂ ਦੇ ਵਿਕਾਰ, ਭੁੱਖ ਦੀ ਕਮੀ ਅਤੇ ਅਨੀਮੀਆ ਦੇ ਇਲਾਜ ਵਿੱਚ ਲਾਭਦਾਇਕ ਹੈ।-ਡਾਕਟਰ Dixa

ਡਾਕਟਰ Dixa ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲੱਸੀ ਬਣਾਉਣ ਦੇ ਤਰੀਕੇ ਬਾਰੇ ਦੱਸਿਆ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਸਾਨੀ ਨਾਲ ਘਰ 'ਚ ਲੱਸੀ ਬਣਾ ਸਕਦੇ ਹੋ।

ਲੱਸੀ ਬਣਾਉਣ ਲਈ ਸਮੱਗਰੀ

  • 1/4 ਕੱਪ ਦਹੀਂ
  • 1 ਕੱਪ ਪਾਣੀ
  • ਸੁਆਦ ਅਨੁਸਾਰ ਲੂਣ
  • 1/2 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ
  • ਪੁਦੀਨੇ ਦੇ ਪੱਤੇ
  • ਧਨੀਆ ਪੱਤੇ
  • ਕੱਟਿਆ ਹੋਇਆ ਅਦਰਕ/ਸੁੱਕਾ ਅਦਰਕ ਪਾਊਡਰ

ਬਣਾਉਣ ਦਾ ਤਰੀਕਾ

  1. ਸਿਹਤਮੰਦ ਲੱਸੀ ਬਣਾਉਣ ਲਈ ਸਭ ਤੋਂ ਪਹਿਲਾ 1/4 ਕੱਪ ਦਹੀਂ ਇੱਕ ਭਾਂਡੇ ਵਿੱਚ ਲਓ ਅਤੇ ਇਸ 'ਚ ਇੱਕ ਕੱਪ ਪਾਣੀ ਪਾਓ।
  2. ਫਿਰ ਸੁਆਦ ਅਨੁਸਾਰ ਲੂਣ ਪਾਓ। 1/2 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਪਾਓ।
  3. ਇਸ ਤੋਂ ਬਾਅਦ ਹੈਂਡ ਬਲੈਂਡਰ ਦੀ ਮਦਦ ਨਾਲ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।
  4. ਫਿਰ ਇਸਨੂੰ ਧਨੀਆ ਪੱਤੇ ਅਤੇ ਪੁਦੀਨੇ ਦੇ ਪੱਤੇ ਨਾਲ ਸਜਾਓ।
  5. ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਸ 'ਚ ਅਦਰਕ ਕੱਟ ਕੇ ਵੀ ਪਾ ਸਕਦੇ ਹੋ।

ਲੱਸੀ ਪੀਣ ਦਾ ਸਭ ਤੋਂ ਵਧੀਆ ਸਮਾਂ

ਦੁਪਹਿਰ ਦੇ ਖਾਣੇ ਦੇ ਨਾਲ ਇੱਕ ਗਲਾਸ ਲੱਸੀ ਨੂੰ ਤੁਸੀਂ ਪੀ ਸਕਦੇ ਹੋ। ਲੱਸੀ ਪੀਣ ਲਈ ਇਹ ਸਭ ਤੋਂ ਵਧੀਆ ਸਮਾਂ ਹੋ ਸਕਦਾ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details