ਹੈਦਰਾਬਾਦ: ਦਫ਼ਤਰ 'ਚ ਕੰਮ ਕਰਦੇ ਸਮੇਂ ਕਈ ਵਾਰ ਭੋਜਨ ਖਾਣ ਦਾ ਸਮੇਂ ਨਹੀਂ ਮਿਲਦਾ, ਜਿਸ ਕਾਰਨ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਆਪਣੇ ਨਾਲ ਕੁਝ ਸਿਹਤਮੰਦ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ, ਤਾਂ ਜੋ ਤੁਸੀਂ ਕੰਮ ਕਰਦੇ ਸਮੇਂ ਵੀ ਉਹ ਚੀਜ਼ਾਂ ਨੂੰ ਖਾ ਸਕੋ। ਇਸ ਤਰ੍ਹਾਂ ਸਰੀਰ ਕਮਜ਼ੋਰ ਨਹੀਂ ਹੋਵੇਗਾ। ਸਰੀਰ ਨੂੰ ਚਲਾਉਣ ਲਈ ਭੋਜਨ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਸਿਹਤਮੰਦ ਖੁਰਾਕ, ਸਹੀ ਸਮੇਂ 'ਤੇ ਖਾਣ ਦੀ ਆਦਤ ਅਪਣਾ ਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ।
ਸਿਹਤਮੰਦ ਰਹਿਣ ਲਈ ਚੀਜ਼ਾਂ:
ਸੇਬ: ਸੇਬ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੇਬ ਖਾਣ ਨਾਲ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ।
ਕੇਲਾ: ਕੇਲੇ 'ਚ ਵਿਟਾਮਿਨ, ਆਈਰਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਕੇਲਾ ਐਟੀਆਕਸੀਡੈਂਟ ਅਤੇ ਸਾੜ ਵਿਰੋਧੀ ਗੁਣਾ ਨਾਲ ਵੀ ਭਰਪੂਰ ਹੁੰਦਾ ਹੈ। ਇਸ ਲਈ ਕੇਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਦੋ ਤੋਂ ਤਿੰਨ ਕੇਲੇ ਖਾਣ ਨਾਲ ਨਾ ਸਿਰਫ਼ ਪੇਟ ਫੁੱਲ ਜਾਂਦਾ ਹੈ, ਸਗੋ ਸਰੀਰ ਨੂੰ ਤਾਕਤ ਵੀ ਮਿਲਦੀ ਹੈ।