ਪੰਜਾਬ

punjab

ETV Bharat / health

ਕਈ ਦੇਸ਼ਾਂ 'ਚ ਅੱਜ ਮਨਾਇਆ ਜਾ ਰਿਹੈ ਅੰਤਰਰਾਸ਼ਟਰੀ ਦੋਸਤੀ ਦਿਵਸ, ਜਾਣੋ ਇਸ ਦਿਨ ਨੂੰ ਮਨਾਉਣ ਦੀ ਕਿਉਂ ਪਈ ਲੋੜ - International Day of Friendship - INTERNATIONAL DAY OF FRIENDSHIP

International Day of Friendship: ਅੰਤਰਰਾਸ਼ਟਰੀ ਦੋਸਤੀ ਦਿਵਸ ਹਰ ਸਾਲ 30 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਦੋਸਤਾਂ ਦਾ ਮਹੱਤਵ ਦੱਸਣ ਅਤੇ ਇਸ ਰਿਸ਼ਤੇ ਨੂੰ ਮਜ਼ਬੂਤ ਬਣਾਉਣ 'ਤੇ ਧਿਆਨ ਕੇਂਦਰਿਤ ਕਰਦਾ ਹੈ। ਕੁਝ ਦੇਸ਼ਾਂ 'ਚ ਇਹ ਦਿਨ 30 ਜੁਲਾਈ ਅਤੇ ਕੁਝ 'ਚ 4 ਅਗਸਤ ਨੂੰ ਮਨਾਇਆ ਜਾਂਦਾ ਹੈ।

International Day of Friendship
International Day of Friendship (Etv Bharat)

By ETV Bharat Punjabi Team

Published : Jul 30, 2024, 12:11 PM IST

ਹੈਦਰਾਬਾਦ:ਅੱਜ ਅੰਤਰਰਾਸ਼ਟਰੀ ਦੋਸਤੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਦਾ ਉਦੇਸ਼ ਆਪਣੇ ਦੋਸਤਾਂ ਦਾ ਧੰਨਵਾਦ ਕਰਨ ਅਤੇ ਦੋਸਤੀ ਨੂੰ ਮਨਾਉਣ ਦਾ ਹੈ। ਦੋਸਤੀ ਦੁਨੀਆਂ ਦਾ ਸਭ ਤੋਂ ਪਿਆਰਾ ਅਤੇ ਮਜ਼ਬੂਤ ਰਿਸ਼ਤਾ ਹੁੰਦਾ ਹੈ, ਜਿਸਨੂੰ ਅਸੀ ਖੁਦ ਬਣਾਇਆ ਹੈ। ਜ਼ਿੰਦਗੀ 'ਚ ਇੱਕ ਵਧੀਆਂ ਦੋਸਤ ਦੇ ਨਾਲ ਦਿਮਾਗੀ ਸਿਹਤ ਵਧੀਆਂ ਰਹਿੰਦੀ ਹੈ ਅਤੇ ਵਿਅਕਤੀਗਤ ਵਿਕਾਸ ਵੀ ਹੁੰਦਾ ਹੈ। ਅੰਤਰਰਾਸ਼ਟਰੀ ਦੋਸਤੀ ਦਿਵਸ ਅਲੱਗ-ਅਲੱਗ ਤਰੀਕਾਂ ਨੂੰ ਮਨਾਇਆ ਜਾਂਦਾ ਹੈ। ਬੋਲੀਵੀਆ, ਸਪੇਨ ਵਰਗੇ ਦੇਸ਼ 30 ਜੁਲਾਈ ਨੂੰ ਦੋਸਤੀ ਦਿਵਸ ਮਨਾਉਂਦੇ ਹਨ, ਜਦਕਿ ਭਾਰਤ, ਮਲੇਸ਼ੀਆ, ਸੰਯੁਕਤ ਰਾਜ ਅਮਰੀਕਾ, ਬੰਗਲਾਦੇਸ਼, ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ ਅਗਸਤ ਦੇ ਪਹਿਲੇ ਐਤਵਾਰ ਨੂੰ ਦੋਸਤੀ ਦਿਵਸ ਮਨਾਉਂਦੇ ਹਨ।

ਅੰਤਰਰਾਸ਼ਟਰੀ ਦੋਸਤੀ ਦਿਵਸ ਦਾ ਇਤਿਹਾਸ:ਪੈਰਾਗੁਏ ਦੇ ਡਾਕਟਰ ਰੈਮਨ ਆਰਟੈਮਿਓ ਬ੍ਰੈਚੋ ਨੇ ਇਸ ਦਿਨ ਨੂੰ ਮਨਾਉਣ ਦਾ ਪ੍ਰਸਤਾਵ ਦਿੱਤਾ ਸੀ। 30 ਜੁਲਾਈ 1958 ਨੂੰ ਪੈਰਾਗੁਏ 'ਚ ਪਹਿਲੀ ਵਾਰ ਅੰਤਰਰਾਸ਼ਟਰੀ ਦੋਸਤੀ ਦਿਵਸ ਮਨਾਇਆ ਗਿਆ ਸੀ। ਹਾਲਾਂਕਿ, ਸੰਯੁਕਤ ਰਾਸ਼ਟਰ ਸਭਾ ਨੇ ਸਾਲ 2011 'ਚ ਅਧਿਕਾਰਿਤ ਤੌਰ 'ਚ ਅੰਤਰਰਾਸ਼ਟਰੀ ਦੋਸਤੀ ਦਿਵਸ ਮਨਾਉਣ ਦਾ ਪ੍ਰਸਤਾਵ ਪਾਸ ਕੀਤਾ ਸੀ।

ਅੰਤਰਰਾਸ਼ਟਰੀ ਦੋਸਤੀ ਦਿਵਸ 2024 ਦੀ ਥੀਮ: ਹਰ ਸਾਲ ਅੰਤਰਰਾਸ਼ਟਰੀ ਦੋਸਤੀ ਦਿਵਸ ਇੱਕ ਥੀਮ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ "ਵਿਭਿੰਨਤਾ ਨੂੰ ਅਪਣਾਉਣਾ, ਏਕਤਾ ਨੂੰ ਉਤਸ਼ਾਹਿਤ ਕਰਨਾ" ਥੀਮ ਨਾਲ ਮਨਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਦੋਸਤੀ ਦਿਵਸ ਲੋਕਾਂ ਨੂੰ ਮੌਕਾ ਦਿੰਦਾ ਹੈ ਜ਼ਿੰਦਗੀ 'ਚ ਮੌਜ਼ੂਦ ਦੋਸਤਾਂ ਬਾਰੇ ਸੋਚਣ ਦਾ। ਇਸ ਲਈ ਆਪਣੇ ਸੱਚੇ ਦੋਸਤ ਨੂੰ ਅੱਜ ਦੇ ਦਿਨ ਧੰਨਵਾਦ ਕਰੋ।

ABOUT THE AUTHOR

...view details