ਹੈਦਰਾਬਾਦ: ਅੱਜ ਦੁਨੀਆਂ ਭਰ 'ਚ ਅੰਤਰਰਾਸ਼ਟਰੀ ਅਲਬਿਨਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਅਲਬਿਨਿਜ਼ਮ ਤੋਂ ਪੀੜਿਤਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਘੱਟ ਅਤੇ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਐਲਬਿਨਿਜ਼ਮ ਇੱਕ ਦੁਰਲੱਭ ਜੈਨੇਟਿਕ ਵਿਕਾਰ ਹੈ, ਜਿਸ ਦੌਰਾਨ ਸਰੀਰ 'ਚ ਮੇਲੇਨਿਨ ਦੇ ਘੱਟ ਬਣਨ ਨਾਲ ਚਮੜੀ, ਵਾਲ ਅਤੇ ਅੱਖਾਂ ਦਾ ਰੰਗ ਹਲਕਾ ਹੋ ਕੇ ਗੁਲਾਬੀ, ਪੀਲਾ ਜਾਂ ਚਿੱਟਾ ਹੋ ਜਾਂਦਾ ਹੈ। ਇਸ ਬਿਮਾਰੀ ਕਾਰਨ ਸੂਰਜ ਦੀਆਂ ਕਿਰਨਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਇਸ ਕਾਰਨ ਚਮੜੀ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਇਸਦੇ ਨਾਲ ਹੀ, ਐਲਬਿਨਿਜ਼ਮ ਤੋਂ ਪੀੜਿਤ ਲੋਕਾਂ ਨੂੰ ਭੇਦਭਾਵ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਜਾਣੋ ਕੀ ਹੈ ਅਲਬਿਨਿਜ਼ਮ ਦੀ ਬਿਮਾਰੀ, ਪੀੜਿਤਾਂ ਨੂੰ ਭੇਦਭਾਵ ਦਾ ਵੀ ਕਰਨਾ ਪੈ ਸਕਦੈ ਸਾਹਮਣਾ - Albinism Awareness Day 2024 - ALBINISM AWARENESS DAY 2024
International Albinism Awareness Day: ਅੰਤਰਰਾਸ਼ਟਰੀ ਅਲਬਿਨਿਜ਼ਮ ਜਾਗਰੂਕਤਾ ਦਿਵਸ ਹਰ ਸਾਲ 13 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਅਲਬਿਨਿਜ਼ਮ ਪੀੜਿਤਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਘੱਟ ਅਤੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
Published : Jun 13, 2024, 8:55 AM IST
ਅਲਬਿਨਿਜ਼ਮ ਦੀ ਬਿਮਾਰੀ ਕੀ ਹੈ?: ਇਹ ਇੱਕ ਦੁਰਲੱਭ ਜੈਨੇਟਿਕ ਵਿਕਾਰ ਹੈ। ਇਸ ਬਿਮਾਰੀ 'ਚ ਮੇਲੇਨਿਨ ਦੇ ਘੱਟ ਬਣਨ ਨਾਲ ਚਮੜੀ, ਵਾਲ ਅਤੇ ਅੱਖਾਂ ਦਾ ਰੰਗ ਹਲਕਾ ਹੋ ਕੇ ਗੁਲਾਬੀ, ਪੀਲਾ ਜਾਂ ਚਿੱਟਾ ਹੋ ਜਾਂਦਾ ਹੈ। ਇਸ ਦਿਨ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਸ 'ਚ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ, ਤਾਂਕਿ ਲੋਕ ਇਸ ਬਿਮਾਰੀ ਤੋਂ ਪੀੜਿਤਾਂ ਨਾਲ ਭੇਦਭਾਵ ਨਾ ਕਰਨ। ਇਸਦੇ ਨਾਲ ਹੀ, ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਬਿਮਾਰੀ ਛੂਹਣ ਨਾਲ ਨਹੀਂ ਫੈਲ ਸਕਦੀ।
- ਘਰ 'ਚ ਕੀੜੀਆਂ ਘੁੰਮ ਰਹੀਆਂ ਨੇ, ਤਾਂ ਇੱਥੇ ਦੇਖੋ ਕੀੜੀਆਂ ਤੋਂ ਛੁਟਕਾਰਾ ਪਾਉਣ ਦੇ 6 ਘਰੇਲੂ ਤਰੀਕੇ - How to Get Rid of Ants
- ਦਿਲ ਦੇ ਦੌਰੇ ਨੂੰ ਐਸੀਡਿਟੀ ਸਮਝਣ ਦੀ ਗਲਤੀ ਨਾ ਕਰੋ, ਇੱਥੇ ਜਾਣੋ ਦਿਲ ਦੇ ਦੌਰੇ ਦੀ ਪਛਾਣ ਕਰਨ ਦਾ ਤਰੀਕਾ - Heart Attack Symptoms
- ਟੂਥਪੇਸਟ ਦੀ ਮਦਦ ਨਾਲ ਦੰਦਾਂ ਦੀ ਚਮਕ ਹੀ ਨਹੀਂ, ਸਗੋ ਇਨ੍ਹਾਂ ਚੀਜ਼ਾਂ 'ਤੇ ਵੀ ਨਿਖਾਰ ਪਾਉਣ ਚ ਮਿਲ ਸਕਦੀ ਹੈ ਮਦਦ - Benefits of Toothpaste
ਅੰਤਰਰਾਸ਼ਟਰੀ ਅਲਬਿਨਿਜ਼ਮ ਜਾਗਰੂਕਤਾ ਦਿਵਸ ਦਾ ਇਤਿਹਾਸ: ਸੰਯੁਕਤ ਰਾਸ਼ਟਰ ਨੇ 18 ਦਸੰਬਰ 2014 ਨੂੰ ਆਯੋਜਿਤ ਜਨਰਲ ਅਸੈਂਬਲੀ ਵਿੱਚ 13 ਜੂਨ ਨੂੰ ਅੰਤਰਰਾਸ਼ਟਰੀ ਅਲਬਿਨਿਜ਼ਮ ਜਾਗਰੂਕਤਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਐਲਬਿਨਿਜ਼ਮ ਐਂਡ ਹਾਈਪੋਪਿਗਮੈਂਟੇਸ਼ਨ ਇਸ ਵਿੱਚ ਸਹਿਯੋਗ ਕਰਨ ਲਈ ਅੱਗੇ ਆਈ ਅਤੇ ਦੋਵਾਂ ਸੰਸਥਾਵਾਂ ਨੇ ਮਿਲ ਕੇ ਹਰ ਸਾਲ 13 ਜੂਨ ਨੂੰ ਅੰਤਰਰਾਸ਼ਟਰੀ ਐਲਬਿਨਿਜ਼ਮ ਜਾਗਰੂਕਤਾ ਦਿਵਸ ਮੌਕੇ ਦੁਨੀਆ ਭਰ ਵਿੱਚ ਐਲਬਿਨਿਜ਼ਮ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦਾ ਫੈਸਲਾ ਕੀਤਾ।