ਹੈਦਰਾਬਾਦ:ਹਰ ਸਾਲ ਮਈ ਮਹੀਨੇ ਮਾਂ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 12 ਮਈ ਨੂੰ ਆ ਰਿਹਾ ਹੈ। ਮਾਂ ਦਿਵਸ ਮੌਕੇ ਤੁਸੀਂ ਆਪਣੀ ਮਾਂ ਨੂੰ ਸਪੈਸ਼ਲ ਮਹਿਸੂਸ ਕਰਵਾ ਸਕਦੇ ਹੋ। ਇਸ ਮੌਕੇ ਕਈ ਲੋਕ ਆਪਣੀਆਂ ਮਾਵਾਂ ਨੂੰ ਤੌਹਫ਼ੇ ਦਿੰਦੇ ਹਨ, ਪਰ ਤੁਸੀਂ ਆਪਣੀ ਮਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਲਈ ਕੁਝ ਸਪੈਸ਼ਲ ਖਾਣ ਨੂੰ ਬਣਾ ਸਕਦੇ ਹੋ। ਹਰ ਰੋਜ਼ ਤੁਸੀਂ ਆਪਣੀ ਮਾਂ ਦੇ ਹੱਥ ਦਾ ਬਣਿਆ ਭੋਜਨ ਖਾਂਦੇ ਹੋ, ਪਰ ਅੱਜ ਦੇ ਦਿਨ ਉਨ੍ਹਾਂ ਨੂੰ ਰਸੋਈ ਦੇ ਕੰਮਾਂ ਤੋਂ ਛੁੱਟੀ ਦੇ ਕੇ ਤੁਸੀਂ ਉਨ੍ਹਾਂ ਲਈ ਕੁੱਝ ਖਾਸ ਕਰ ਸਕਦੇ ਹੋ।
ਮਾਂ ਦਿਵਸ ਮੌਕੇ ਬਣਾਓ ਇਹ ਭੋਜਨ:
ਬੇਕਡ ਸਮੋਸਾ: ਮਾਂ ਦਿਵਸ ਮੌਕੇ ਤੁਸੀਂ ਆਪਣੀ ਮਾਂ ਲਈ ਬੇਕਡ ਸਮੋਸਾ ਬਣਾ ਸਕਦੇ ਹੋ। ਸਮੋਸੇ ਬਹੁਤ ਸਵਾਦ ਹੁੰਦੇ ਹਨ। ਇਸ ਤਰ੍ਹਾਂ ਤੁਹਾਡੀ ਮਾਂ ਨੂੰ ਵੀ ਵਧੀਆਂ ਲੱਗੇਗਾ ਅਤੇ ਇੱਕ ਦਿਨ ਕੁੱਝ ਅਲੱਗ ਚੀਜ਼ ਖਾਣ ਨੂੰ ਵੀ ਮਿਲੇਗੀ। ਇਸਨੂੰ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ।
ਮਾਲਪੂਆ:ਮਾਲਪੂਆ ਹੋਲੀ 'ਤੇ ਬਣਾਇਆ ਜਾਣ ਵਾਲਾ ਪਕਵਾਨ ਹੈ, ਪਰ ਤੁਸੀਂ ਇਸਨੂੰ ਮਾਂ ਦਿਵਸ ਮੌਕੇ ਵੀ ਬਣਾ ਸਕਦੇ ਹੋ। ਇਹ ਕੇਸਰ, ਇਲਾਇਚੀ ਅਤੇ ਖੰਡ ਦੇ ਸਿਰਪ 'ਚ ਭਿਓ ਕੇ ਬਣਾਏ ਗਏ ਪੈਨ ਫਰਾਈਡ ਪੈਨ ਕੇਕ ਹੁੰਦੇ ਹਨ। ਇਸ ਤਰ੍ਹਾਂ ਤੁਸੀਂ ਆਪਣੀਂ ਮਾਂ ਦਾ ਮੂੰਹ ਮਿੱਠਾ ਕਰਵਾ ਸਕੋਗੇ।
ਅੰਬ ਦੀ ਲੱਸੀ: ਮਾਂ ਦਿਵਸ ਮੌਕੇ ਤੁਸੀਂ ਅੰਬ ਦੀ ਲੱਸੀ ਬਣਾ ਸਕਦੇ ਹੋ। ਇਹ ਲੱਸੀ ਅੰਬ ਅਤੇ ਹਲਕੇ ਖੱਟੇ ਦਹੀ ਨੂੰ ਮਿਕਸ ਕਰ ਕੇ ਬਣਾਈ ਜਾਂਦੀ ਹੈ। ਇਹ ਲੱਸੀ ਸਵਾਦ ਹੁੰਦੀ ਹੈ। ਇਸਨੂੰ ਪੀ ਕੇ ਤੁਹਾਡੀ ਮਾਂ ਨੂੰ ਜ਼ਰੂਰ ਵਧੀਆਂ ਲੱਗੇਗਾ।
ਪਨੀਰ ਟਿੱਕਾ ਕਬਾਬ: ਮਾਂ ਦਿਵਸ ਮੌਕੇ ਤੁਸੀਂ ਆਪਣੀ ਮਾਂ ਲਈ ਪਨੀਰ ਟਿੱਕਾ ਕਬਾਬ ਵੀ ਬਣਾ ਸਕਦੇ ਹੋ। ਇਨ੍ਹਾਂ ਕਬਾਬਾਂ ਵਿੱਚ ਪਨੀਰ ਦੇ ਮੈਰੀਨੇਟ ਕੀਤੇ ਹੋਏ ਟੁਕੜੇ ਹੁੰਦੇ ਹਨ, ਜਿਨ੍ਹਾਂ ਨੂੰ ਸਬਜ਼ੀਆਂ ਵਿੱਚ ਮਿਲਾਇਆ ਜਾਂਦਾ ਹੈ ਅਤੇ ਹੌਲੀ-ਹੌਲੀ ਗਰਿੱਲ ਉੱਤੇ ਪਕਾਇਆ ਜਾਂਦਾ ਹੈ। ਇਹ ਪਕਵਾਨ ਸੁਆਦੀ ਅਤੇ ਮਸਾਲੇਦਾਰ ਹੁੰਦਾ ਹੈ ਅਤੇ ਇਸ ਨੂੰ ਚਟਨੀ ਜਾਂ ਦਾਲ ਮਖਨੀ ਨਾਲ ਖਾਧਾ ਜਾ ਸਕਦਾ ਹੈ।
ਪਾਲਕ ਪਨੀਰ ਅਤੇ ਪੁਲਾਓ:ਮਾਂ ਦਿਵਸ ਮੌਕੇ ਤੁਸੀਂ ਪਾਲਕ ਪਨੀਰ ਅਤੇ ਪੁਲਾਓ ਬਣਾ ਸਕਦੇ ਹੋ। ਇਹ ਘਰ 'ਚ ਬਣਾਉਣਾ ਵੀ ਆਸਾਨ ਹੁੰਦਾ ਹੈ। ਪਾਲਕ ਪਨੀਰ ਦੇ ਨਾਲ ਰੋਟੀ ਬਣਾ ਕੇ ਖਾਂਧੀ ਜਾ ਸਕਦੀ ਹੈ।