ਹੈਦਰਾਬਾਦ: ਸਿਹਤਮੰਦ ਰਹਿਣ ਲਈ ਹੈਲਦੀ ਜੀਵਨਸ਼ੈਲੀ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ ਸਮੱਸਿਆਵਾਂ ਦਾ ਕਾਰਨ ਗਤੀਵਿਧੀਆਂ ਦੀ ਘਾਟ ਜਾਂ ਗੈਰ-ਸਿਹਤਮੰਦ ਭੋਜਨ ਹੋ ਸਕਦਾ ਹੈ। ਇਸ ਲਈ ਤੁਸੀਂ ਪੌੜੀਆਂ ਚੜ੍ਹਨ ਵਰਗੀ ਗਤੀਵਿਧੀ ਕਰ ਸਕਦੇ ਹੋ। ਇਸ ਨਾਲ ਮੋਟਾਪਾ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ। ਇਸ ਲਈ ਤੁਸੀਂ ਆਪਣੀ ਜੀਵਨਸ਼ੈਲੀ 'ਚ ਬਦਲਾਅ ਕਰਕੇ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ। ਰੋਜ਼ਾਨਾ ਪੌੜੀਆਂ ਚੜ੍ਹਨ ਨਾਲ ਹੋਰ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ।
ਪੌੜੀਆਂ ਚੜ੍ਹਨ ਦੇ ਫਾਇਦੇ:
ਭਾਰ ਘਟਾਉਣ 'ਚ ਮਦਦਗਾਰ:ਪੌੜੀਆਂ ਚੜ੍ਹਨ ਨਾਲ ਭਾਰ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਪੌੜੀਆਂ ਚੜਦੇ ਸਮੇਂ ਸਰੀਰ ਦੇ ਮਸਲਸ ਐਕਟਿਵ ਹੁੰਦੇ ਹਨ ਅਤੇ ਕੈਲੋਰੀ ਬਰਨ ਹੁੰਦੀ ਹੈ। ਇਸ ਲਈ ਰੋਜ਼ ਪੌੜੀਆਂ ਚੜਦੇ ਅਤੇ ਉਤਰਦੇ ਭਾਰ ਨੂੰ ਘੱਟ ਕਰਨ 'ਚ ਕਾਫ਼ੀ ਮਦਦ ਮਿਲ ਸਕਦੀ ਹੈ।
ਮਾਸਪੇਸ਼ੀਆਂ ਮਜ਼ਬੂਤ: ਪੌੜੀਆਂ ਚੜ੍ਹਨ ਨਾਲ ਪੈਰ, ਪੇਟ ਅਤੇ ਕਮਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਕਾਰਨ ਇਨ੍ਹਾਂ ਅੰਗਾਂ ਦੀਆਂ ਮਾਸਪੇਸ਼ੀਆਂ ਟੋਨ ਹੋ ਜਾਂਦੀਆਂ ਹਨ ਅਤੇ ਤਾਕਤ ਵੀ ਵੱਧ ਜਾਂਦੀ ਹੈ। ਪੌੜੀਆਂ ਚੜ੍ਹਨ ਨਾਲ ਸੰਤੁਲਨ ਅਤੇ ਧੀਰਜ ਵਿੱਚ ਸੁਧਾਰ ਹੁੰਦਾ ਹੈ, ਜਿਸ ਨਾਲ ਡਿੱਗਣ ਅਤੇ ਮੋਚਾਂ ਦਾ ਖ਼ਤਰਾ ਘੱਟ ਜਾਂਦਾ ਹੈ।
ਦਿਲ ਲਈ ਫਾਇਦੇਮੰਦ: ਪੌੜੀਆਂ ਚੜ੍ਹਨ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ ਅਤੇ ਵਧੀਆਂ ਕੋਲੇਸਟ੍ਰੋਲ ਦੀ ਮਾਤਰਾ ਵੱਧਦੀ ਹੈ, ਜਿਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
ਸ਼ੂਗਰ ਤੋਂ ਬਚਾਅ: ਪੌੜੀਆਂ ਚੜ੍ਹਨ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਮੈਟਾਬਾਲੀਜ਼ਮ ਨੂੰ ਵੀ ਵਧਾਉਣ 'ਚ ਮਦਦ ਮਿਲਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਰੋਜ਼ਾਨਾ ਪੌੜੀਆਂ ਚੜ੍ਹਨ।
ਦਿਮਾਗ ਲਈ ਫਾਇਦੇਮੰਦ: ਪੌੜੀਆਂ ਚੜ੍ਹਨਾਂ ਇੱਕ ਸਰੀਰਕ ਕਸਰਤ ਹੈ, ਜਿਸ ਨਾਲ ਦਿਮਾਗ 'ਚ ਹੈਪੀ ਹਾਰਮਾਨ ਰਿਲੀਜ਼ ਹੁੰਦੇ ਹਨ। ਇਸ ਤਰ੍ਹਾਂ ਮੂਡ ਨੂੰ ਵਧੀਆਂ ਰੱਖਣ 'ਚ ਮਦਦ ਮਿਲਦੀ ਹੈ ਅਤੇ ਦਿਮਾਗ ਦੀ ਸਿਹਤ ਲਈ ਵੀ ਪੌੜੀਆਂ ਚੜ੍ਹਨਾ ਫਾਇਦੇਮੰਦ ਹੁੰਦਾ ਹੈ।