ਹੈਦਰਾਬਾਦ: ਇੱਜ਼ਤ ਹਰ ਕੋਈ ਪਾਉਣਾ ਚਾਹੁੰਦਾ ਹੈ, ਪਰ ਕੁਝ ਲੋਕ ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਇੱਜ਼ਤ ਹਾਸਲ ਨਹੀਂ ਕਰ ਪਾਉਦੇ। ਇਸ ਪਿੱਛੇ ਤੁਹਾਡੀਆਂ ਕੁਝ ਗਲਤ ਆਦਤਾਂ ਜ਼ਿੰਮੇਵਾਰ ਹੋ ਸਕਦੀਆਂ ਹਨ। ਜੇਕਰ ਗਿਆਨ ਹੋਣ ਤੋਂ ਬਾਅਦ ਵੀ ਦੂਜੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਅਤੇ ਇੱਜ਼ਤ ਨਹੀਂ ਦਿੰਦੇ, ਤਾਂ ਤੁਸੀਂ ਆਪਣੀਆਂ ਆਦਤਾਂ 'ਚ ਬਦਲਾਅ ਕਰ ਸਕਦੇ ਹੋ। ਆਦਤਾਂ 'ਚ ਬਦਲਾਅ ਕਰਕੇ ਇੱਜ਼ਤ ਪਾਉਣੀ ਆਸਾਨ ਹੋ ਜਾਵੇਗੀ।
ਇੱਜ਼ਤ ਪਾਉਣ ਲਈ ਇਨ੍ਹਾਂ ਆਦਤਾਂ ਨੂੰ ਅਪਣਾਓ:
ਆਪਣੀ ਗੱਲ ਸਹੀ ਤਰੀਕੇ ਨਾਲ ਰੱਖੋ: ਜਦੋ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ, ਤਾਂ ਸਿਰਫ਼ ਦੂਜੇ ਵਿਅਕਤੀ ਨੂੰ ਖੁਸ਼ ਕਰਨ ਲਈ ਹੀ ਉਸ ਦੀਆਂ ਗੱਲ੍ਹਾਂ ਨੂੰ ਨਾ ਮੰਨ੍ਹੋ। ਜੇਕਰ ਸਾਹਮਣੇ ਵਾਲਾ ਵਿਅਕਤੀ ਗਲਤ ਹੈ, ਤਾਂ ਉਸਦਾ ਸਾਥ ਨਾ ਦਿਓ। ਹਮੇਸ਼ਾ ਸੱਚ ਅਤੇ ਸਹੀ ਸਲਾਹ ਦਿਓ। ਤੁਸੀਂ ਸਾਹਮਣੇ ਵਾਲੇ ਵਿਅਕਤੀ ਨੂੰ ਬਿਨ੍ਹਾਂ ਦੁੱਖ ਪਹੁੰਚਾਏ ਆਪਣੀ ਗੱਲ੍ਹ ਉਸ ਅੱਗੇ ਰੱਖਣ ਦੀ ਕੋਸ਼ਿਸ਼ ਕਰੋ।
ਆਤਮਵਿਸ਼ਵਾਸ:ਆਤਮਵਿਸ਼ਵਾਸ ਨਾਲ ਗੱਲ ਕਰੋ। ਜੇਕਰ ਤੁਹਾਡੇ ਅੰਦਰ ਆਤਮਵਿਸ਼ਵਾਸ ਦੀ ਕਮੀ ਹੈ ਅਤੇ ਗੱਲ ਕਰਦੇ ਸਮੇਂ ਤੁਹਾਨੂੰ ਡਰ ਲੱਗਦਾ ਹੈ, ਤਾਂ ਤੁਹਾਡੀ ਸਹੀ ਗੱਲ ਨੂੰ ਵੀ ਲੋਕ ਗਲਤ ਮੰਨਣਗੇ। ਇਸਦੇ ਨਾਲ ਹੀ, ਗੱਲ ਕਰਦੇ ਸਮੇਂ ਸਾਫ਼ ਅਤੇ ਹੌਲੀ ਬੋਲੋ। ਅਜਿਹਾ ਕਰਨ ਨਾਲ ਸਾਹਮਣੇ ਵਾਲਾ ਵਿਅਕਤੀ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੇਗਾ।
ਦੂਜੇ ਦੀ ਗੱਲ 'ਚ ਦਿਲਚਸਪੀ ਦਿਖਾਓ: ਜੇਕਰ ਕੋਈ ਵਿਅਕਤੀ ਤੁਹਾਡੇ ਨਾਲ ਗੱਲ ਕਰ ਰਿਹਾ ਹੈ, ਤਾਂ ਉਸਦੀ ਗੱਲ 'ਚ ਦਿਲਚਸਪੀ ਦਿਖਾਓ। ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਦਿਲਚਸਪੀ ਸਾਹਮਣੇ ਵਾਲੇ ਵਿਅਕਤੀ ਨੂੰ ਝੂਠੀ ਨਾ ਲੱਗੇ।
ਲੜਾਈ ਤੋਂ ਦੂਰ ਰਹੋ: ਹਰ ਕਿਸੇ ਨਾਲ ਛੋਟੀ-ਛੋਟੀ ਗੱਲ 'ਤੇ ਲੜਾਈ ਨਾ ਕਰੋ। ਹਰ ਇੱਕ ਮੌਕੇ 'ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜ਼ਿਆਦਾਤਰ ਲੋਕ ਪਸੰਦ ਕਰਨਗੇ।
ਕੰਮ ਨੂੰ ਸਹੀ ਤਰੀਕੇ ਨਾਲ ਕਰੋ: ਹਰ ਇੱਕ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ। ਕੰਮ ਕਰਨ ਤੋਂ ਪਹਿਲਾ ਹੀ ਉਸਦੇ ਨਤੀਜੇ ਬਾਰੇ ਨਾ ਸੋਚੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪ੍ਰਭਾਵ ਹੋਰਨਾਂ ਵਿਅਕਤੀਆਂ 'ਤੇ ਗਲਤ ਪੈ ਸਕਦਾ ਹੈ।