ਹੈਦਰਾਬਾਦ: ਅੱਜ ਕੱਲ੍ਹ ਬਹੁਤ ਸਾਰੇ ਲੋਕ ਤਣਾਅ ਅਤੇ ਲਗਾਤਾਰ ਚਿੰਤਾਵਾਂ ਕਾਰਨ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿੱਚੋ ਇੱਕ ਸਮੱਸਿਆ ਭੁੱਲਣ ਦੀ ਹੈ। ਇਸ ਦਾ ਮੁੱਖ ਕਾਰਨ ਦਿਮਾਗੀ ਕੰਮਕਾਜ ਦਾ ਸੁਸਤ ਹੋਣਾ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਿਮਾਗ ਨੂੰ ਕਿਰਿਆਸ਼ੀਲ ਅਤੇ ਸਿਹਤਮੰਦ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਜੀਵਨ ਸ਼ੈਲੀ ਦਾ ਕਿਰਿਆਸ਼ੀਲ ਹੋਣਾ ਜ਼ਰੂਰੀ ਹੈ। ਇਸ ਲਈ ਛੋਟੀਆਂ ਗਣਨਾਵਾਂ ਲਈ ਕੈਲਕੁਲੇਟਰ ਦੀ ਵਰਤੋਂ ਕਰਨ ਤੋਂ ਬਚੋ ਅਤੇ ਤੁਹਾਨੂੰ ਬੋਰਡ ਗੇਮਾਂ, ਸੁਡੋਕੁ, ਸ਼ਤਰੰਜ, ਪਹੇਲੀਆਂ ਆਦਿ ਖੇਡਣੀਆਂ ਚਾਹੀਦੀਆਂ ਹਨ ਅਤੇ ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਅਜਿਹਾ ਕਰਨ ਨਾਲ ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਈ ਰੱਖਣ ਦੇ ਸੁਝਾਅ:
ਕਸਰਤ:ਕਸਰਤ ਨਾ ਸਿਰਫ਼ ਸਰੀਰ ਲਈ ਸਗੋਂ ਦਿਮਾਗ ਲਈ ਵੀ ਚੰਗੀ ਹੁੰਦੀ ਹੈ। ਸਰੀਰਕ ਤੌਰ 'ਤੇ ਸਿਹਤਮੰਦ ਰਹਿਣ ਨਾਲ ਮਾਨਸਿਕ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਤੋਂ ਇਲਾਵਾ, ਸਰੀਰਕ ਗਤੀਵਿਧੀ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ ਅਤੇ ਦਿਮਾਗ ਦੇ ਸੈੱਲਾਂ ਨੂੰ ਕਿਰਿਆਸ਼ੀਲ ਬਣਾਈ ਰੱਖਦੀ ਹੈ। ਇਸ ਲਈ ਤੁਸੀਂ ਕੁਝ ਸਰੀਰਕ ਗਤੀਵਿਧੀਆਂ ਜਿਵੇਂ ਤੇਜ਼ ਸੈਰ, ਤੈਰਾਕੀ ਜਾਂ ਯੋਗਾ ਆਦਿ ਨੂੰ ਕਰ ਸਕਦੇ ਹੋ। ਇਸ ਨਾਲ ਦਿਮਾਗ ਦੇ ਕੰਮ ਵਿੱਚ ਸੁਧਾਰ ਹੋਵੇਗਾ।