ਹੈਦਰਾਬਾਦ: ਬੱਚਿਆ ਦੇ ਨਾਲ ਘੁੰਮਣ ਦਾ ਮਜ਼ਾ ਅਲੱਗ ਹੀ ਹੁੰਦਾ ਹੈ, ਪਰ ਇਸ ਦੌਰਾਨ ਮਾਤਾ-ਪਿਤਾ ਨੂੰ ਚਿੰਤਾ ਵੀ ਲੱਗੀ ਰਹਿੰਦੀ ਹੈ। ਬੱਚੇ ਸ਼ਰਾਰਤੀ ਹੰਦੇ ਹਨ। ਇਸ ਲਈ ਸਫ਼ਰ ਦੌਰਾਨ ਬੱਚਿਆ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਇਸ ਲਈ ਸਫ਼ਰ ਦੌਰਾਨ ਬੱਚੇ ਦਾ ਚੰਗੀ ਤਰ੍ਹਾਂ ਧਿਆਨ ਰੱਖਣ ਲਈ ਅਤੇ ਆਪਣੇ ਸਫ਼ਰ ਨੂੰ ਮਜ਼ੇਦਾਰ ਬਣਾਉਣ ਲਈ ਤੁਸੀਂ ਕੁਝ ਜ਼ਰੂਰੀ ਗੱਲ੍ਹਾਂ ਦਾ ਧਿਆਨ ਰੱਖ ਸਕਦੇ ਹੋ।
ਸਫ਼ਰ ਦੌਰਾਨ ਰੱਖੋ ਇਨ੍ਹਾਂ ਗੱਲ੍ਹਾਂ ਦਾ ਧਿਆਨ:
ਸੀਟ ਬੈਲਟ ਲਗਾਓ: ਠੰਡ ਦੇ ਮੌਸਮ 'ਚ ਕਈ ਦੁਰਘਟਨਾਵਾਂ ਦਾ ਖਤਰਾ ਰਹਿੰਦਾ ਹੈ। ਇਸ ਲਈ ਹਮੇਸ਼ਾ ਸਫ਼ਰ ਦੌਰਾਨ ਸੀਟ ਬੈਲਟ ਲਗਾ ਕੇ ਰੱਖੋ। ਗੱਡੀ 'ਚ ਬੈਠ ਕੇ ਬੱਚੇ ਬਹੁਤ ਸ਼ਰਾਰਤਾਂ ਕਰਦੇ ਹਨ। ਇਸ ਲਈ ਬੱਚਿਆ ਦੇ ਸੀਟ ਬੈਲਟ ਜ਼ਰੂਰ ਲਗਾ ਕੇ ਰੱਖੋ। ਅਜਿਹਾ ਕਰਨ ਨਾਲ ਤੁਸੀਂ ਖੁਦ ਨੂੰ ਦਰਘਟਨਾ ਤੋਂ ਬਚਾ ਸਕਦੇ ਹੋ।
ਖਿਡੌਣੇ ਨਾਲ ਲੈ ਕੇ ਜਾਓ: ਜੇਕਰ ਤੁਸੀਂ ਸਫ਼ਰ ਦੌਰਾਨ ਬੱਚਿਆ ਨੂੰ ਨਾਲ ਲੈ ਕੇ ਜਾ ਰਹੇ ਹੋ, ਤਾਂ ਉਨ੍ਹਾਂ ਦੇ ਖਿਡੌਣੇ ਵੀ ਨਾਲ ਲੈ ਕੇ ਜਾਓ। ਇਸ ਤਰ੍ਹਾਂ ਬੱਚਿਆ ਦਾ ਧਿਆਨ ਸ਼ਰਾਰਤਾਂ ਵੱਲੋ ਹੱਟ ਕੇ ਖੇਡਣ 'ਚ ਲੱਗਾ ਰਹੇਗਾ ਅਤੇ ਤੁਸੀਂ ਆਪਣੇ ਸਫ਼ਰ ਨੂੰ ਹੋਰ ਵੀ ਸ਼ਾਨਦਾਰ ਬਣਾ ਸਕੋਗੇ।
ਬਾਲ ਸੁਰੱਖਿਆ ਲੌਕ ਦੀ ਵਰਤੋਂ: ਅਕਸਰ ਬੱਚੇ ਸਫ਼ਰ ਦੌਰਾਨ ਖੇਡਦੇ ਹੋਏ ਹੱਥ-ਮੂੰਹ ਸ਼ੀਸ਼ੇ ਤੋਂ ਬਾਹਰ ਕੱਢਦੇ ਰਹਿੰਦੇ ਹਨ। ਅਜਿਹਾ ਕਰਨ ਨਾਲ ਬੱਚੇ ਕਿਸੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਸਫ਼ਰ ਦੌਰਾਨ ਬੱਚੇ ਦਾ ਜ਼ਿਆਦਾ ਧਿਆਨ ਰੱਖੋ ਅਤੇ ਸਫ਼ਰ 'ਤੇ ਜਾਣ ਤੋਂ ਪਹਿਲਾ ਚੈੱਕ ਕਰੋ ਕਿ ਗੱਡੀ 'ਚ ਬਾਲ ਸੁਰੱਖਿਆ ਲੌਕ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਬੱਚੇ ਸ਼ੀਸ਼ੇ ਤੋਂ ਬਾਹਰ ਮੂੰਹ ਨਹੀਂ ਕੱਢ ਸਕਣਗੇ।
ਜ਼ਿਆਦਾ ਨਾ ਖਾਓ: ਸਫ਼ਰ ਲੰਬਾ ਹੁੰਦਾ ਹੈ ਅਤੇ ਇਸ ਦੌਰਾਨ ਬੱਚੇ ਜ਼ਿਆਦਾ ਖਾ ਲੈਂਦੇ ਹਨ। ਅਜਿਹੇ 'ਚ ਤੁਹਾਨੂੰ ਬੱਚੇ ਦੇ ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਕਿ ਸਫ਼ਰ ਦੌਰਾਨ ਜ਼ਿਆਦਾ ਖਾਣ ਨਾਲ ਭੋਜਨ ਗਲੇ 'ਚ ਅਟਕ ਸਕਦਾ ਹੈ ਅਤੇ ਪੇਟ 'ਚ ਦਰਦ ਜਾਂ ਉਲਟੀ ਵਰਗੀ ਸਮੱਸਿਆ ਹੋ ਸਕਦੀ ਹੈ ਅਤੇ ਤੁਹਾਡਾ ਸਫ਼ਰ ਖਰਾਬ ਹੋ ਸਕਦਾ ਹੈ। ਇਸ ਲਈ ਬੱਚੇ ਨੂੰ ਸਾਰੀਆਂ ਚੀਜ਼ਾਂ ਇਕੱਠੀਆਂ ਖਾਣ ਨੂੰ ਨਾ ਦਿਓ।