ਹੈਦਰਾਬਾਦ:ਕਈ ਲੋਕ ਸਵੇਰੇ ਉੱਠਦੇ ਹੀ ਥਕਾਵਟ ਮਹਿਸੂਸ ਕਰਨ ਲੱਗਦੇ ਹਨ। ਇਸਦਾ ਅਸਰ ਦਿਨਭਰ ਦੇ ਕੰਮ 'ਤੇ ਪੈਂਦਾ ਹੈ। ਪੂਰੇ ਦਿਨ ਦਾ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਥਕਾਵਟ ਮਹਿਸੂਸ ਹੋਣਾ ਨਾਰਮਲ ਹੈ, ਪਰ ਜੇਕਰ ਸਵੇਰੇ ਉੱਠਦੇ ਹੀ ਥਕਾਵਟ ਹੋਣ ਲੱਗੇ, ਤਾਂ ਇਸ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਆਪਣੀ ਜੀਵਨਸ਼ੈਲੀ 'ਚ ਬਦਲਾਅ ਕਰਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।
ਥਕਾਵਟ ਹੋਣ ਦੇ ਕਾਰਨ:
ਟੀਵੀ ਦੇਖਣਾ:ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਟੀਵੀ, ਲੈਪਟਾਪ ਅਤੇ ਮੋਬਾਈਲ ਦਾ ਇਸਤੇਮਾਲ ਕਰਦੇ ਹਨ, ਜਿਸ ਕਾਰਨ ਥਕਾਵਟ ਹੋਣ ਲੱਗਦੀ ਹੈ। ਸਰੀਰਕ ਕਸਰਤ ਨਾ ਕਰਨ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਸਹੀ ਨੀਂਦ ਨਹੀਂ ਮਿਲ ਪਾਉਦੀ ਅਤੇ ਸਵੇਰੇ ਉੱਠਦੇ ਹੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ।
ਤਣਾਅ: ਜ਼ਿਆਦਾ ਤਣਾਅ ਕਾਰਨ ਵੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਕਾਰਨ ਮਾਸਪੇਸ਼ੀਆਂ 'ਚ ਤਣਾਅ ਹੁੰਦਾ ਹੈ ਅਤੇ ਦਿਮਾਗ ਬਹੁਤ ਸਰਗਰਮ ਹੋ ਜਾਂਦਾ ਹੈ, ਜਿਸ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਕਾਰਨ ਦਿਮਾਗ ਨੂੰ ਆਰਾਮ ਨਹੀਂ ਮਿਲ ਪਾਉਦਾ ਅਤੇ ਸਰੀਰਕ ਤੌਰ 'ਤੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ।
ਵਿਟਾਮਿਨ ਦੀ ਕਮੀ: ਵਿਟਾਮਿਨ ਦੀ ਕਮੀ ਕਾਰਨ ਵੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਵਿਟਾਮਿਨ-ਬੀ12 ਦਾ ਪੱਧਰ ਐਨਰਜ਼ੀ ਨੂੰ ਪ੍ਰਭਾਵਿਤ ਕਰ ਸਕਦਾ ਹੈ, ਕਿਉਕਿ ਇਹ ਲਾਲ ਸੈੱਲਾਂ ਦੇ ਉਤਪਾਦਨ 'ਚ ਭੂਮਿਕਾ ਨਿਭਾਉਦਾ ਹੈ। ਇਸ ਲਈ ਵਿਟਾਮਿਨ ਅਤੇ ਆਈਰਨ ਦੀ ਕਮੀ ਕਾਰਨ ਸੌਂਦੇ ਸਮੇਂ ਅਤੇ ਅਗਲੀ ਸਵੇਰੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਵਿਟਾਮਿਨ ਅਤੇ ਆਈਰਨ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਅਸੰਤੁਲਿਤ ਖੁਰਾਕ: ਅਸੰਤੁਲਿਤ ਖੁਰਾਕ ਹੋਣ ਕਰਕੇ ਵੀ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਨਾਲ ਸਰੀਰ 'ਚ ਊਰਜਾ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਜਦੋ ਖਾਣਾ ਅਸੰਤੁਲਿਤ ਹੁੰਦਾ ਹੈ, ਤਾਂ ਸਰੀਰ 'ਚ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਆਪਣੀ ਖੁਰਾਕ 'ਚ ਫਲ, ਸਬਜ਼ੀਆਂ, ਸਾਬੁਤ ਅਨਾਜ਼ ਅਤੇ ਪ੍ਰੋਟੀਨ ਨੂੰ ਸ਼ਾਮਲ ਕਰੋ।
ਥਾਇਰਾਇਡ ਦੀ ਸਮੱਸਿਆ:ਥਾਇਰਾਇਡ ਦੀ ਸਮੱਸਿਆ ਕਾਰਨ ਵੀ ਤੁਹਾਨੂੰ ਥਕਾਵਟ ਮਹਿਸੂਸ ਹੋ ਸਕਦੀ ਹੈ। ਥਾਇਰਾਇਡ ਕਾਰਨ ਸਰੀਰ ਦਾ ਮੈਟਾਬਾਲੀਜ਼ਮ ਖਰਾਬ ਹੋ ਜਾਂਦਾ ਹੈ ਅਤੇ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਸਵੇਰੇ ਉੱਠਦੇ ਹੀ ਥਕਾਵਟ ਹੋਣ ਲੱਗਦੀ ਹੈ।
ਸਲੀਪ ਐਪਨੀਆ: ਸਲੀਪ ਐਪਨੀਆ ਦੇ ਕਰਕੇ ਸਾਹ ਲੈਣ ਦੀ ਤਾਲ ਵਿਗੜ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਤੁਹਾਨੂੰ ਘਰਾੜੇ, ਸੌਂਦੇ ਸਮੇਂ ਸਾਹ ਚੜ੍ਹਨਾ, ਸੁੱਕਾ ਮੂੰਹ, ਸਵੇਰੇ ਸਿਰ ਦਰਦ, ਲੰਬੀ ਨੀਂਦ ਤੋਂ ਬਾਅਦ ਥਕਾਵਟ ਮਹਿਸੂਸ ਹੋ ਸਕਦੀ ਹੈ।
ਥਕਾਵਟ ਤੋਂ ਬਚਣ ਦੇ ਤਰੀਕੇ:
- ਆਪਣੀ ਜੀਵਨਸ਼ੈਲੀ 'ਚ ਸੁਧਾਰ ਕਰੋ।
- ਰਾਤ ਨੂੰ ਨੀਂਦ ਪੂਰੀ ਕਰੋ।
- ਆਪਣੇ ਕਮਰੇ ਦੀ ਸਫ਼ਾਈ ਦਾ ਧਿਆਨ ਰੱਖੋ।
- ਜ਼ਿਆਦਾ ਥਕਾਵਟ ਹੋਣ 'ਤੇ ਡਾਕਟਰ ਨਾਲ ਸੰਪਰਕ ਕਰੋ।