ਹੈਦਰਾਬਾਦ: ਕੈਂਸਰ ਇੱਕ ਖਤਰਨਾਕ ਅਤੇ ਜਾਨਲੇਵਾ ਬਿਮਾਰੀ ਹੁੰਦੀ ਹੈ। ਇਸ ਕਾਰਨ ਲੱਖਾਂ ਲੋਕ ਆਪਣੀ ਜਾਨ ਗਵਾਉਦੇ ਹਨ। ਕੈਂਸਰ ਕਈ ਤਰ੍ਹਾਂ ਦਾ ਹੋ ਸਕਦਾ ਹੈ। ਇਨ੍ਹਾਂ ਵਿੱਚੋ ਇੱਕ ਹੈ ਪੇਟ ਦਾ ਕੈਂਸਰ। ਜਦੋ ਪੇਟ ਦੇ ਅੰਦਰ ਟਿਊਮਰ ਸੈੱਲ ਅਸਧਾਰਨ ਤੌਰ 'ਤੇ ਵੱਧਦੇ ਹਨ, ਤਾਂ ਪੇਟ ਦਾ ਕੈਂਸਰ ਹੁੰਦਾ ਹੈ। ਪੇਟ ਦਾ ਕੈਂਸਰ ਹੋਣ ਨਾਲ ਸਰੀਰ 'ਚ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਲੱਛਣ ਪੇਟ ਦੀ ਨਾਰਮਲ ਸਮੱਸਿਆ ਵਾਂਗ ਹੁੰਦੇ ਹਨ, ਜਿਸ ਕਰਕੇ ਲੋਕ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸਹੀ ਸਮੇਂ 'ਤੇ ਇਲਾਜ ਨਾ ਕਰਵਾਉਣ ਕਰਕੇ ਇਹ ਕੈਂਸਰ ਸਰੀਰ ਦੇ ਦੂਜੇ ਅੰਗਾਂ ਤੱਕ ਪਹੁੰਚਣ ਲੱਗਦਾ ਹੈ ਅਤੇ ਜਾਨਲੇਵਾ ਬਣ ਜਾਂਦਾ ਹੈ। ਇਸ ਲਈ ਤੁਹਾਨੂੰ ਇਨ੍ਹਾਂ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੇਕਰ ਤੁਹਾਨੂੰ ਪੇਟ 'ਚ ਅਜਿਹੇ ਲੱਛਣ ਨਜ਼ਰ ਆਉਣ, ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋ।
ਪੇਟ 'ਚ ਕੈਂਸਰ ਹੋਣ ਦੇ ਲੱਛਣ:
ਪੇਟ 'ਚ ਤੇਜ਼ ਦਰਦ: ਪੇਟ 'ਚ ਕੈਂਸਰ ਹੋਣ 'ਤੇ ਪੇਟ 'ਚ ਤੇਜ਼ ਦਰਦ ਅਤੇ ਸੋਜ ਹੋ ਸਕਦੀ ਹੈ। ਜੇਕਰ ਪੇਟ 'ਚ ਦਰਦ ਲਗਾਤਾਰ ਬਣਿਆ ਹੈ, ਤਾਂ ਸਾਵਧਾਨ ਹੋਣ ਦੀ ਲੋੜ ਹੈ। ਦੱਸ ਦਈਏ ਕਿ ਪੇਟ 'ਚ ਦਰਦ ਅਤੇ ਸੋਜ ਪੇਟ ਦੇ ਉੱਪਰਲੇ ਹਿੱਸੇ 'ਚ ਹੁੰਦੀ ਹੈ। ਟਿਊਮਰ ਦਾ ਸਾਈਜ਼ ਜਿਵੇ-ਜਿਵੇ ਵੱਧਣ ਲੱਗਦਾ ਹੈ, ਪੇਟ ਦਾ ਦਰਦ ਵੀ ਵੱਧਣ ਲੱਗਦਾ ਹੈ। ਇਸ ਲਈ ਤਰੁੰਤ ਡਾਕਟਰ ਨਾਲ ਸੰਪਰਕ ਕਰੋ।