ਅੱਜ ਦੇ ਸਮੇਂ 'ਚ ਗਲਤ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ 'ਚੋ ਇੱਕ ਥਾਇਰਾਇਡ ਦੀ ਸਮੱਸਿਆ ਵੀ ਹੈ। ਥਾਇਰਾਇਡ ਕਾਰਨ ਤੁਹਾਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਥਾਇਰਾਇਡ ਤੋਂ ਛੁਟਕਾਰਾ ਪਾਉਣ ਲਈ ਸਿਹਤਮੰਦ ਆਦਤਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਲੋਕ ਸਵੇਰੇ ਚਾਹ ਅਤੇ ਕੌਫ਼ੀ ਪੀਣਾ ਪਸੰਦ ਕਰਦੇ ਹਨ, ਪਰ ਡਾਕਟਰ Dixa ਦਾ ਕਹਿਣਾ ਹੈ ਕਿ ਚਾਹ ਅਤੇ ਕੌਫ਼ੀ ਦੀ ਜਗ੍ਹਾਂ ਕੈਫਿਨ-ਮੁਕਤ ਚੀਜ਼ਾਂ ਜਿਵੇਂ ਕਿ ਹਰਬਲ ਟੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ।
ਸਵੇਰ ਦੇ ਸਮੇਂ ਕੌਫ਼ੀ ਅਤੇ ਚਾਹ ਕਿਉਂ ਨਹੀਂ ਪੀਣੀ ਚਾਹੀਦੀ?
ਸਵੇਰ ਦੇ ਸਮੇਂ ਕੈਫੀਨ ਵਾਲੀਆਂ ਚੀਜ਼ਾਂ ਪੀਣ ਨਾਲ ਪਹਿਲਾਂ ਹੀ ਸੋਜ ਹੋਈ ਥਾਇਰਾਇਡ ਗਲੈਂਡ ਵਿੱਚ ਹੋਰ ਵਧੇਰੇ ਸੋਜ ਹੋ ਸਕਦੀ ਹੈ। ਇਹ ਤੁਹਾਡੇ ਅੰਤੜੀਆਂ ਦੀ ਪਰਤ ਨੂੰ ਪਰੇਸ਼ਾਨ ਕਰ ਸਕਦੀ ਹੈ ਅਤੇ ਤੁਹਾਡੇ ਥਾਇਰਾਇਡ ਦੇ ਇਲਾਜ ਵਿੱਚ ਦੇਰੀ ਦਾ ਕਾਰਨ ਬਣ ਸਕਦੀ ਹੈ। ਇਹ ਤੁਹਾਡੇ ਮੈਟਾਬੋਲਿਜ਼ਮ, ਹਾਰਮੋਨਸ ਅਤੇ ਉਪਜਾਊ ਸ਼ਕਤੀ ਨੂੰ ਵੀ ਵਿਗਾੜਦੀ ਹੈ। ਇਸ ਲਈ ਤੁਸੀਂ ਚਾਹ ਅਤੇ ਕੌਫ਼ੀ ਦੀ ਜਗ੍ਹਾਂ ਹਰਬਲ ਟੀ ਪੀ ਸਕਦੇ ਹੋ।
ਹਰਬਲ ਟੀ ਕਿਵੇਂ ਤਿਆਰ ਕਰੀਏ?
- 1 ਗਲਾਸ ਪਾਣੀ ਲਓ
- ਫਿਰ ਇਸ 'ਚ 2 ਚਮਚ ਧਨੀਏ ਦੇ ਬੀਜ, 9-12 ਕਰੀ ਪੱਤੇ ਅਤੇ 5-7 ਸੁੱਕੇ ਗੁਲਾਬ ਦੀਆਂ ਪੱਤੀਆਂ ਪਾਓ।
- ਫਿਰ ਇਸਨੂੰ ਹੌਲੀ ਗੈਸ 'ਤੇ 5-7 ਮਿੰਟ ਲਈ ਉਬਾਲੋ। ਇਸ ਤਰ੍ਹਾਂ ਹਰਬਲ ਟੀ ਤਿਆਰ ਹੈ।