ਹੈਦਰਾਬਾਦ: ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਆਪਣੇ ਕੰਮ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਕੋਲ ਆਪਣੀ ਨੀਂਦ ਪੂਰੀ ਕਰਨ ਦਾ ਸਮਾਂ ਵੀ ਨਹੀਂ ਹੈ। ਦੇਰ ਨਾਲ ਘਰ ਆਉਣ ਅਤੇ ਸਵੇਰੇ ਜਲਦੀ ਘਰੋਂ ਨਿਕਲਣ ਕਾਰਨ ਵਿਅਕਤੀ ਆਪਣੀ ਨੀਂਦ ਨਾਲ ਸਮਝੌਤਾ ਕਰ ਲੈਂਦਾ ਹੈ, ਜਿਸ ਦਾ ਸਿੱਧਾ ਅਸਰ ਸਿਹਤ 'ਤੇ ਪੈਂਦਾ ਹੈ।
ਜੇਕਰ ਰਾਤ ਨੂੰ ਦੇਰ ਨਾਲ ਸੌਣਾ ਤੁਹਾਡੀ ਰੁਟੀਨ ਦਾ ਹਿੱਸਾ ਬਣ ਗਿਆ ਹੈ, ਤਾਂ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਅਜਿਹੇ 'ਚ ਹਰ ਕੋਈ ਇਸ ਸਵਾਲ ਦਾ ਜਵਾਬ ਲੱਭਦਾ ਹੈ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਘੱਟ ਨੀਂਦ ਲੈਣ ਦੇ ਕੀ ਨੁਕਸਾਨ ਹਨ। ਦੇਰ ਨਾਲ ਸੌਣਾ ਵਿਅਕਤੀ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਮਾਨਸਿਕ ਤਣਾਅ ਨਾਲ ਉਸ ਦੀ ਕਿਸੇ ਵੀ ਮੁੱਦੇ 'ਤੇ ਫੈਸਲੇ ਲੈਣ ਦੀ ਸਮਰੱਥਾ ਪ੍ਰਭਾਵਿਤ ਹੋ ਜਾਂਦੀ ਹੈ।
ਪੂਰੀ ਨੀਂਦ ਨਾ ਲੈਣ ਦੇ ਨੁਕਸਾਨ: ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੂਰੀ ਨੀਂਦ ਨਾ ਲੈਣ ਨਾਲ ਦਿਲ ਦਾ ਦੌਰਾ, ਸ਼ੂਗਰ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਬਿਮਾਰੀਆਂ ਸਿਹਤ ਲਈ ਬਹੁਤ ਹਾਨੀਕਾਰਕ ਹਨ। ਪੂਰੀ ਨੀਂਦ ਨਾ ਹੋਣ ਕਾਰਨ ਅਗਲਾ ਦਿਨ ਖਰਾਬ ਹੋ ਜਾਂਦਾ ਹੈ। ਲੋਕ ਅਕਸਰ ਚਿੜਚਿੜੇ ਅਤੇ ਥਕਾਵਟ ਮਹਿਸੂਸ ਕਰਦੇ ਹਨ।