ਹੈਦਰਾਬਾਦ: ਲੌਂਗ ਨੂੰ ਜ਼ਿਆਦਾਤਰ ਲੋਕ ਸਵਾਦ ਲਈ ਖਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਲੌਂਗ ਸਿਰਫ਼ ਸਵਾਦ ਹੀ ਨਹੀਂ, ਸਗੋ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦਗਾਰ ਹੁੰਦੀ ਹੈ। ਲੌਂਗ 'ਚ ਮਿਨਰਲ, ਐਂਟੀਆਕਸੀਡੈਂਟ, ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਲਈ ਤੁਸੀ ਲੌਂਗ ਦੀ ਚਾਹ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਲੌਂਗ ਦੀ ਚਾਹ ਪੀਣ ਦੇ ਫਾਇਦੇ:
ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ: ਲੌਂਗ ਦੀ ਚਾਹ ਦਾ ਰੋਜ਼ਾਨਾ ਸੇਵਨ ਕਰਨ ਨਾਲ ਮਸੂੜਿਆਂ ਅਤੇ ਦੰਦਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਚਾਹ ਨੂੰ ਪੀਣ ਨਾਲ ਮੂੰਹ 'ਚ ਮੌਜ਼ੂਦ ਬੈਕਟੀਰੀਆਂ ਸਾਫ਼ ਹੋ ਜਾਂਦੇ ਹਨ। ਜੇਕਰ ਤੁਹਾਡੇ ਦੰਦ 'ਚ ਦਰਦ ਹੋ ਰਿਹਾ ਹੈ, ਤਾਂ ਲੌਂਗ ਦੀ ਚਾਹ ਪੀਣ ਨਾਲ ਆਰਾਮ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਲੌਂਗ ਦੀ ਚਾਹ ਪੀਣ ਨਾਲ ਮੂੰਹ ਦੀ ਬਦਬੂ, ਦੰਦਾਂ ਅਤੇ ਮਸੂੜਿਆਂ 'ਚ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਪਾਚਨ ਨਾਲ ਜੁੜੀਆਂ ਸਮੱਸਿਆਵਾਂ: ਜੇਕਰ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਲੌਂਗ ਦੀ ਚਾਹ ਫਾਇਦੇਮੰਦ ਹੋ ਸਕਦੀ ਹੈ। ਲੌਂਗ ਦੀ ਚਾਹ ਪੀਣ ਨਾਲ ਅਲਸਰ ਦੇ ਖਤਰੇ ਨੂੰ ਘੱਟ ਕਰਕੇ ਐਸਿਡਿਟੀ ਅਤੇ ਪੇਟ ਦਰਦ ਦੀ ਸ਼ਿਕਾਇਤ ਨੂੰ ਦੂਰ ਕੀਤਾ ਜਾ ਸਕਦਾ ਹੈ।