ਪੰਜਾਬ

punjab

ETV Bharat / health

ਕੀਵੀ ਫ਼ਲ ਖਾਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਅਣਗਿਣਤ ਲਾਭ, ਅੱਜ ਤੋਂ ਹੀ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ - Kiwi For Health

Kiwi Benefits: ਕੀਵੀ ਫ਼ਲ ਕਈ ਲੋਕਾਂ ਨੂੰ ਪਸੰਦ ਹੁੰਦਾ ਹੈ। ਇਹ ਫ਼ਲ ਸਿਰਫ਼ ਸਵਾਦ 'ਚ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਹ ਫ਼ਲ ਵਧੀਆਂ ਹੋ ਸਕਦਾ ਹੈ। ਇਸ ਨਾਲ ਹੋਰ ਵੀ ਕਈ ਸਿਹਤ ਲਾਭ ਮਿਲਦੇ ਹਨ।

Kiwi Benefits
Kiwi Benefits

By ETV Bharat Features Team

Published : Jan 27, 2024, 3:26 PM IST

ਹੈਦਰਾਬਾਦ: ਫ਼ਲ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਫ਼ਲਾਂ 'ਚੋ ਇੱਕ ਹੈ ਕੀਵੀ। ਕੀਵੀ 'ਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਨਾਲ ਇਮਿਊਨਟੀ ਮਜ਼ਬੂਤ ਕਰਨ, ਦਿਲ ਨੂੰ ਸਿਹਤਮੰਦ ਰੱਖਣ ਅਤੇ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੀਵੀ ਫਲ ਨੂੰ ਸ਼ਾਮਲ ਕਰ ਸਕਦੇ ਹੋ।

ਕੀਵੀ ਫ਼ਲ ਖਾਣ ਦੇ ਫਾਇਦੇ:

ਅੱਖਾਂ ਲਈ ਫਾਇਦੇਮੰਦ: ਕੀਵੀ ਫ਼ਲ 'ਚ Lutein ਅਤੇ Zeaxanthin ਵਰਗੇ ਤੱਤ ਪਾਏ ਜਾਂਦੇ ਹਨ, ਜੋ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਤੇ ਹੋਰ ਵੀ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।

ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ: ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਕੀਵੀ ਫ਼ਲ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਮੌਜ਼ੂਦ ਫਾਈਬਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ ਕੀਵੀ ਫ਼ਲ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰਨ।

ਭਾਰ ਘਟ ਕਰਨ 'ਚ ਮਦਦਗਾਰ:ਕੀਵੀ ਫ਼ਲ 'ਚ ਘਟ ਕੈਲੋਰੀ ਪਾਈ ਜਾਂਦੀ ਹੈ, ਜਿਸ ਕਰਕੇ ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਕੀਵੀ ਫ਼ਲ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਸਰੀਰ ਨੂੰ ਕਈ ਪੌਸ਼ਟਿਕ ਤੱਤ ਮਿਲ ਜਾਂਦੇ ਹਨ।

ਇਮਿਊਨਟੀ ਵਧਾਉਣ 'ਚ ਮਦਦਗਾਰ: ਕੀਵੀ ਫ਼ਲ ਵਿਟਾਮਿਨ-ਸੀ ਦਾ ਚੰਗਾ ਸਰੋਤ ਹੁੰਦਾ ਹੈ। ਇਸ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਚਮੜੀ ਲਈ ਵੀ ਕੀਵੀ ਫ਼ਲ ਫਾਇਦੇਮੰਦ ਹੁੰਦਾ ਹੈ।

ਕਬਜ਼ ਦੀ ਸਮੱਸਿਆ ਤੋਂ ਰਾਹਤ: ਕੀਵੀ 'ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਕਰਕੇ ਇਹ ਫ਼ਲ ਪਾਚਨ ਨੂੰ ਬਿਹਤਰ ਰੱਖਣ 'ਚ ਮਦਦ ਕਰਦਾ ਹੈ। ਇਸਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

ਦਿਲ ਲਈ ਫਾਇਦੇਮੰਦ:ਕੀਵੀ 'ਚ ਫਾਈਬਰ, ਪੌਟਾਸ਼ੀਅਮ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਰੋਕਣ 'ਚ ਵੀ ਕੀਵੀ ਫ਼ਲ ਫਾਇਦੇਮੰਦ ਹੁੰਦਾ ਹੈ।

ABOUT THE AUTHOR

...view details