ਹੈਦਰਾਬਾਦ: ਇਸ ਸਾਲ ਦੇਸ਼ ਦੇ ਕਈ ਰਾਜਾਂ ਵਿੱਚ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ। ਬਹੁਤ ਜ਼ਿਆਦਾ ਗਰਮੀ ਮਨੁੱਖ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਗਰਮੀ ਕਾਰਨ ਸਰੀਰ ਵਿੱਚ ਸਿਰਫ਼ ਡੀਹਾਈਡ੍ਰੇਸ਼ਨ ਜਾਂ ਪਾਣੀ ਦੀ ਕਮੀ ਹੀ ਨਹੀਂ, ਸਗੋਂ ਬਹੁਤ ਸਾਰੇ ਲੋਕਾਂ ਨੂੰ ਚਮੜੀ ਦੀਆਂ ਸਮੱਸਿਆਵਾਂ, ਪਾਚਨ ਪ੍ਰਣਾਲੀ ਵਿੱਚ ਸਮੱਸਿਆ, ਸਿਰ ਦਰਦ, ਉਲਟੀਆਂ ਜਾਂ ਨੱਕ ਵਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਪਰ ਆਯੁਰਵੇਦ ਅਨੁਸਾਰ, ਗਰਮੀਆਂ ਦੇ ਮੌਸਮ ਵਿੱਚ ਭੋਜਨ, ਪੀਣ ਵਾਲੇ ਪਦਾਰਥਾਂ ਅਤੇ ਜੜੀ-ਬੂਟੀਆਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਗਰਮੀ ਦੇ ਮਾੜੇ ਪ੍ਰਭਾਵਾਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਗਰਮੀ ਦੇ ਮੌਸਮ 'ਚ ਇਹ ਸਮੱਸਿਆਵਾਂ ਕਰ ਸਕਦੀਆਂ ਨੇ ਪਰੇਸ਼ਾਨ: ਆਯੁਰਵੇਦ ਵਿੱਚ ਹੀ ਨਹੀਂ, ਸਗੋਂ ਸਾਰੀਆਂ ਮੈਡੀਕਲ ਪ੍ਰਣਾਲੀਆਂ ਵਿੱਚ ਮੰਨਿਆ ਜਾਂਦਾ ਹੈ ਕਿ ਸਹੀ ਖੁਰਾਕ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਆਯੁਰਵੇਦ 'ਚ ਕਿਹਾ ਗਿਆ ਹੈ ਕਿ ਮੌਸਮ ਦੇ ਹਿਸਾਬ ਨਾਲ ਭੋਜਨ ਦੀ ਚੋਣ ਕਰਨੀ ਚਾਹੀਦੀ ਹੈ। ਆਯੁਰਵੇਦ ਵਿੱਚ ਸਰੀਰ ਅਤੇ ਮੌਸਮ ਦੋਵਾਂ ਦੀ ਪ੍ਰਕਿਰਤੀ ਵਾਤ, ਪਿੱਤ ਅਤੇ ਕਫ ਦੀ ਤੀਬਰਤਾ ਦੇ ਅਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਹੈ, ਤਾਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਵੱਧ ਸਕਦੀਆਂ ਹਨ। ਗਰਮੀ ਕਾਰਨ ਲੋਕਾਂ ਨੂੰ ਡੀਹਾਈਡ੍ਰੇਸ਼ਨ, ਹੀਟ ਸਟ੍ਰੋਕ, ਸਿਰ ਦਰਦ, ਚਮੜੀ ਸਬੰਧੀ ਸਮੱਸਿਆਵਾਂ, ਪੇਟ, ਪਾਚਨ ਸਬੰਧੀ ਸਮੱਸਿਆਵਾਂ, ਬਦਹਜ਼ਮੀ, ਚੱਕਰ ਆਉਣਾ, ਉਲਟੀਆਂ ਆਉਣਾ, ਨੱਕ ਵਗਣਾ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।