ਪੰਜਾਬ

punjab

ETV Bharat / health

ਕੀ ਸ਼ੂਗਰ ਦੇ ਰੋਗੀਆਂ ਨੂੰ ਦੁੱਧ ਪੀਣਾ ਚਾਹੀਦਾ ਹੈ? ਜਾਣੋ ਡਾਕਟਰ ਮਰੀਜ਼ਾਂ ਨੂੰ ਕੀ ਦਿੰਦੇ ਨੇ ਸਲਾਹ - Milk For Diabetes Patients

Milk For Diabetes Patients: ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ 'ਚ ਬਦਲਾਅ ਕਰਨ ਦੀ ਲੋੜ ਹੁੰਦੀ ਹੈ। ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕੀ ਸ਼ੂਗਰ ਦੇ ਮਰੀਜ਼ ਦੁੱਧ ਪੀ ਸਕਦੇ ਹਨ ਜਾਂ ਨਹੀਂ।

Milk For Diabetes Patients
Milk For Diabetes Patients (Getty Images)

By ETV Bharat Health Team

Published : Aug 23, 2024, 1:59 PM IST

Milk For Diabetes Patients (ETV Bharat)

ਮੋਗਾ: ਦੇਸ਼ ਭਰ 'ਚ ਸ਼ੂਗਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸ਼ੂਗਰ ਦਾ ਕੋਈ ਇਲਾਜ ਨਹੀਂ ਹੈ। ਇਸ ਸਮੱਸਿਆ ਨੂੰ ਕੰਟਰੋਲ ਕਰਨ ਲਈ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਲੋਕ ਚਾਹ ਅਤੇ ਦੁੱਧ ਪੀਣਾ ਬਹੁਤ ਪਸੰਦ ਕਰਦੇ ਹਨ। ਕਈ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਹੀ ਨਹੀਂ ਹੁੰਦੀ ਹੈ। ਪਰ ਕੀ ਸ਼ੂਗਰ ਦੇ ਮਰੀਜ਼ ਦੁੱਧ ਪੀ ਸਕਦੇ ਹਨ? ਇਹ ਸਵਾਲ ਕਈ ਲੋਕਾਂ ਦੇ ਮਨ 'ਚ ਉੱਠਦਾ ਹੈ।

ਇਸ ਸਬੰਧ 'ਚ ਅਸੀ ਡਾਂ ਸੀਮਾਂਤ ਗਰਗ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਦੁੱਧ 'ਚ ਕਾਰਬੋਹਾਈਡ੍ਰੇਟ ਪਾਈ ਜਾਂਦੀ ਹੈ। ਇਸਦੇ ਨਾਲ ਹੀ, ਦੁੱਧ 'ਚ ਫੈਟ ਵੀ ਪਾਇਆ ਜਾਂਦਾ ਹੈ, ਜੋ ਸਾਡੇ ਸ਼ੂਗਰ ਦੇ ਪੱਧਰ ਨੂੰ ਵਧਾਉਦੀ ਹੈ। ਜੇਕਰ ਫੈਟ ਫ੍ਰੀ ਦੁੱਧ ਲਿਆ ਜਾਵੇ, ਤਾਂ ਦੁੱਧ ਨਾਲ ਸਰੀਰ ਨੂੰ ਕਈ ਲਾਭ ਵੀ ਮਿਲ ਸਕਦੇ ਹਨ। ਦੁੱਧ 'ਚ ਪ੍ਰੋਟੀਨ, ਵਿਟਾਮਿਨ ਅਤੇ ਕੈਲਸ਼ੀਅਮ ਪਾਏ ਜਾਂਦੇ ਹਨ, ਜੋ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੇ ਹਨ। ਗਾਂ ਦੇ ਦੁੱਧ 'ਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਸ਼ੁਗਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਜਿਆਦਾ ਮਦਦ ਮਿਲ ਸਕਦੀ ਹੈ। ਦੁੱਧ ਨੂੰ ਸੀਮਿਤ ਮਾਤਰਾ 'ਚ ਪੀਣ ਨਾਲ ਕਈ ਲਾਭ ਮਿਲ ਸਕਦੇ ਹਨ। ਜਿਹੜੇ ਦੁੱਧ 'ਚ ਚਰਬੀ ਘੱਟ ਹੋਵੇ, ਉਹ ਸ਼ੂਗਰ ਦੌਰਾਨ ਫਾਇਦੇਮੰਦ ਹੋ ਸਕਦਾ ਹੈ। ਅਜਿਹਾ ਦੁੱਧ ਸਰੀਰ ਨੂੰ ਪ੍ਰੋਟੀਨ, ਵਿਟਾਮਿਨ ਅਤੇ ਕੈਲਸ਼ੀਅਮ ਦਿੰਦਾ ਹੈ, ਜੋ ਸਰੀਰ ਲਈ ਫਾਇਦੇਮੰਦ ਹੁੰਦਾ ਹੈ।

ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ: ਗੱਲਬਾਤ ਕਰਦੇ ਹੋਏ ਡਾਕਟਰ ਸੀਮਾਂਤ ਗਰਗ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਸੀਮਿਤ ਮਾਤਰਾ 'ਚ ਦੁੱਧ ਪੀਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੂਗਰ ਦੇ ਮਰੀਜ਼ ਇੱਕ ਦਿਨ 'ਚ ਇੱਕ ਗਲਾਸ ਦੁੱਧ ਪੀ ਸਕਦੇ ਹਨ। ਇਸ ਤੋਂ ਵੱਧ ਦੁੱਧ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਦੌਰਾਨ ਡਾਕਟਰ ਫੈਟ ਫ੍ਰੀ ਦੁੱਧ ਪੀਣ ਦੀ ਸਲਾਹ ਦਿੰਦੇ ਹਨ।

ਸ਼ੂਗਰ ਨੂੰ ਕੰਟਰੋਲ ਕਰਨ ਲਈ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ?: ਸ਼ੂਗਰ ਨੂੰ ਕੰਟਰੋਲ ਕਰਨ ਲਈ ਸਾਨੂੰ ਆਪਣੀ ਜੀਵਨਸ਼ੈਲੀ 'ਚ ਬਦਲਾਅ ਕਰਨਾ ਚਾਹੀਦਾ ਹੈ। ਸਾਰਾ ਦਿਨ ਬੈਠੇ ਰਹਿਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਸਰਤ ਅਤੇ ਸੈਰ ਕਰਨਾ ਜ਼ਰੂਰੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਜਿਹੜੀਆਂ ਚੀਜ਼ਾਂ 'ਚ ਖੰਡ ਪਾਈ ਜਾਂਦੀ ਹੈ, ਉਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸੀਮਿਤ ਮਾਤਰਾ 'ਚ ਫਲ ਖਾਣਾ ਫਾਇਦੇਮੰਦ ਹੋ ਸਕਦਾ ਹੈ। ਸ਼ੂਗਰ ਦੇ ਮਰੀਜ਼ ਸੇਬ, ਪਪੀਤਾ ਅਤੇ ਕੀਵੀ ਖਾ ਸਕਦੇ ਹਨ। ਜੂਸ ਪੀਣ ਤੋਂ ਪਰਹੇਜ਼ ਕਰੋ। ਜੂਸ ਪੀਣ ਨਾਲ ਸ਼ੂਗਰ ਜ਼ਿਆਦਾ ਵੱਧ ਸਕਦੀ ਹੈ। ਜ਼ੰਕ ਫੂਡ ਖਾਣ ਤੋਂ ਪਰਹੇਜ਼ ਕਰੋ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਜਾਂਚ ਕਰਵਾਉਦੇ ਰਹਿਣਾ ਚਾਹੀਦਾ ਹੈ। ਖਾਲੀ ਪੇਟ ਸ਼ੂਗਰ ਚੈੱਕ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਭੋਜਨ ਖਾਣ ਤੋਂ ਢਾਈ ਘੰਟੇ ਬਾਅਦ ਸ਼ੂਗਰ ਚੈੱਕ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਰਾਤ ਨੂੰ ਭੋਜਨ ਖਾਣ ਤੋਂ ਪਹਿਲਾ ਸ਼ੂਗਰ ਚੈੱਕ ਕਰਨੀ ਚਾਹੀਦੀ ਹੈ। ਡਾਕਟਰ ਦੀ ਰਾਏ 'ਤੇ ਹੀ ਦਵਾਈਆਂ ਖਾਣੀਆਂ ਚਾਹੀਦੀਆਂ ਹਨ। ਇਨ੍ਹਾਂ ਆਦਤਾਂ ਨੂੰ ਅਪਣਾ ਕੇ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ABOUT THE AUTHOR

...view details