ਹੈਦਰਾਬਾਦ: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਗਰਮੀਆਂ ਤੋਂ ਬਚਣ ਲਈ ਜ਼ਿਆਦਾਤਰ ਲੋਕ ਕੋਲਡ ਡਰਿੰਕਸ ਪੀਂਦੇ ਹੋ। ਇਸ ਨਾਲ ਸਿਹਤ ਨੂੰ ਹੋਰ ਵੀ ਨੁਕਸਾਨ ਪਹੁੰਚ ਸਕਦਾ ਹੈ। ਜੇਕਰ ਤੁਸੀਂ ਵੀ ਜ਼ਿਆਦਾ ਕੋਲਡ ਡਰਿੰਕਸ ਪੀਂਦੇ ਹੋ, ਤਾਂ ਆਪਣੀ ਇਸ ਆਦਤ 'ਚ ਅੱਜ ਤੋਂ ਹੀ ਸੁਧਾਰ ਕਰ ਲਓ।
ਕੋਲਡ ਡਰਿੰਕਸ ਪੀਣ ਦੇ ਨੁਕਸਾਨ:
ਭਾਰ ਵੱਧ ਸਕਦਾ: ਕੋਲਡ ਡਰਿੰਕਸ ਪੀਣ ਨਾਲ ਭਾਰ ਵੱਧ ਸਕਦਾ ਹੈ। ਇਸ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ। ਇਸ ਨੂੰ ਪੀਣ ਨਾਲ ਕੁਝ ਸਮੇਂ ਤੱਕ ਭੁੱਖ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਪਰ ਬਾਅਦ 'ਚ ਭੁੱਖ ਜ਼ਿਆਦਾ ਲੱਗਣ ਲੱਗ ਜਾਂਦੀ ਹੈ।
ਜਿਗਰ 'ਚ ਫੈਟ: ਕੋਲਡ ਡਰਿੰਕਸ ਜ਼ਿਆਦਾ ਪੀਣਾ ਜਿਗਰ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਕਾਰਨ ਤੁਸੀਂ ਫੈਟੀ ਜਿਗਰ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਕੋਲਡ ਡਰਿੰਕਸ ਤੋਂ ਅੱਜ ਹੀ ਦੂਰੀ ਬਣਾ ਲਓ।
ਸ਼ੂਗਰ ਦਾ ਖਤਰਾ: ਕੋਲਡ ਡਰਿੰਕਸ ਜ਼ਿਆਦਾ ਮਾਤਰਾ 'ਚ ਪੀਣ ਨਾਲ ਸ਼ੂਗਰ ਵੱਧ ਸਕਦੀ ਹੈ, ਕਿਉਕਿ ਇਸ 'ਚ ਖੰਡ ਜ਼ਿਆਦਾ ਪਾਈ ਜਾਂਦੀ ਹੈ। ਸਰੀਰ 'ਚ ਸ਼ੂਗਰ ਵੱਧਣ ਕਰਕੇ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਦੰਦਾਂ ਨੂੰ ਨੁਕਸਾਨ: ਕੋਲਡ ਡਰਿੰਕਸ ਪੀਣ ਨਾਲ ਦੰਦਾਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਸੜਨ ਪੈਂਦਾ ਹੋ ਸਕਦੀ ਹੈ। ਕੋਲਡ ਡਰਿੰਕਸ 'ਚ ਫਾਸਫੋਰਿਕ ਐਸਿਡ ਅਤੇ ਕਾਰਬੋਨਿਕ ਐਸਿਡ ਪਾਇਆ ਜਾਂਦਾ ਹੈ, ਜੋ ਲੰਬੇ ਸਮੇਂ ਤੋਂ ਦੰਦਾਂ ਦੀ ਪਰਲੀ ਨੂੰ ਖਤਮ ਕਰ ਸਕਦਾ ਹੈ। ਇਸਦੇ ਨਾਲ ਹੀ, ਇਹ ਐਸਿਡ ਤੁਹਾਡੇ ਮੂੰਹ 'ਚ ਕੈਵਿਟੀ ਦਾ ਕਾਰਨ ਵੀ ਬਣ ਸਕਦਾ ਹੈ।