ਪੰਜਾਬ

punjab

ਤੁਹਾਡੇ ਸਰੀਰ ਨੂੰ ਅੰਦਰੋ ਸਾੜ ਸਕਦੀ ਹੈ ਕੋਲਡ ਡਰਿੰਕ, ਇਸ ਮਿੱਠੇ ਜ਼ਹਿਰ ਤੋਂ ਦੂਰ ਰਹਿਣ 'ਚ ਹੀ ਹੈ ਭਲਾਈ - Disadvantages Of Cold Drinks

By ETV Bharat Punjabi Team

Published : Aug 5, 2024, 3:22 PM IST

Updated : Aug 5, 2024, 4:41 PM IST

Disadvantages Of Cold Drinks: ਕਈ ਸੂਬਿਆਂ 'ਚ ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਕੋਲਡ ਡਰਿੰਕਸ ਵਧੇਰੇ ਪੀਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੋਲਡ ਡਰਿੰਕ ਇੱਕ ਮਿੱਠਾ ਜ਼ਹਿਰ ਹੈ। ਇਸਨੂੰ ਪੀਣ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

Disadvantages Of Cold Drinks
Disadvantages Of Cold Drinks (Getty Images)

ਹੈਦਰਾਬਾਦ:ਗਰਮੀ ਤੋਂ ਰਾਹਤ ਪਾਉਣ ਲਈ ਜੇਕਰ ਤੁਸੀਂ ਕੋਲਡ ਡਰਿੰਕ ਪੀਂਦੇ ਹੋ, ਤਾਂ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਜ਼ਿਆਦਾਤਰ ਲੋਕ ਖੁਦ ਨੂੰ ਠੰਡਾ ਰੱਖਣ ਲਈ ਕੋਲਡ ਡਰਿੰਕ ਪੀਂਦੇ ਹਨ, ਪਰ ਇਸ ਨਾਲ ਦੰਦ ਖਰਾਬ ਹੋ ਸਕਦੇ ਹੋ ਅਤੇ ਹੋਰ ਵੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਅਸੀਂ ਤੁਹਾਨੂੰ ਇਨ੍ਹਾਂ ਕੋਲਡ ਡਰਿੰਕਸ ਦੇ ਨੁਕਸਾਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਗਰਮੀ ਤੋਂ ਰਾਹਤ ਪਾਉਣ ਲਈ ਬੜੇ ਚਾਅ ਨਾਲ ਪੀ ਰਹੇ ਹੋ।

ਕੋਲਡ ਡਰਿੰਕਸ ਪੀਣ ਦੇ ਨੁਕਸਾਨ: ਕੋਲਡ ਡਰਿੰਕਸ ਵਿੱਚ ਵਰਤੀ ਜਾਣ ਵਾਲੀ ਨਕਲੀ ਖੰਡ ਵਿੱਚ ਦੋ ਮੁੱਖ ਮਿਸ਼ਰਣ ਗਲੂਕੋਜ਼ ਅਤੇ ਫਰੂਟੋਜ਼ ਪਾਏ ਜਾਂਦੇ ਹਨ। ਸਾਡੇ ਸਰੀਰ ਦੇ ਸਾਰੇ ਸੈੱਲਾਂ ਦੁਆਰਾ ਗਲੂਕੋਜ਼ ਦੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਫਰੂਟੋਜ਼ ਦੀ ਵਰਤੋਂ ਜਿਗਰ ਦੁਆਰਾ ਕੀਤੀ ਜਾਂਦੀ ਹੈ, ਪਰ ਜ਼ਿਆਦਾ ਮਾਤਰਾ ਵਿੱਚ ਠੰਡਾ ਪੀਣ ਨਾਲ ਸਰੀਰ ਵਿੱਚ ਫਰੂਟੋਜ਼ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਜਿਗਰ ਫਰੂਟੋਜ਼ ਨੂੰ ਚਰਬੀ ਵਿੱਚ ਬਦਲਦਾ ਹੈ ਅਤੇ ਇਸਦਾ ਅਸਰ ਜਿਗਰ 'ਤੇ ਪੈਂਦਾ ਹੈ। ਇਹ ਫੈਟੀ ਜਿਗਰ ਦੀ ਬਿਮਾਰੀ ਵਿੱਚ ਬਦਲ ਸਕਦਾ ਹੈ, ਜੋ ਕਿ ਕਾਫ਼ੀ ਖ਼ਤਰਨਾਕ ਹੈ। ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹਨ:-

  1. ਬਹੁਤ ਜ਼ਿਆਦਾ ਕੋਲਡ ਡਰਿੰਕਸ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ।
  2. ਬਹੁਤ ਜ਼ਿਆਦਾ ਮਾਤਰਾ ਵਿੱਚ ਨਕਲੀ ਮਿੱਠਾ ਇਨਸੁਲਿਨ ਪ੍ਰਤੀਰੋਧ ਦਾ ਕਾਰਨ ਬਣ ਕੇ ਸ਼ੂਗਰ ਦੇ ਖਤਰੇ ਨੂੰ ਵਧਾਉਂਦਾ ਹੈ। ਕਈ ਅਧਿਐਨਾਂ ਨੇ ਸੋਡੇ ਦੀ ਖਪਤ ਨੂੰ ਟਾਈਪ 2 ਸ਼ੂਗਰ ਨਾਲ ਜੋੜਿਆ ਹੈ।
  3. ਕੋਲਡ ਡ੍ਰਿੰਕ 'ਚ ਕੋਈ ਵੀ ਪੋਸ਼ਕ ਤੱਤ ਨਹੀਂ ਹੁੰਦੇ ਹਨ। ਦਰਅਸਲ, ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਖੰਡ ਅਤੇ ਕੈਲੋਰੀ ਹੁੰਦੀ ਹੈ।
  4. ਸੋਡੇ ਵਿੱਚ ਫਾਸਫੋਰਿਕ ਐਸਿਡ ਅਤੇ ਕਾਰਬੋਨਿਕ ਐਸਿਡ ਹੁੰਦਾ ਹੈ, ਜੋ ਲੰਬੇ ਸਮੇਂ ਵਿੱਚ ਦੰਦਾਂ ਦੀ ਪਰਤ ਨੂੰ ਨਸ਼ਟ ਕਰ ਸਕਦਾ ਹੈ, ਜੋ ਕਿ ਕੈਵਿਟੀਜ਼/ਦੰਦਾਂ ਦੇ ਸੜਨ ਦਾ ਕਾਰਨ ਬਣ ਸਕਦਾ ਹੈ।
  5. ਖੰਡ ਨਾਲ ਭਰਪੂਰ ਕੋਲਡ ਡਰਿੰਕਸ ਪੀਣ ਨਾਲ ਟ੍ਰਾਈਗਲਿਸਰਾਈਡਸ, ਐੱਲ.ਡੀ.ਐੱਲ ਕੋਲੈਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ। ਇਸ ਨਾਲ ਧਮਨੀਆਂ 'ਚ ਪਲੇਕ ਜਮ੍ਹਾ ਹੋ ਸਕਦੀ ਹੈ, ਦਿਲ ਦੇ ਦੌਰੇ ਅਤੇ ਦਿਲ ਦੀਆਂ ਹੋਰ ਬੀਮਾਰੀਆਂ ਦਾ ਖਤਰਾ ਵੀ ਵੱਧ ਸਕਦਾ ਹੈ।
  6. ਹਾਈ ਬੀਪੀ ਤੋਂ ਪੀੜਤ ਲੋਕਾਂ ਨੂੰ ਕੋਲਡ ਡਰਿੰਕ ਪੀਣ ਨਾਲ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇਸ 'ਚ ਜ਼ਿਆਦਾ ਸੋਡੀਅਮ ਹੁੰਦਾ ਹੈ ਜੋ ਬੀਪੀ ਵਧਾਉਣ ਦਾ ਕੰਮ ਕਰਦਾ ਹੈ।
  7. ਕੋਲਡ ਡਰਿੰਕਸ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਇਸ ਵਿੱਚ ਕਈ ਕੈਮੀਕਲ, ਪ੍ਰਜ਼ਰਵੇਟਿਵ ਅਤੇ ਆਰਟੀਫਿਸ਼ੀਅਲ ਫਲੇਵਰ ਮਿਲਾਏ ਜਾਂਦੇ ਹਨ। ਇਹ ਰਸਾਇਣ ਸੈੱਲ ਬਣਨ ਦੀ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਅੰਗਾਂ ਵਿੱਚ ਇਨਫੈਕਸ਼ਨ ਵਧਾਉਂਦੇ ਹਨ। ਇਸ ਨਾਲ ਕਈ ਅੰਗਾਂ ਵਿੱਚ ਕੈਂਸਰ ਹੋ ਸਕਦਾ ਹੈ।
  8. ਕਈ ਕੋਲਡ ਡਰਿੰਕਸ 'ਚ ਰੰਗ ਲਈ ਪਾਏ ਜਾਣ ਵਾਲੇ ਤੱਤ ਸਿਹਤ ਦੇ ਨਜ਼ਰੀਏ ਤੋਂ ਕਾਫੀ ਨੁਕਸਾਨਦੇਹ ਹੁੰਦੇ ਹਨ। ਇਸ ਵਿੱਚ ਭੂਰੇ ਰੰਗ ਲਈ 4-ਮੈਥਾਈਲਿਮੀਡਾਜ਼ੋਲ ਰਸਾਇਣ ਮਿਲਾਇਆ ਜਾਂਦਾ ਹੈ। ਇਕ ਖੋਜ ਵਿੱਚ ਇਹ ਤੱਤ ਕੁਝ ਚੂਹਿਆਂ ਵਿੱਚ ਫੇਫੜਿਆਂ, ਜਿਗਰ ਅਤੇ ਥਾਇਰਾਇਡ ਕੈਂਸਰ ਦਾ ਮੁੱਖ ਕਾਰਨ ਪਾਇਆ ਗਿਆ ਹੈ।
Last Updated : Aug 5, 2024, 4:41 PM IST

ABOUT THE AUTHOR

...view details