ਹੈਦਰਾਬਾਦ: ਅੱਜ ਕੱਲ੍ਹ ਔਰਤ ਅਤੇ ਮਰਦ ਦੋਨੋ ਹੀ ਚਮਕਦਾਰ ਚਮੜੀ ਪਾਉਣਾ ਚਾਹੁੰਦੇ ਹਨ। ਸੁੰਦਰ ਚਮੜੀ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਕਈ ਵਾਰ ਗਲਤ ਅਸਰ ਵੀ ਦੇਖਣ ਨੂੰ ਮਿਲ ਜਾਂਦਾ ਹੈ। ਸੁੰਦਰ ਚਮੜੀ ਪਾਉਣ ਲਈ ਦੁੱਧ 'ਚ ਕੁਝ ਚੀਜ਼ਾਂ ਮਿਲਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਦੁੱਧ ਤੋਂ ਤਿਆਰ ਕੀਤੇ ਜਾਣ ਵਾਲਾ ਇਹ ਮਿਸ਼ਰਣ ਚਿਹਰੇ 'ਤੇ ਨਹੀਂ ਲਗਾਉਣਾ ਹੈ, ਸਗੋਂ ਇਸਨੂੰ ਪੀਣ ਨਾਲ ਲਾਭ ਮਿਲਣਗੇ।
ਚਮਕਦਾਰ ਚਮੜੀ ਪਾਉਣ ਲਈ ਦੁੱਧ: ਚਮਕਦਾਰ ਚਮੜੀ ਪਾਉਣ ਲਈ ਦੁੱਧ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਦੁੱਧ ਪਾਓ। ਫਿਰ ਇਸ 'ਚ ਦੋ ਟੁੱਕੜੇ ਦਾਲਚੀਨੀ, ਦੋ ਟੁੱਕੜੇ ਇਲਾਇਚੀ, ਦੋ ਲੌਂਗ ਅਤੇ ਇੱਕ ਚਮਚ ਹਲਦੀ ਪਾਊਡਰ ਪਾ ਕੇ ਪੀ ਲਓ। ਇਸ ਨਾਲ ਚਿਹਰੇ 'ਤੇ ਚਮਕ ਆ ਜਾਵੇਗੀ। ਇਹ ਦੁੱਧ ਚਿਹਰੇ ਦੀ ਚਮਕ ਲਈ ਹੀ ਨਹੀਂ ਸਗੋਂ ਸਰੀਰ 'ਚ ਹੋ ਰਹੇ ਦਰਦ ਨੂੰ ਖਤਮ ਕਰਨ ਅਤੇ ਨੀਂਦ ਦੀ ਕਮੀ ਨੂੰ ਵੀ ਦੂਰ ਕਰ ਸਕਦਾ ਹੈ। ਤੁਹਾਨੂੰ ਬਸ ਇਹ ਦੁੱਧ ਹਫ਼ਤੇ 'ਚ ਦੋ ਜਾਂ ਤਿੰਨ ਵਾਰ ਪੀਣਾ ਹੈ।
- 5 ਘੰਟਿਆਂ ਤੋਂ ਘੱਟ ਸੌਣਾ ਸਿਹਤ ਲਈ ਖਤਰਨਾਕ, ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ, ਜਾਣੋ ਸਿਹਤਮੰਦ ਰਹਿਣ ਲਈ ਕਿੰਨੇ ਘੰਟੇ ਸੌਣਾ ਬਿਹਤਰ - Less sleep Loss
- ਪਪੀਤੇ ਨੂੰ ਇਨ੍ਹਾਂ ਤਰੀਕਿਆਂ ਨਾਲ ਖਾਣਾ ਹੋ ਸਕਦੈ ਫਾਇਦੇਮੰਦ, ਪੀਰੀਅਡਸ ਦੇ ਦਰਦ ਤੋਂ ਲੈ ਕੇ ਮੋਟਾਪੇ ਤੱਕ ਕਈ ਸਮੱਸਿਆਵਾਂ ਤੋਂ ਮਿਲ ਜਾਵੇਗੀ ਰਾਹਤ - Papaya Benefits
- ਇਨ੍ਹਾਂ ਵਿਟਾਮਿਨਾਂ ਦੀ ਕਮੀ ਕਾਰਨ ਚਿਹਰਾ ਹੋ ਸਕਦਾ ਹੈ ਕਾਲਾ, ਕੋਈ ਵੀ ਕਰੀਮ ਲਗਾਉਣ ਦੀ ਨਹੀਂ ਲੋੜ, ਮਿੰਟਾਂ 'ਚ ਇਸ ਤਰ੍ਹਾਂ ਪਾਓ ਚਮਕਦਾਰ ਚਮੜੀ - Get Rid Of Dark Spots On Face