ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਲੋਕ ਸਰੀਰ ਨੂੰ ਹਾਈਡ੍ਰੇਟ ਰੱਖਣ ਵਾਲੀ ਖੁਰਾਕ ਅਤੇ ਡ੍ਰਿੰਕਸ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰਨ ਲੱਗਦੇ ਹਨ। ਇਸ 'ਚ ਦਹੀ ਵੀ ਸ਼ਾਮਲ ਹੈ। ਦਹੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਕੌਲਸ਼ੀਅਮ, ਵਿਟਾਮਿਨ ਬੀ2, ਬੀ12, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜ਼ਿਆਦਾਤਰ ਲੋਕ ਦਹੀ ਦਾ ਇਸਤੇਮਾਲ ਲੱਸੀ, ਰਾਇਤਾ ਜਾਂ ਸਿੱਧਾ ਦਹੀ ਦੇ ਤੌਰ 'ਤੇ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦਹੀ ਖਾਂਦੇ ਸਮੇਂ ਕੁਝ ਗਲਤੀਆਂ ਕਰਨ ਨਾਲ ਤੁਹਾਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਇਸ ਲਈ ਤੁਹਾਨੂੰ ਦਹੀ ਖਾਂਦੇ ਸਮੇਂ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਦਹੀ ਖਾਂਦੇ ਸਮੇਂ ਨਾ ਕਰੋ ਇਹ ਗਲਤੀਆਂ:
ਜ਼ੁਕਾਮ ਹੋਣ 'ਤੇ ਦਹੀ ਨਾ ਖਾਓ: ਜੇਕਰ ਤੁਹਾਨੂੰ ਜ਼ੁਕਾਮ ਹੈ, ਤਾਂ ਦਹੀ ਖਾਣ ਤੋਂ ਪਰਹੇਜ਼ ਕਰੋ। ਅਜਿਹੇ 'ਚ ਦਹੀ ਖਾਣ ਨਾਲ ਤੁਹਾਡਾ ਜ਼ੁਕਾਮ ਹੋਰ ਵੀ ਵੱਧ ਸਕਦਾ ਹੈ।
ਭਾਰ ਕੰਟਰੋਲ: ਜੇਕਰ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਜ਼ਿਆਦਾ ਦਹੀ ਨਾ ਖਾਓ। ਦਹੀ ਫੁੱਲ ਫੈਟ ਮਿਲਕ ਤੋਂ ਬਣਿਆ ਹੁੰਦਾ ਹੈ, ਜਿਸ 'ਚ ਕਾਫ਼ੀ ਫੈਟ ਪਾਇਆ ਜਾਂਦਾ ਹੈ। ਇਸ ਲਈ ਦਹੀ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।