ਪੰਜਾਬ

punjab

ETV Bharat / health

ਕੀ ਤੁਹਾਨੂੰ ਜ਼ਿਆਦਾ ਮੋਟਾਪੇ ਦਾ ਕਰਨਾ ਪੈ ਰਿਹਾ ਹੈ ਸਾਹਮਣਾ ਅਤੇ ਚੱਲਣਾ ਵੀ ਹੋ ਰਿਹਾ ਹੈ ਮੁਸ਼ਕਿਲ? ਤਾਂ ਇੱਥੇ ਜਾਣੋ ਅਜਿਹੇ ਲੋਕਾਂ ਨੂੰ ਡਾਕਟਰ ਕੀ ਦਿੰਦੇ ਨੇ ਸੁਝਾਅ - Belly Fat Loss

Belly Fat Loss: ਢਿੱਡ ਦੀ ਵਧਦੀ ਚਰਬੀ ਅੱਜ ਦੇ ਸਮੇਂ 'ਚ ਇੱਕ ਆਮ ਸਮੱਸਿਆ ਬਣ ਗਈ ਹੈ। ਕਈ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਇੰਨਾਂ ਜ਼ਿਆਦਾ ਮੋਟਾਪਾ ਆ ਜਾਂਦਾ ਹੈ ਕਿ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਲੋਕਾਂ ਨੂੰ ਡਾਕਟਰ ਕੁਝ ਸੁਝਾਅ ਦਿੰਦੇ ਹਨ, ਜਿਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।

Belly Fat Loss
Belly Fat Loss (Getty Images)

By ETV Bharat Health Team

Published : Aug 19, 2024, 3:17 PM IST

Belly Fat Loss (ETV Bharat)

ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਢਿੱਡ ਦੀ ਚਰਬੀ ਵਧਣ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਹੋਰ ਵੀ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਬਿਮਾਰੀਆਂ ਤੋਂ ਖੁਦ ਨੂੰ ਬਚਾਉਣ ਲਈ ਮੋਟਾਪੇ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ। ਕਈ ਲੋਕਾਂ ਨੂੰ ਘੱਟ ਮੋਟਾਪਾ ਹੁੰਦਾ ਹੈ, ਜਿਸਨੂੰ ਜੀਵਨਸ਼ੈਲੀ 'ਚ ਬਦਲਾਅ ਕਰਕੇ ਠੀਕ ਕੀਤਾ ਜਾ ਸਕਦਾ ਹੈ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਜ਼ਿਆਦਾ ਮੋਟਾਪਾ ਹੋ ਜਾਂਦਾ ਹੈ ਕਿ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਲੋਕਾਂ ਦਾ ਮੋਟਾਪਾ ਜੀਵਨਸ਼ੈਲੀ 'ਚ ਬਦਲਾਅ ਕਰਕੇ ਠੀਕ ਨਹੀਂ ਕੀਤਾ ਜਾ ਸਕਦਾ ਹੈ।

ਇਸ ਸਬੰਧ 'ਚ ਅਸੀ ਡਾਕਟਰ ਸੀਮਾਂਤ ਗਰਗ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਜ਼ਿਆਦਾ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੋਟਾਪੇ ਕਰਕੇ ਚੱਲਣਾ ਮੁਸ਼ਕਿਲ ਹੋ ਰਿਹਾ ਹੈ, ਗੋਢਿਆ 'ਤੇ ਅਸਰ ਪੈ ਰਿਹਾ ਹੈ, ਸ਼ੂਗਰ ਵੱਧ ਰਹੀ ਹੈ, ਸ਼ੂਗਰ ਨੂੰ ਕੰਟਰੋਲ ਕਰਨਾ ਅਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ, ਤਾਂ ਅਜਿਹੇ ਮਰੀਜ਼ਾਂ ਨੂੰ ਆਰਟੀਫਿਸ਼ੀਅਲ ਸਰਜਰੀ, ਫੈਟ ਸਰਜਰੀ, ਪਲਾਸਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਜੇਕਰ ਨਾਰਮਲ ਮੋਟਾਪੇ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੋਵੇ, ਤਾਂ ਅਜਿਹੇ ਲੋਕ ਕਸਰਤ ਕਰਕੇ, ਆਪਣੀ ਜੀਵਨਸ਼ੈਲੀ, ਖੁਰਾਕ 'ਚ ਬਦਲਾਅ ਕਰਕੇ ਅਤੇ ਮੈਡਿਕਲ ਜਾਂਚ ਕਰਵਾ ਕੇ ਮੋਟਾਪੇ ਨੂੰ ਘੱਟ ਕਰ ਸਕਦੇ ਹਨ। ਇਸ ਤੋਂ ਇਲਾਵਾ, ਡਾਕਟਰ ਦੇ ਆਧਾਰ 'ਤੇ ਖਾਣ-ਪੀਣ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਡਾਕਟਰ ਤੁਹਾਨੂੰ ਕਈ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦੇ ਸਕਦੇ ਹਨ ਅਤੇ ਕਈ ਚੀਜ਼ਾਂ ਖੁਰਾਕ 'ਚ ਸ਼ਾਮਲ ਕਰਨ ਦਾ ਸੁਝਾਅ ਵੀ ਦੇ ਸਕਦੇ ਹਨ।

ABOUT THE AUTHOR

...view details