ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਵਾਲ ਝੜਨ ਵਰਗੀਆਂ ਸਮੱਸਿਆਵਾਂ ਤੋਂ ਬਹੁਤ ਦੁੱਖੀ ਰਹਿੰਦੇ ਹਨ। ਕਈ ਲੋਕਾਂ ਦੇ ਸਵੇਰੇ ਉੱਠਦੇ ਹੀ ਸਿਰਹਾਣੇ ਅਤੇ ਬੈੱਡ 'ਤੇ ਵਾਲ ਨਜ਼ਰ ਆਉਦੇ ਹਨ, ਜਿਸ ਕਾਰਨ ਸਾਰਾ ਦਿਨ ਖਰਾਬ ਹੋ ਜਾਂਦਾ ਹੈ। ਥੋੜੇ ਵਾਲ ਟੁੱਟਣਾ ਨਾਰਮਲ ਹੁੰਦਾ ਹੈ, ਪਰ ਜੇਕਰ ਵਾਲ ਜ਼ਿਆਦਾ ਝੜ ਰਹੇ ਹਨ ਅਤੇ ਸਵੇਰੇ ਉੱਠਦੇ ਹੀ ਤੁਹਾਨੂੰ ਆਪਣੇ ਸਿਰਹਾਣੇ 'ਤੇ ਵਾਲ ਝੜੇ ਹੋਏ ਮਿਲਦੇ ਹਨ, ਤਾਂ ਇਸ ਲਈ ਤੁਹਾਨੂੰ ਕੁਝ ਉਪਾਅ ਅਪਣਾਉਣ ਦੀ ਲੋੜ ਹੈ। ਤੁਸੀਂ ਸੌਣ ਤੋਂ ਪਹਿਲਾ ਕੁਝ ਅਜਿਹੇ ਤਰੀਕੇ ਅਜ਼ਮਾ ਸਕਦੇ ਹੋ, ਜਿਸ ਨਾਲ ਵਾਲ ਝੜਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।
ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਕਾਟਨ ਦੇ ਸਿਰਹਾਣੇ ਦਾ ਇਸਤੇਮਾਲ ਨਾ ਕਰੋ: ਕਾਟਨ ਦੇ ਸਿਰਹਾਣੇ ਦਾ ਇਸਤੇਮਾਲ ਰਾਤ ਨੂੰ ਸੌਣ ਸਮੇਂ ਨਾ ਕਰੋ। ਇਸ ਨਾਲ ਤੁਹਾਡੀ ਵਾਲਾਂ ਦੀ ਨਮੀਂ ਸਿਰਹਾਣਾ ਚੋਰੀ ਕਰ ਸਕਦਾ ਹੈ। ਇਸ ਨਾਲ ਵਾਲ ਜ਼ਿਆਦਾ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਕਾਟਨ ਦੀ ਜਗ੍ਹਾਂ ਸਾਟਿਨ ਸਿਰਹਾਣੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲਾਂ ਦੇ ਟੁੱਟਣ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।