ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ 'ਚੋ ਇੱਕ ਹੈ ਕਿਡਨੀ ਸਟੋਨ ਦੀ ਸਮੱਸਿਆ। ਇਹ ਪਿਸ਼ਾਬ ਪ੍ਰਣਾਲੀ ਨਾਲ ਸਬੰਧਤ ਸਭ ਤੋਂ ਆਮ ਸਿਹਤ ਸਥਿਤੀ ਹੈ। ਇਸਨੂੰ ਨੈਫਰੋਲਿਥ ਜਾਂ ਰੇਨਲ ਕੈਲਕੂਲੀ ਵੀ ਕਿਹਾ ਜਾਂਦਾ ਹੈ। ਪੱਥਰੀ ਮਿਨਰਲ ਦੇ ਕਠੋਰ ਟੁੱਕੜੇ ਹੁੰਦੇ ਹਨ, ਜੋ ਤੁਹਾਡੀ ਕਿਡਨੀ 'ਚ ਬਣ ਸਕਦੇ ਹਨ। ਇਹ ਪਿਸ਼ਾਬ ਰਾਹੀ ਤੁਹਾਡੇ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ। ਇਨ੍ਹਾਂ ਦਾ ਅਕਾਰ ਕਾਫ਼ੀ ਛੋਟਾ ਹੁੰਦਾ ਹੈ।
ਕਿਡਨੀ ਸਟੋਨ ਦੀ ਸਮੱਸਿਆ ਕੀ ਹੈ?: ਕਿਡਨੀ ਸਟੋਨ ਲੂਣ ਅਤੇ ਮਿਨਰਲ ਦਾ ਕਠੋਰ ਖਣਿਜ ਭੰਡਾਰ ਹੈ, ਜੋ ਕੈਲਸ਼ੀਅਮ ਅਤੇ ਯੂਰਿਕ ਐਸਿਡ ਤੋਂ ਬਣਿਆ ਹੁੰਦਾ ਹੈ। ਇਹ ਕਿਡਨੀ ਦੇ ਅੰਦਰ ਬਣਦੇ ਹਨ ਅਤੇ ਪਿਸ਼ਾਬ ਦੇ ਟਰੈਕ ਰਾਹੀ ਸਰੀਰ ਦੇ ਹੋਰ ਭਾਗਾਂ 'ਚ ਜਾ ਸਕਦੇ ਹਨ। ਇਨ੍ਹਾਂ ਦੇ ਅਕਾਰ ਅਲੱਗ-ਅਲੱਗ ਹੁੰਦੇ ਹਨ। ਕੁਝ ਕਿਡਨੀ ਸਟੋਨ ਕਾਫੀ ਛੋਟੇ ਹੁੰਦੇ ਹਨ ਅਤੇ ਕੁਝ ਵੱਡੇ ਵੀ ਹੋ ਸਕਦੇ ਹਨ, ਜਿਸ ਨਾਲ ਪੂਰੀ ਕਿਡਨੀ ਪ੍ਰਭਾਵਿਤ ਹੋ ਸਕਦੀ ਹੈ। ਇਸ ਸਮੱਸਿਆ ਦੀ ਸਹੀ ਸਮੇਂ 'ਤੇ ਜਾਂਚ ਕਰਵਾਉਣ ਲਈ ਤੁਹਾਨੂੰ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਕਿਡਨੀ 'ਚ ਸਟੋਨ ਦੀ ਸਮੱਸਿਆ ਦੇ ਲੱਛਣ:
ਪਿੱਠ ਅਤੇ ਪੇਟ 'ਚ ਦਰਦ:ਜੇਕਰ ਤੁਹਾਨੂੰ ਪਿੱਠ ਅਤੇ ਪੇਟ 'ਚ ਦਰਦ ਮਹਿਸੂਸ ਹੋ ਰਿਹਾ ਹੈ, ਤਾਂ ਇਹ ਕਿਡਨੀ ਸਟੋਨ ਦਾ ਲੱਛਣ ਹੋ ਸਕਦਾ ਹੈ। ਜਦੋ ਕਿਡਨੀ ਹੋਰਨਾਂ ਭਾਗਾਂ 'ਚ ਫੈਲਦੀ ਹੈ, ਤਾਂ ਦਰਦ ਵੀ ਪੇਟ ਅਤੇ ਕਮਰ ਤੱਕ ਫੈਲ ਸਕਦਾ ਹੈ। ਇਹ ਦਰਦ ਬਹੁਤ ਗੰਭੀਰ ਹੁੰਦਾ ਹੈ।
ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਨ ਹੋਣਾ: ਜੇਕਰ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਨ ਹੋ ਰਹੀ ਹੈ, ਤਾਂ ਇਹ ਕਿਡਨੀ ਸਟੋਨ ਦਾ ਲੱਛਣ ਹੋ ਸਕਦਾ ਹੈ। ਜਦੋ ਪੱਥਰੀ ਯੂਰੇਟਰ ਅਤੇ ਬਲੈਡਰ ਵਿਚਕਾਰ ਪਹੁੰਚ ਜਾਂਦੀ ਹੈ, ਤਾਂ ਪਿਸ਼ਾਬ ਕਰਦੇ ਸਮੇਂ ਦਰਦ ਮਹਿਸੂਸ ਹੋਣ ਲੱਗਦਾ ਹੈ।