ਹੈਦਰਾਬਾਦ: ਸਮੇ ਦੇ ਨਾਲ-ਨਾਲ ਚਿਹਰੇ ਦੀ ਚਮੜੀ ਢਿੱਲੀ ਹੋਣ ਲੱਗਦੀ ਹੈ ਅਤੇ ਝੁਰੜੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ। ਇਹ ਸਮੱਸਿਆ ਜ਼ਿਆਦਾਤਰ 35 ਸਾਲ ਦੀ ਉਮਰ ਤੋਂ ਬਾਅਦ ਨਜ਼ਰ ਆਉਦੀ ਹੈ। ਕਈ ਵਾਰ ਲੋਕ ਆਪਣੇ ਚਿਹਰੇ ਦੀ ਦੇਖਭਾਲ ਲਈ ਕਈ ਮਹਿੰਗੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਚਮੜੀ ਹੋਰ ਵੀ ਖਰਾਬ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਤੁਹਾਨੂੰ ਫੇਸ ਕ੍ਰੀਮ ਦਾ ਇਸਤੇਮਾਲ ਕਰਦੇ ਸਮੇਂ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਫੇਸ ਕ੍ਰੀਮ ਲਗਾਉਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
ਕ੍ਰੀਮ ਨੂੰ ਹੱਥ 'ਤੇ ਲਗਾ ਕੇ ਨਾ ਕਰੋ ਇਸਤੇਮਾਲ: ਕ੍ਰੀਮ ਨੂੰ ਹੱਥ 'ਤੇ ਪਾ ਕੇ ਚਿਹਰੇ 'ਤੇ ਲਗਾਉਣ ਦੀ ਗਲਤੀ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਜ਼ਿਆਦਾ ਕ੍ਰੀਮ ਹੱਥ 'ਤੇ ਪੈ ਜਾਂਦੀ ਹੈ। ਇਸ ਤਰ੍ਹਾਂ ਕਾਫ਼ੀ ਕ੍ਰੀਮ ਬਰਬਾਦ ਹੋ ਜਾਂਦੀ ਹੈ।
ਚਿਹਰੇ ਨੂੰ ਨਾ ਰਗੜੋ: ਫੇਸ ਕ੍ਰੀਮ ਨੂੰ ਚਿਹਰੇ 'ਤੇ ਲਗਾਉਦੇ ਸਮੇਂ ਤੇਜ਼ੀ ਨਾਲ ਨਾ ਰਗੜੋ। ਸਗੋ ਹੱਥਾਂ ਨਾਲ ਹੌਲੀ-ਹੌਲੀ ਕ੍ਰੀਮ ਨੂੰ ਚਿਹਰੇ 'ਤੇ ਲਗਾਓ। ਇਸ ਤਰ੍ਹਾਂ ਕ੍ਰੀਮ ਚਿਹਰੇ 'ਤੇ ਵਧੀਆਂ ਤਰੀਕੇ ਨਾਲ ਲੱਗ ਜਾਵੇਗੀ।
ਚੰਗੀ ਤਰ੍ਹਾਂ ਚਿਹਰੇ 'ਤੇ ਮਸਾਜ ਕਰੋ: ਚਿਹਰੇ 'ਤੇ ਕ੍ਰੀਮ ਲਗਾਉਣ ਤੋਂ ਬਾਅਦ ਹੱਥਾਂ ਦੀ ਮਦਦ ਨਾਲ ਚਿਹਰੇ ਦੀ ਮਸਾਜ ਕਰੋ। ਮਸਾਜ ਕਰਨ ਲਈ ਹਮੇਸ਼ਾ ਚਿਹਰੇ ਦੇ ਉੱਪਰਲੇ ਪਾਸੇ ਵੱਲ ਉਂਗਲੀਆਂ ਨੂੰ ਫੇਰੋ। ਇਸ ਨਾਲ ਚਮੜੀ ਢਿੱਲੀ ਨਹੀਂ ਹੋਵੇਗੀ।
ਫੁੱਲੀਆਂ ਅੱਖਾਂ ਦੀ ਸਮੱਸਿਆ ਤੋਂ ਛੁਟਕਾਰਾ: ਚਮੜੀ 'ਤੇ ਕ੍ਰੀਮ ਲਗਾਉਣ ਤੋਂ ਬਾਅਦ ਮਸਾਜ ਕਰਨ ਲਈ ਉਂਗਲੀਆਂ ਨੂੰ ਨੱਕ ਦੇ ਕੋਲ੍ਹ ਫੇਰਦੇ ਹੋਏ ਕੰਨਾਂ ਤੱਕ ਲੈ ਜਾਓ। ਇਸ ਨਾਲ ਚਮੜੀ ਢਿੱਲੀ ਨਜ਼ਰ ਨਹੀਂ ਆਵੇਗੀ। ਇਸਦੇ ਨਾਲ ਹੀ ਭਰਵੱਟਿਆ ਦੇ ਕੋਲ੍ਹ ਉਂਗਲੀਆਂ ਨੂੰ ਉੱਪਰ ਵੱਲ ਲੈ ਕੇ ਜਾਓ। ਇਸ ਨਾਲ ਫੁੱਲੀਆਂ ਅੱਖਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।
ਅੱਖਾਂ ਦੇ ਥੱਲ੍ਹੇ ਮਸਾਜ ਕਰੋ: ਕ੍ਰੀਮ ਲਗਾ ਕੇ ਉਂਗਲਾਂ ਦੀ ਮਦਦ ਨਾਲ ਅੱਖਾਂ ਦੇ ਹੇਠਾਂ ਮਸਾਜ ਕਰੋ। ਅੱਖਾਂ ਨੂੰ ਰਗੜੋ ਨਾ, ਸਗੋ ਹਲਕੇ ਹੱਥਾਂ ਨਾਲ ਹੌਲੀ-ਹੌਲੀ ਮਸਾਜ ਕਰੋ। ਦਰਅਸਲ, ਅੱਖਾਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ, ਇਸ ਲਈ ਕਦੇ ਵੀ ਇਸ ਹਿੱਸੇ ਨੂੰ ਰਗੜਨ ਦੀ ਗਲਤੀ ਨਾ ਕਰੋ।
ਅੰਡਰ ਆਈ ਕ੍ਰੀਮ ਦੀ ਵਰਤੋ ਦਿਨ 'ਚ ਨਾ ਕਰੋ: ਦਿਨ ਵੇਲੇ ਕਦੇ ਵੀ ਅੰਡਰ ਆਈ ਕ੍ਰੀਮ ਲਗਾਉਣ ਦੀ ਗਲਤੀ ਨਾ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਕਰੀਮ ਨੂੰ ਲਗਾਓ। ਦਰਅਸਲ, ਆਈ ਕ੍ਰੀਮ ਵਿੱਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਨੂੰ ਦਿਨ 'ਚ ਲਗਾ ਕੇ ਬਾਹਰ ਜਾਂਦੇ ਹੋ, ਤਾਂ ਤੁਹਾਡੀ ਚਮੜੀ ਖਰਾਬ ਹੋ ਸਕਦੀ ਹੈ।