ਹੈਦਰਾਬਾਦ: ਖਜੂਰ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਸਰਦੀਆਂ ਦੇ ਮੌਸਮ 'ਚ ਇਸਦਾ ਇਸਤੇਮਾਲ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਖਜੂਰ ਖਾਣ ਨਾਲ ਅੰਤੜੀਆ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਅਤੇ ਇਸ ਨਾਲ ਹੋਰ ਵੀ ਕਈ ਸਿਹਤ ਲਾਭ ਮਿਲਦੇ ਹਨ। ਪਰ ਖਜੂਰ ਦੀ ਸਮੂਦੀ ਬਣਾ ਕੇ ਪੀਣ ਨਾਲ ਸਿਹਤ ਨੂੰ ਹੋਰ ਵੀ ਜ਼ਿਆਦਾ ਲਾਭ ਮਿਲ ਸਕਦੇ ਹਨ। ਖਜੂਰ ਦੀ ਸਮੂਦੀ ਨੂੰ ਘਰ 'ਚ ਬਣਾਉਣਾ ਵੀ ਅਸਾਨ ਹੁੰਦਾ ਹੈ।
ਖਜੂਰ ਖਾਣ ਦੇ ਫਾਇਦੇ: ਰੋਜ਼ਾਨਾ ਖਜੂਰ ਖਾਣ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਖਜੂਰ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸਦੇ ਨਾਲ ਹੀ ਪੇਟ ਵੀ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਫਾਈਬਰ ਨਾਲ ਭਰਪੂਰ ਖਜੂਰ ਖਾਣਾ ਫਾਇਦੇਮੰਦ ਹੋ ਸਕਦਾ ਹੈ।
ਇਸ ਤਰ੍ਹਾਂ ਬਣਾਓ ਖਜੂਰ ਦੀ ਸਮੂਦੀ: ਖਜੂਰ ਦੀ ਸਮੂਦੀ ਬਣਾਉਣ ਲਈ ਦੋ ਖਜੂਰਾਂ ਲੈ ਲਓ ਅਤੇ ਇਸਦੇ ਬੀਜਾਂ ਨੂੰ ਬਾਹਰ ਕੱਢ ਲਓ। ਫਿਰ ਇੱਕ ਕੇਲੇ ਨੂੰ ਅਤੇ 1/2 ਸੇਬ ਨੂੰ ਟੁੱਕੜਿਆ 'ਚ ਕੱਟ ਲਓ। ਇਸ ਤੋਂ ਬਾਅਦ 1 ਵੱਡਾ ਚਮਚ ਅਲਸੀ ਦੇ ਬੀਜ ਦਾ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਮਿਕਸੀ 'ਚ ਪਾ ਲਓ ਅਤੇ ਚੰਗੀ ਤਰ੍ਹਾਂ ਪੀਸ ਲਓ। ਇਸ ਤਰ੍ਹਾਂ ਤੁਹਾਡੀ ਖਜੂਰ ਸਮੂਦੀ ਤਿਆਰ ਹੈ।