ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਵਾਲਾਂ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਸਟਾਇਲਿੰਗ, ਕੈਮਿਕਲ ਵਾਲੇ ਪ੍ਰੋਡਕਟ ਅਤੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਵਾਲਾਂ ਦੀ ਸਿਹਤ 'ਤੇ ਗਲਤ ਪੈ ਜਾਂਦਾ ਹੈ। ਅਜਿਹੇ 'ਚ ਤੁਸੀਂ ਲੌਂਗ ਅਤੇ ਗ੍ਰੀਨ-ਟੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਵਾਲਾਂ ਲਈ ਲੌਂਗ ਹੋ ਸਕਦਾ ਫਾਇਦੇਮੰਦ: ਲੌਂਗ ਵਾਲਾਂ 'ਚ ਇਕੱਠੀ ਹੋਈ ਗੰਦਗੀ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਇਸਦੇ ਨਾਲ ਹੀ, ਖੋਪੜੀ 'ਚ ਬਲੱਡ ਸਰਕੁਲੇਸ਼ਨ ਨੂੰ ਵਧਾਉਦਾ ਹੈ, ਜਿਸ ਨਾਲ ਖੋਪੜੀ ਤੱਕ ਜ਼ਰੂਰੀ ਮਾਤਰਾ 'ਚ ਆਕਸੀਜ਼ਨ ਸਪਲਾਈ ਹੋ ਪਾਉਦੀ ਹੈ। ਲੌਂਗ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਦਾ ਹੈ ਅਤੇ ਸਮੇਂ ਤੋਂ ਪਹਿਲਾ ਸਫੈਦ ਵਾਲਾਂ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲਈ ਤੁਸੀਂ ਲੌਂਗ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲਾਂ ਦੀ ਚਮਕ ਵਧੇਗੀ ਅਤੇ ਝੜਦੇ ਵਾਲਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕੇਗਾ।
ਲੌਗ ਦਾ ਇਸ ਤਰ੍ਹਾਂ ਕਰੋ ਵਾਲਾਂ ਲਈ ਇਸਤੇਮਾਲ: ਲੌਂਗ ਦਾ ਇਸਤੇਮਾਲ ਕਰਨ ਲਈ ਦੋ ਚਮਚ ਲੌਂਗ ਨੂੰ ਕੁੱਟ ਲਓ। ਫਿਰ ਇੱਕ ਕੱਪ ਪਾਣੀ ਲੈ ਕੇ ਉਸ 'ਚ ਲੌਂਗ ਨੂੰ ਮਿਲਾ ਦਿਓ। ਹੁਣ ਇਸ ਪਾਣੀ ਨੂੰ ਉਬਲਣ ਲਈ ਰੱਖ ਦਿਓ। ਜਦੋ ਪਾਣੀ ਉਬਲ ਜਾਵੇ, ਤਾਂ ਇਸ 'ਚ ਇੱਕ ਚਮਚ ਐਲੋਵੇਰਾ ਜੈੱਲ ਅਤੇ ਨਾਰੀਅਲ ਤੇਲ ਮਿਲਾ ਲਓ। ਫਿਰ ਗੈਸ ਬੰਦ ਕਰਕੇ ਇਸਨੂੰ ਠੰਡਾ ਹੋਣ ਦਿਓ। ਇਸਨੂੰ ਇੱਕ ਸਪਰੇ ਬੋਤਲ 'ਚ ਪਾ ਕੇ ਰੱਖ ਦਿਓ। ਫਿਰ ਖੋਪੜੀ 'ਤੇ ਸਪਰੇ ਕਰੋ ਅਤੇ ਮਸਾਜ ਕਰੋ। ਇੱਕ ਤੋਂ ਦੋ ਘੰਟੇ ਬਾਅਦ ਵਾਲਾਂ ਨੂੰ ਧੋ ਲਓ।
ਗ੍ਰੀਨ-ਟੀ ਵਾਲਾਂ ਲਈ ਫਾਇਦੇਮੰਦ: ਗ੍ਰੀਨ-ਟੀ ਵਾਲਾਂ ਲਈ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜ਼ੂਦ ਐਂਟੀ-ਆਕਸੀਡੈਂਟ ਗੁਣ ਖੋਪੜੀ ਦੇ ਨਾਲ ਵਾਲਾਂ ਨੂੰ ਵੀ ਸਿਹਤਮੰਦ ਬਣਾਈ ਰੱਖਣ 'ਚ ਮਦਦ ਕਰਦੇ ਹਨ। ਗ੍ਰੀਨ-ਟੀ ਦੀ ਮਦਦ ਨਾਲ ਖੋਪੜੀ ਨੂੰ ਇੰਨਫੈਕਸ਼ਨ ਦੇ ਨਾਲ ਧੁੱਪ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕਦਾ ਹੈ।
ਗ੍ਰੀਨ-ਟੀ ਦਾ ਵਾਲਾਂ ਲਈ ਇਸਤੇਮਾਲ: ਗ੍ਰੀਨ-ਟੀ ਦਾ ਇਸਤੇਮਾਲ ਕਰਨ ਲਈ ਇੱਕ ਕੱਪ ਪਾਣੀ 'ਚ ਦੋ ਚਮਚ ਗ੍ਰੀਨ-ਟੀ ਦੇ ਪਾਓ। ਫਿਰ ਪੰਜ ਮਿੰਟ ਇਸਨੂੰ ਉਬਾਲ ਲਓ ਅਤੇ ਠੰਡਾ ਹੋਣ ਲਈ ਰੱਖ ਦਿਓ। ਫਿਰ ਇਸਨੂੰ ਸਪਰੇ ਬੋਤਲ 'ਚ ਭਰੋ ਅਤੇ ਖੋਪੜੀ ਦੇ ਨਾਲ ਵਾਲਾਂ ਦੀ ਲੰਬਾਈ 'ਤੇ ਅਪਲਾਈ ਕਰੋ। ਇਸਨੂੰ ਇੱਕ ਘੰਟੇ ਤੱਕ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਵਾਲਾਂ ਨੂੰ ਧੋ ਲਓ।