ਨਵੀਂ ਦਿੱਲੀ— ਅਸੀਂ ਸਾਰੇ ਜਾਣਦੇ ਹਾਂ ਕਿ ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਫਲਾਂ ਤੋਂ ਸਾਨੂੰ ਪੋਟਾਸ਼ੀਅਮ, ਸੋਡੀਅਮ, ਪ੍ਰੋਟੀਨ ਅਤੇ ਵਿਟਾਮਿਨ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਵੱਡੀ ਮਾਤਰਾ ਵਿੱਚ ਪ੍ਰਾਪਤ ਹੁੰਦੇ ਹਨ। ਉਂਝ ਤਾਂ ਕਈ ਵਾਰ ਅਸੀਂ ਫਲਾਂ ਦਾ ਸੇਵਨ ਮਹਿੰਗੇ ਹੋਣ ਕਾਰਨ ਲੋੜੀਂਦੀ ਮਾਤਰਾ 'ਚ ਨਹੀਂ ਕਰ ਪਾਉਂਦੇ ਪਰ ਕੇਲਾ ਇਕ ਅਜਿਹਾ ਫਲ ਹੈ ਜੋ ਕਿ ਸਾਡੇ ਸਰੀਰ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਕਿਫਾਇਤੀ ਵੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੇਲੇ ਵਿੱਚ ਵਿਟਾਮਿਨ ਏ, ਸੀ, ਵਿਟਾਮਿਨ ਬੀ6, ਪੋਟਾਸ਼ੀਅਮ, ਸੋਡੀਅਮ, ਆਇਰਨ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਅਤੇ ਫਾਈਟੋਨਿਊਟ੍ਰੀਐਂਟਸ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਲਈ ਜ਼ਰੂਰੀ ਹਨ। ਕੇਲਾ ਹਰ ਮੌਸਮ ਵਿੱਚ ਮਿਲਦਾ ਹੈ ਅਤੇ ਭਾਰਤ ਦੇ ਹਰ ਹਿੱਸੇ ਵਿੱਚ ਪਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਲੋਕ ਕੇਲੇ ਦਾ ਜ਼ਿਆਦਾ ਸੇਵਨ ਕਰਦੇ ਹਨ। ਰੋਜ਼ਾਨਾ ਕੇਲਾ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।
ਕੇਲੇ ਵਿੱਚ ਪਾਏ ਜਾਂਦੇ ਪੌਸ਼ਟਿਕ ਤੱਤ:ਕੇਲੇ ਵਿੱਚ ਕੈਲੋਰੀ, ਚਰਬੀ, ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ, ਵਿਟਾਮਿਨ ਸੀ, ਰਿਬੋਫਲੇਵਿਨ, ਫੋਲੇਟ, ਨਿਆਸੀਨ, ਕਾਪਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਹਨ। ਜੋ ਸਾਡੇ ਸਰੀਰ ਲਈ ਜ਼ਰੂਰੀ ਹੈ। ਕੇਲਾ ਖਾਣ ਨਾਲ ਡਾਇਬਟੀਜ਼ ਨੂੰ ਠੀਕ ਕਰਨ, ਇਮਿਊਨਿਟੀ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ।
ਕੇਲਾ ਸ਼ੂਗਰ ਨੂੰ ਕੰਟਰੋਲ ਕਰਦਾ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਸਥਿਤ ਰਾਜਸ਼ਾਹੀ ਹੈਲਥਕੇਅਰ ਦੇ ਚੇਅਰਮੈਨ ਅਤੇ ਆਯੁਰਵੇਦ ਮਾਹਿਰ ਡਾਕਟਰ ਸਲੀਮ ਜ਼ੈਦੀ ਦੇ ਅਨੁਸਾਰ, ਕੇਲੇ ਵਿੱਚ ਫਾਈਬਰ, ਸਟਾਰਚ, ਵਿਟਾਮਿਨ, ਖਣਿਜ, ਫਾਈਟੋਕੈਮੀਕਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸ਼ੂਗਰ ਦੇ ਪੱਧਰ ਨੂੰ ਬਰਕਰਾਰ ਰੱਖਦੇ ਹਨ ਅਤੇ ਟਾਈਪ 2 ਡਾਇਬਟੀਜ਼ ਨਾਲ ਲੜਦੇ ਹਨ।