ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਇੱਕ ਵਿਅਕਤੀ ਸ਼ੂਗਰ ਤੋਂ ਪਰੇਸ਼ਾਨ ਹੈ। ਸ਼ੂਗਰ ਤੋਂ ਰਾਹਤ ਪਾਉਣ ਲਈ ਲੋਕ ਡਾਕਟਰਾਂ ਕੋਲ੍ਹ ਜਾਂਦੇ ਹਨ ਅਤੇ ਹਰ ਤਰ੍ਹਾਂ ਦੀਆਂ ਮਹਿੰਗੀਆਂ ਦਵਾਈਆਂ ਵੀ ਲੈਂਦੇ ਹਨ। ਪਰ ਕਈ ਵਾਰ ਇਸਦੇ ਬਾਵਜੂਦ ਵੀ ਸ਼ੂਗਰ ਘੱਟ ਨਹੀਂ ਹੁੰਦੀ ਹੈ। ਇਸ ਲਈ ਤੁਸੀਂ ਦਵਾਈਆਂ ਦੀ ਜਗ੍ਹਾਂ ਕੁਝ ਹਰਬਲ ਜੂਸ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾ ਸਕਦੇ ਹੋ। ਹਰਬਲ ਜੂਸ ਪੀਣ ਨਾਲ ਤੁਹਾਨੂੰ ਕਈ ਫਾਇਦੇ ਮਿਲਣਗੇ ਅਤੇ ਸ਼ੂਗਰ ਦੀ ਸਮੱਸਿਆ ਨੂੰ ਵੀ ਘੱਟ ਕੀਤਾ ਜਾ ਸਕੇਗਾ।
ਸ਼ੂਗਰ ਨੂੰ ਘੱਟ ਕਰਨ ਲਈ ਹਰਬਲ ਜੂਸ:
ਆਂਵਲਾ: ਆਂਵਲੇ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਸ਼ੂਗਰ ਤੋਂ ਪੀੜਤ ਲੋਕਾਂ ਲਈ ਫਾਇਦੇਮੰਦ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੇ ਮਰੀਜ਼ ਰੋਜ਼ਾਨਾ ਆਂਵਲੇ ਦੇ ਜੂਸ ਦਾ ਸੇਵਨ ਕਰਕੇ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖ ਸਕਦੇ ਹਨ। ਆਂਵਲੇ ਦਾ ਜੂਸ ਬਣਾਉਣ ਲਈ ਪਹਿਲਾਂ 2 ਜਾਂ 3 ਆਂਵਲੇ ਨੂੰ ਕੱਟ ਕੇ ਮਿਕਸਰ 'ਚ ਬਰੀਕ ਪੇਸਟ ਬਣਾ ਲਓ। ਫਿਰ ਇਸ ਵਿੱਚ ਇੱਕ ਗਲਾਸ ਪਾਣੀ ਮਿਲਾ ਕੇ ਦੁਬਾਰਾ ਪੀਸ ਲਓ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ ਆਂਵਲੇ ਦੇ ਜੂਸ ਦਾ ਸੇਵਨ ਕੀਤਾ ਜਾਵੇ, ਤਾਂ ਸ਼ੂਗਰ ਲੈਵਲ ਕੰਟਰੋਲ 'ਚ ਰਹੇਗਾ।