ਪੰਜਾਬ

punjab

ETV Bharat / entertainment

ਆਖ਼ਰ ਕਿਉਂ ਇਸ ਆਮ ਜਿਹੀ ਕੁੜੀ ਨੂੰ 'ਰੱਬ' ਮੰਨਦੇ ਨੇ ਗਾਇਕ ਦਿਲਜੀਤ ਦੁਸਾਂਝ, ਗਾਇਕ ਨੇ ਖੁਦ ਦੱਸਿਆ ਵੱਡਾ ਕਾਰਨ - DILJIT DOSANJH DIL LUMINATI TOUR

ਹਾਲ ਹੀ ਵਿੱਚ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਸਭ ਦਾ ਧਿਆਨ ਖਿੱਚ ਰਹੀ ਹੈ।

Diljit Dosanjh
Diljit Dosanjh (instagram)

By ETV Bharat Entertainment Team

Published : Nov 7, 2024, 10:48 AM IST

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਹੁਣ ਪੂਰੀ ਦੁਨੀਆਂ ਵਿੱਚ ਛਾਏ ਹੋਏ ਹਨ, ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਇਸ ਸਾਲ ਨੇ ਗਾਇਕ ਨੂੰ ਕਾਫੀ ਕੁੱਝ ਦਿੱਤਾ ਹੈ, ਫਿਰ ਭਾਵੇਂ ਉਹ ਗਾਇਕ ਦੇ ਵਿਦੇਸ਼ੀ ਗਾਇਕਾਂ ਨਾਲ ਗਾਏ ਗੀਤ ਹੋਣ ਜਾਂ ਫਿਰ ਗਾਇਕ ਦਾ ਦੇਸ਼-ਵਿਦੇਸ਼ ਵਿੱਚ ਚੱਲ ਰਿਹਾ 'ਦਿਲ-ਲੂਮਿਨਾਟੀ' ਟੂਰ ਹੋਵੇ ਜਾਂ ਫਿਰ ਨੀਰੂ ਬਾਜਵਾ ਨਾਲ ਰਿਲੀਜ਼ ਹੋਈ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਕਿਉਂ ਨਾ ਹੋਵੇ, ਜੋ 104 ਕਰੋੜ ਦੀ ਕਮਾਈ ਕਰਕੇ ਪੰਜਾਬੀ ਸਿਨੇਮਾ ਦੀ ਪਹਿਲੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।

ਜੀ ਹਾਂ...ਹੁਣ ਇਸ ਸਮੇਂ ਗਾਇਕ ਆਪਣੇ ਇੰਡੀਆ ਟੂਰ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਇੱਕ ਕੁੜੀ ਨੂੰ ਸਟੇਜ ਉਤੇ ਬੁਲਾ ਕੇ ਕਹਿ ਰਹੇ ਹਨ ਕਿ ਇਹ ਉਸ ਲਈ 'ਰੱਬ' ਹੈ।

ਗਾਇਕ ਨੇ ਕਿਉਂ ਕਿਹਾ ਇਸ ਕੁੜੀ ਨੂੰ 'ਰੱਬ'

ਉਲੇਖਯੋਗ ਹੈ ਕਿ ਹਾਲ ਹੀ ਵਿੱਚ ਗਾਇਕ ਦਿਲਜੀਤ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਇੱਕ ਕੁੜੀ ਨੂੰ 'ਰੱਬ' ਕਿਹਾ ਹੈ, ਵੀਡੀਓ ਦੀ ਸ਼ੁਰੂਆਤ ਵਿੱਚ ਗਾਇਕ ਕਹਿੰਦੇ ਹਨ, ''ਮੈਂ ਥੋਨੂੰ ਇੱਕ ਕੁੜੀ ਨਾਲ ਮਿਲਾਉਣਾ ਚਾਹੁੰਦਾ, ਜਿਸ ਦਾ ਨਾਂਅ ਹੈ ਖੁਸ਼ੀ, ਇਹ ਕੁੜੀ ਨੇ ਇੰਨੀ ਸਪੋਟ ਕੀਤੀ ਹੈ, ਮੈਂ ਆਪਣੇ ਸਾਰੇ ਫੈਨਜ਼ ਨੂੰ ਜਾਣਦਾ, ਨਿੱਜੀ ਤੌਰ ਉਤੇ ਜਾਣਦਾ, ਮੈਨੂੰ ਪਤਾ ਹੈ ਕਿ ਕੌਣ-ਕੌਣ ਸਪੋਟ ਕਰਦਾ, ਇਹ ਕੁੜੀ ਮੇਰੇ ਲਈ ਰੱਬ ਹੈ, ਇਸ ਨੇ ਹਮੇਸ਼ਾ ਮੇਰਾ ਸਪੋਟ ਕੀਤਾ, ਮੈਂ ਇਸ ਨੂੰ ਦੋ ਵਾਰ ਹੀ ਮਿਲਿਆ, ਇਸ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਅਤੇ ਲੰਮੇਂ ਲੰਮੇਂ ਲੇਖ ਲਿਖੇ ਹਨ, ਬਹੁਤ-ਬਹੁਤ ਧੰਨਵਾਦ ਖੁਸ਼ੀ, ਮੈਂ ਖੁਸ਼ੀ ਲਈ ਇੱਕ ਗੀਤ ਗਾਉਂਦਾ ਹੈ।'' ਇਸ ਤੋਂ ਬਾਅਦ ਗਾਇਕ 'ਇੱਕ ਕੁੜੀ ਜਿਹਦਾ ਨਾਂਅ ਮੁਹੱਬਤ' ਗਾਉਂਦਾ ਹੈ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਗਾਇਕ ਦੇ ਇਸ ਗੀਤ ਨੂੰ ਸੁਣ ਕੇ ਰੌਂਦੇ ਨਜ਼ਰ ਆ ਰਹੇ ਹਨ। ਖੁਸ਼ੀ ਵੀ ਖੁਦ ਸਟੇਜ ਉਤੇ ਖੜ੍ਹੀ ਇਮੋਸ਼ਨਲ ਹੋ ਜਾਂਦੀ ਹੈ। ਇਸ ਤੋਂ ਬਾਅਦ ਗਾਇਕ ਆਪਣੀ ਜਾਕੇਟ ਵੀ ਖੁਸ਼ੀ ਨੂੰ ਦਿੰਦੇ ਹਨ।

ਵੀਡੀਓ ਨੂੰ ਦੇਖ ਲੋਕਾਂ ਦੀਆਂ ਪ੍ਰਤੀਕਿਰਿਆਵਾਂ

ਹੁਣ ਇਸ ਵੀਡੀਓ ਨੂੰ ਦੇਖ ਵੀ ਲੋਕ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਇੱਕ ਹੀ ਦਿਲ ਹੈ ਕਿੰਨੀ ਵਾਰ ਜੀਤੋਗੇ।' ਇੱਕ ਹੋਰ ਨੇ ਲਿਖਿਆ, 'ਜਦੋਂ ਆਮ ਹੋਣਾ ਖਾਸ ਹੋਵੇ, ਉਸ ਕੁੜੀ ਨੂੰ ਕਦੇ ਵੀ ਇੰਨਾ ਖਾਸ ਨਹੀਂ ਲੱਗਾ ਹੋਵੇਗਾ...ਦਿਲਜੀਤ ਤੁਸੀਂ ਬਹੁਤ ਸੋਹਣੇ ਹੋ।'

ਦਿਲਜੀਤ ਦੁਸਾਂਝ ਦਾ ਵਰਕਫੰਕਰਟ

ਇਸ ਦੌਰਾਨ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦਸੰਬਰ ਦੇ ਅੰਤ ਤੱਕ ਆਪਣੇ 'ਦਿਲ-ਲੂਮਿਨਾਟੀ' ਇੰਡੀਆ ਟੂਰ ਵਿੱਚ ਰੁੱਝੇ ਹੋਏ ਹਨ, ਇਸ ਤੋਂ ਇਲਾਵਾ ਗਾਇਕ ਜਲਦ ਹੀ ਕਈ ਹਿੰਦੀ-ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਣਗੇ, ਜਿਸ ਵਿੱਚ 'ਬਾਰਡਰ 2' ਵੀ ਸ਼ਾਮਲ ਹੈ।

ਇਹ ਵੀ ਪੜ੍ਹੋ:

ABOUT THE AUTHOR

...view details