ਮੁੰਬਈ: ਅਦਾਕਾਰ ਸੈਫ ਅਲੀ ਖਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਉਸ 'ਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫਕੀਰ ਕਰੀਬ 7 ਮਹੀਨੇ ਪਹਿਲਾਂ ਮੇਘਾਲਿਆ ਦੀ ਦਾਵਕੀ ਨਦੀ ਪਾਰ ਕਰਕੇ ਭਾਰਤ 'ਚ ਦਾਖਲ ਹੋਇਆ ਸੀ ਅਤੇ ਸਿਮ ਕਾਰਡ ਖਰੀਦਣ ਲਈ ਪੱਛਮੀ ਬੰਗਾਲ ਨਿਵਾਸੀ ਇਕ ਵਿਅਕਤੀ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ।
ਇੱਕ ਹੋਰ ਖੁਲਾਸਾ
ਇਸ ਦੌਰਾਨ ਇਸ ਮਾਮਲੇ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ। ਦਰਅਸਲ ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿਚ ਦਾਖਲ ਹੋ ਕੇ ਉਸ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਉਸ ਨੇ ਅਦਾਕਾਰ ਨੂੰ ਇਸ ਲਈ ਚਾਕੂ ਮਾਰਿਆ ਕਿਉਂਕਿ ਸੈਫ ਅਲੀ ਖਾਨ ਨੇ ਉਸ ਨੂੰ ਹਿੰਸਕ ਝੜਪ ਦੌਰਾਨ ਸਾਹਮਣੇ ਤੋਂ ਕੱਸ ਕੇ ਫੜਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਬੰਗਲਾਦੇਸ਼ੀ ਘੁਸਪੈਠੀਏ, ਜੋ ਐਕਟਰ ਦੇ ਘਰ ਚੋਰੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ, ਉਸ ਨੇ ਸੈਫ ਨੂੰ ਚਾਕੂ ਮਾਰਨ ਦੀ ਗੱਲ ਕਬੂਲੀ ਹੈ।
ਸੈਫ ਨੇ ਮੁਲਜ਼ਮ ਨੂੰ ਸਖ਼ਤੀ ਨਾਲ ਫੜ ਲਿਆ
ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਪੀ.ਟੀ.ਆਈ. ਨੂੰ ਦੱਸਿਆ, "ਮੁਲਜ਼ਮ ਚੋਰੀ ਕਰਨ ਦੇ ਇਰਾਦੇ ਨਾਲ ਬਾਥਰੂਮ ਦੀ ਖਿੜਕੀ ਰਾਹੀਂ ਸਤਿਗੁਰੂ ਸ਼ਰਨ ਬਿਲਡਿੰਗ ਵਿੱਚ ਅਦਾਕਾਰ ਦੇ ਫਲੈਟ ਵਿੱਚ ਦਾਖਲ ਹੋਏ ਸਨ। ਘਰ ਵਿੱਚ ਦਾਖਲ ਹੋਣ ਤੋਂ ਬਾਅਦ ਅਦਾਕਾਰ ਦੇ ਕਰਮਚਾਰੀਆਂ ਨੇ ਉਸ ਨੂੰ ਦੇਖਿਆ ਅਤੇ ਉਸ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਲਦੀ ਹੀ ਸੈਫ ਅਲੀ ਖਾਨ ਉਥੇ ਆ ਗਏ ਤੇ ਉਸ ਨੇ ਖਤਰੇ ਨੂੰ ਭਾਂਪਦੇ ਹੋਏ ਮੁਲਜ਼ਮ ਨੂੰ ਸਾਹਮਣੇ ਤੋਂ ਫੜ ਲਿਆ।