ਵਾਸ਼ਿੰਗਟਨ:ਅਮਰੀਕਾ ਦੀ ਕੰਪਿਊਟਰ ਇਨਫਰਮੇਸ਼ਨ ਸਿਸਟਮ ਦੀ ਵਿਦਿਆਰਥਣ ਧਰੁਵੀ ਪਟੇਲ ਨੂੰ ਮਿਸ ਇੰਡੀਆ ਵਰਲਡਵਾਈਡ 2024 ਦਾ ਜੇਤੂ ਚੁਣਿਆ ਗਿਆ ਹੈ। ਧਰੁਵੀ ਬਾਲੀਵੁੱਡ ਅਦਾਕਾਰਾ ਅਤੇ ਯੂਨੀਸੇਫ ਦੀ ਰਾਜਦੂਤ ਬਣਨਾ ਚਾਹੁੰਦੀ ਹੈ। ਮਿਸ ਇੰਡੀਆ ਵਰਲਡਵਾਈਡ 2024 ਬਣਨ ਤੋਂ ਬਾਅਦ ਧਰੁਵੀ ਦਾ ਬਿਆਨ ਵੀ ਸਾਹਮਣੇ ਆਇਆ ਹੈ।ਨਿਊਜਰਸੀ ਦੇ ਐਡੀਸਨ 'ਚ ਤਾਜ ਪਹਿਨਣ ਤੋਂ ਬਾਅਦ ਧਰੁਵੀ ਨੇ ਕਿਹਾ, 'ਮਿਸ ਇੰਡੀਆ ਵਰਲਡਵਾਈਡ ਜਿੱਤਣਾ ਇੱਕ ਵੱਡਾ ਸਨਮਾਨ ਹੈ। ਇਹ ਇੱਕ ਤਾਜ ਤੋਂ ਵੱਧ ਹੈ। ਇਹ ਮੇਰੀ ਵਿਰਾਸਤ, ਮੇਰੀਆਂ ਕਦਰਾਂ-ਕੀਮਤਾਂ ਹੈ ਅਤੇ ਵਿਸ਼ਵ ਪੱਧਰ 'ਤੇ ਦੂਜਿਆਂ ਨੂੰ ਪ੍ਰੇਰਿਤ ਕਰਦੀ ਹੈ।'
ਪੀਟੀਆਈ ਮੁਤਾਬਕ, ਇਸ ਦੌੜ ਵਿੱਚ ਸੂਰੀਨਾਮ ਦੀ ਲੀਜ਼ਾ ਅਬਦੋਏਲਹਕ ਨੂੰ ਪਹਿਲੀ ਰਨਰ-ਅੱਪ ਐਲਾਨਿਆ ਗਿਆ ਹੈ। ਨੀਦਰਲੈਂਡ ਦੀ ਮਾਲਵਿਕਾ ਸ਼ਰਮਾ ਦੂਜੀ ਰਨਰਅੱਪ ਰਹੀ ਹੈ। ਮਿਸਿਜ਼ ਵਰਗ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਦੀ ਸੂਜ਼ਨ ਮੌਟੇਟ ਜੇਤੂ ਰਹੀ, ਜਦਕਿ ਸਨੇਹਾ ਨਾਂਬਿਆਰ ਪਹਿਲੇ ਅਤੇ ਯੂਨਾਈਟਿਡ ਕਿੰਗਡਮ ਦੀ ਪਵਨਦੀਪ ਕੌਰ ਦੂਜੇ ਸਥਾਨ ’ਤੇ ਰਹੀ ਹੈ।ਟੀਨ ਵਰਗ ਵਿੱਚ ਗੁਆਡੇਲੂਪ ਦੀ ਸਿਏਰਾ ਸੁਰੇਟ ਨੂੰ ਮਿਸ ਟੀਨ ਇੰਡੀਆ ਵਰਲਡਵਾਈਡ ਦਾ ਖਿਤਾਬ ਦਿੱਤਾ ਗਿਆ। ਨੀਦਰਲੈਂਡ ਦੀ ਸ਼੍ਰੇਆ ਸਿੰਘ ਨੂੰ ਪਹਿਲੀ ਰਨਰ-ਅੱਪ ਜਦਕਿ ਸੂਰੀਨਾਮ ਦੀ ਸ਼ਰਧਾ ਟੇਡਜੋ ਨੂੰ ਸੈਕਿੰਡ ਰਨਰ-ਅੱਪ ਐਲਾਨਿਆ ਗਿਆ।
ਇਹ ਸੁੰਦਰਤਾ ਮੁਕਾਬਲਾ ਨਿਊਯਾਰਕ ਸਥਿਤ ਇੰਡੀਆ ਫੈਸਟੀਵਲ ਕਮੇਟੀ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਦੀ ਅਗਵਾਈ ਭਾਰਤੀ-ਅਮਰੀਕੀ ਨੀਲਮ ਅਤੇ ਧਰਮਾਤਮਾ ਸਰਨ ਕਰ ਰਹੇ ਹਨ। ਇਹ ਮੁਕਾਬਲਾ ਇਸ ਸਾਲ ਆਪਣੀ 31ਵੀਂ ਵਰ੍ਹੇਗੰਢ ਮਨਾ ਰਿਹਾ ਹੈ।