ਪੰਜਾਬ

punjab

ETV Bharat / entertainment

ਪੰਜਾਬੀ ਫਿਲਮ 'ਗਾਂਧੀ 3' ਦਾ ਪਹਿਲਾਂ ਲੁੱਕ ਰਿਲੀਜ਼, ਦੇਵ ਖਰੌੜ ਨਿਭਾ ਰਹੇ ਹਨ ਲੀਡ ਭੂਮਿਕਾ - Punjabi Film Gandhi 3 First Look - PUNJABI FILM GANDHI 3 FIRST LOOK

Punjabi Film Gandhi 3 First Look: ਹਾਲ ਹੀ ਵਿੱਚ ਦੇਵ ਖਰੌੜ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਇੱਕ ਵਾਰ ਫਿਰ ਦੇਵ ਖਰੌੜ ਮੁੱਖ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

Punjabi Film Gandhi 3 First Look
Punjabi Film Gandhi 3 First Look (instagram)

By ETV Bharat Entertainment Team

Published : May 13, 2024, 12:10 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਰਹੀਆਂ 'ਰੁਪਿੰਦਰ ਗਾਂਧੀ' ਅਤੇ 'ਰੁਪਿੰਦਰ ਗਾਂਧੀ 2' ਦੇ ਤੀਸਰੇ ਭਾਗ 'ਗਾਂਧੀ 3' ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਦੇਵ ਖਰੌੜ ਇੱਕ ਵਾਰ ਫਿਰ ਲੀਡ ਭੂਮਿਕਾ ਨਿਭਾਉਂਦੇ ਨਜ਼ਰੀ ਆਉਣਗੇ।

'ਡਰੀਮ ਰਿਐਲਟੀ ਮੂਵੀਜ਼' ਅਤੇ 'ਰਵਨੀਤ ਚਾਹਲ' ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ-ਡਰਾਮਾ ਫਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਦੇਸੀ ਮੁੰਡੇ', 'ਸਾਡਾ ਹੱਕ', 'ਏਕਮ', 'ਯੋਧਾ', 'ਕਾਕਾ ਜੀ', 'ਡੀਐਸਪੀ ਦੇਵ', 'ਡਾਕੂਆਂ ਦਾ ਮੁੰਡਾ', 'ਡਾਕੂਆਂ ਦਾ ਮੁੰਡਾ 2' ਆਦਿ ਜਿਹੀਆਂ ਕਈ ਬਿੱਗ ਸੈਟਅੱਪ ਅਤੇ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਸਾਲ 2015 ਵਿੱਚ ਸਾਹਮਣੇ ਆਈ 'ਰੁਪਿੰਦਰ ਗਾਂਧੀ' ਦਾ ਨਿਰਦੇਸ਼ਨ ਤਰਨ ਮਾਨ ਵੱਲੋਂ ਕੀਤਾ ਗਿਆ ਸੀ, ਜਦਕਿ 2017 ਵਿੱਚ ਆਈ ਰੁਪਿੰਦਰ ਗਾਂਧੀ 2 ਦਾ ਨਿਰਦੇਸ਼ਨ ਅਵਤਾਰ ਸਿੰਘ ਵੱਲੋਂ ਕੀਤਾ ਗਿਆ ਸੀ, ਜਿਸ ਉਪਰੰਤ ਇਸ ਦੇ ਤੀਸਰੇ ਭਾਗ ਨੂੰ ਮਨਦੀਪ ਬੈਨੀਪਾਲ ਨਿਰਦੇਸ਼ਿਤ ਕਰ ਰਹੇ ਹਨ, ਜੋ ਪਹਿਲੀ ਵਾਰੀ ਇਸ ਫਿਲਮ ਦਾ ਹਿੱਸਾ ਬਣੇ ਹਨ, ਹਾਲਾਂਕਿ ਇਸ ਫਿਲਮ ਦੇ ਨਿਰਮਾਣ ਹਾਊਸ ਡਰੀਮ ਰਿਐਲਟੀ ਮੂਵੀਜ਼ ਨਾਲ ਲਗਾਤਾਰ ਕਈ ਹੋਰ ਫਿਲਮਾਂ ਕਰ ਚੁੱਕੇ ਹਨ।

ਪਾਲੀਵੁੱਡ ਦੀਆਂ ਅਗਾਮੀ ਚਰਚਿਤ ਫਿਲਮਾਂ ਵਿੱਚ ਸ਼ਾਮਿਲ ਉਕਤ ਫਿਲਮ ਦਾ ਪਹਿਲਾਂ ਸ਼ੈਡਿਊਲ ਜ਼ਿਲ੍ਹਾਂ ਮੋਹਾਲੀ ਦੇ ਖਰੜ ਨੇੜਲੇ ਇਲਾਕਿਆਂ ਵਿਖੇ ਮੁਕੰਮਲ ਕਰ ਲਿਆ ਗਿਆ ਹੈ, ਜਿਸ ਦੌਰਾਨ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵੀ ਪੂਰਾ ਕੀਤਾ ਗਿਆ ਹੈ।

ਨਿਰਮਾਣ ਪੜਾਅ ਤੋਂ ਹੀ ਦਰਸ਼ਕਾਂ ਦੀ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ ਵਿੱਚ ਦੇਵ ਖਰੌੜ ਅਤੇ ਅਦਿਤੀ ਆਰਿਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਫਿਲਮ ਦੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਲੱਕੀ ਧਾਲੀਵਾਲ, ਮਿੰਟੂ ਧੂਰੀ ਵੀ ਅਹਿਮ ਭੂਮਿਕਾਵਾਂ ਅਦਾ ਕਰ ਰਹੇ ਹਨ ਅਤੇ ਇੰਨ੍ਹਾਂ ਦੇ ਨਾਲ ਹੀ ਬਹੁ-ਪੱਖੀ ਅਦਾਕਾਰ ਪਾਲੀ ਮਾਂਗਟ ਵੀ ਇਸ ਪ੍ਰਭਾਵੀ ਕੰਟੈਂਟ ਅਧਾਰਿਤ ਫਿਲਮ ਦਾ ਖਾਸ ਆਕਰਸ਼ਣ ਹੋਣਗੇ, ਜੋ ਇਸ ਫਿਲਮ ਵਿੱਚ ਇੱਕ ਵਾਰ ਫਿਰ ਕਾਫ਼ੀ ਸ਼ਾਨਦਾਰ ਰੋਲ ਅਦਾ ਕਰ ਰਹੇ ਹਨ।

30 ਅਗਸਤ 2024 ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦਾ ਦਰਸ਼ਕਾਂ ਵੱਲੋਂ ਹੁਣ ਤੋਂ ਹੀ ਬੇਸਬਰੀ ਨਾਲ ਇੰਤਜ਼ਾਰ ਸ਼ੁਰੂ ਕਰ ਦਿੱਤਾ ਗਿਆ ਹੈ।

ABOUT THE AUTHOR

...view details